couponatlas.

Гуру Грантх Сахиб (гурмукхи): Анг 987

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਬੂਝਤ ਦੀਪਕ; ਮਿਲਤ ਤਿਲਤ ॥ ਜਲਤ ਅਗਨੀ; ਮਿਲਤ ਨੀਰ ॥ ਜੈਸੇ ਬਾਰਿਕ; ਮੁਖਹਿ ਖੀਰ ॥੧॥ ਜੈਸੇ; ਰਣ ਮਹਿ ਸਖਾ ਭ੍ਰਾਤ ॥ ਜੈਸੇ ਭੂਖੇ; ਭੋਜਨ ਮਾਤ ॥ ਜੈਸੇ ਕਿਰਖਹਿ; ਬਰਸ ਮੇਘ ॥ ਜੈਸੇ ਪਾਲਨ; ਸਰਨਿ ਸੇਂਘ ॥੨॥ ਗਰੁੜ ਮੁਖਿ; ਨਹੀ ਸਰਪ ਤ੍ਰਾਸ ॥ ਸੂਆ ਪਿੰਜਰਿ; ਨਹੀ ਖਾਇ ਬਿਲਾਸੁ ॥ ਜੈਸੋ ਆਂਡੋ; ਹਿਰਦੇ ਮਾਹਿ ॥ ਜੈਸੋ ਦਾਨੋ; ਚਕੀ ਦਰਾਹਿ ॥੩॥ ਬਹੁਤੁ ਓਪਮਾ; ਥੋਰ ਕਹੀ ॥ ਹਰਿ ਅਗਮ ਅਗਮ; ਅਗਾਧਿ ਤੁਹੀ ॥ ਊਚ ਮੂਚੌ; ਬਹੁ ਅਪਾਰ ॥ ਸਿਮਰਤ ਨਾਨਕ; ਤਰੇ ਸਾਰ ॥੪॥੩॥ ਮਾਲੀ ਗਉੜਾ ਮਹਲਾ ੫ ॥ ਇਹੀ ਹਮਾਰੈ ਸਫਲ ਕਾਜ ॥ ਅਪੁਨੇ ਦਾਸ ਕਉ; ਲੇਹੁ ਨਿਵਾਜਿ ॥੧॥ ਰਹਾਉ ॥ ਚਰਨ ਸੰਤਹ; ਮਾਥ ਮੋਰ ॥ ਨੈਨਿ ਦਰਸੁ ਪੇਖਉ; ਨਿਸਿ ਭੋਰ ॥ ਹਸਤ ਹਮਰੇ; ਸੰਤ ਟਹਲ ॥ ਪ੍ਰਾਨ ਮਨੁ ਧਨੁ; ਸੰਤ ਬਹਲ ॥੧॥ ਸੰਤਸੰਗਿ; ਮੇਰੇ ਮਨ ਕੀ ਪ੍ਰੀਤਿ ॥ ਸੰਤ ਗੁਨ ਬਸਹਿ; ਮੇਰੈ ਚੀਤਿ ॥ ਸੰਤ ਆਗਿਆ; ਮਨਹਿ ਮੀਠ ॥ ਮੇਰਾ ਕਮਲੁ ਬਿਗਸੈ; ਸੰਤ ਡੀਠ ॥੨॥ ਸੰਤਸੰਗਿ; ਮੇਰਾ ਹੋਇ ਨਿਵਾਸੁ ॥ ਸੰਤਨ ਕੀ; ਮੋਹਿ ਬਹੁਤੁ ਪਿਆਸ ॥ ਸੰਤ ਬਚਨ; ਮੇਰੇ ਮਨਹਿ ਮੰਤ ॥ ਸੰਤ ਪ੍ਰਸਾਦਿ; ਮੇਰੇ ਬਿਖੈ ਹੰਤ ॥੩॥ ਮੁਕਤਿ ਜੁਗਤਿ ਏਹਾ ਨਿਧਾਨ ॥ ਪ੍ਰਭ ਦਇਆਲ; ਮੋਹਿ ਦੇਵਹੁ ਦਾਨ ॥ ਨਾਨਕ ਕਉ; ਪ੍ਰਭ ਦਇਆ ਧਾਰਿ ॥ ਚਰਨ ਸੰਤਨ ਕੇ; ਮੇਰੇ ਰਿਦੇ ਮਝਾਰਿ ॥੪॥੪॥ ਮਾਲੀ ਗਉੜਾ ਮਹਲਾ ੫ ॥ ਸਭ ਕੈ ਸੰਗੀ; ਨਾਹੀ ਦੂਰਿ ॥ ਕਰਨ ਕਰਾਵਨ; ਹਾਜਰਾ ਹਜੂਰਿ ॥੧॥ ਰਹਾਉ ॥ ਸੁਨਤ ਜੀਓ; ਜਾਸੁ ਨਾਮੁ ॥ ਦੁਖ ਬਿਨਸੇ; ਸੁਖ ਕੀਓ ਬਿਸ੍ਰਾਮੁ ॥ ਸਗਲ ਨਿਧਿ; ਹਰਿ ਹਰਿ ਹਰੇ ॥ ਮੁਨਿ ਜਨ; ਤਾ ਕੀ ਸੇਵ ਕਰੇ ॥੧॥ ਜਾ ਕੈ ਘਰਿ; ਸਗਲੇ ਸਮਾਹਿ ॥ ਜਿਸ ਤੇ ਬਿਰਥਾ; ਕੋਇ ਨਾਹਿ ॥ ਜੀਅ ਜੰਤ੍ਰ; ਕਰੇ ਪ੍ਰਤਿਪਾਲ ॥ ਸਦਾ ਸਦਾ ਸੇਵਹੁ ਕਿਰਪਾਲ ॥੨॥ ਸਦਾ ਧਰਮੁ; ਜਾ ਕੈ ਦੀਬਾਣਿ ॥ ਬੇਮੁਹਤਾਜ; ਨਹੀ ਕਿਛੁ ਕਾਣਿ ॥ ਸਭ ਕਿਛੁ ਕਰਨਾ; ਆਪਨ ਆਪਿ ॥ ਰੇ ਮਨ ਮੇਰੇ; ਤੂ ਤਾ ਕਉ ਜਾਪਿ ॥੩॥ ਸਾਧਸੰਗਤਿ ਕਉ; ਹਉ ਬਲਿਹਾਰ ॥ ਜਾਸੁ ਮਿਲਿ. ਹੋਵੈ ਉਧਾਰੁ ॥ ਨਾਮ ਸੰਗਿ; ਮਨ ਤਨਹਿ ਰਾਤ ॥ ਨਾਨਕ ਕਉ; ਪ੍ਰਭਿ ਕਰੀ ਦਾਤਿ ॥੪॥੫॥ ਮਾਲੀ ਗਉੜਾ ਮਹਲਾ ੫ ਦੁਪਦੇ ॥ ੴ ਸਤਿਗੁਰ ਪ੍ਰਸਾਦਿ ॥ ਹਰਿ ਸਮਰਥ ਕੀ ਸਰਨਾ ॥ ਜੀਉ ਪਿੰਡੁ ਧਨੁ ਰਾਸਿ ਮੇਰੀ; ਪ੍ਰਭ ਏਕ ਕਾਰਨ ਕਰਨਾ ॥੧॥ ਰਹਾਉ ॥ ਸਿਮਰਿ ਸਿਮਰਿ ਸਦਾ ਸੁਖੁ ਪਾਈਐ; ਜੀਵਣੈ ਕਾ ਮੂਲੁ ॥ ਰਵਿ ਰਹਿਆ ਸਰਬਤ ਠਾਈ; ਸੂਖਮੋ ਅਸਥੂਲ ॥੧॥
Источники и права