couponatlas.

Гуру Грантх Сахиб (гурмукхи): Анг 999

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਰਾਜਸੁ ਸਾਤਕੁ ਤਾਮਸੁ ਡਰਪਹਿ; ਕੇਤੇ ਰੂਪ ਉਪਾਇਆ ॥ ਛਲ ਬਪੁਰੀ ਇਹ ਕਉਲਾ ਡਰਪੈ; ਅਤਿ ਡਰਪੈ ਧਰਮ ਰਾਇਆ ॥੩॥ ਸਗਲ ਸਮਗ੍ਰੀ ਡਰਹਿ ਬਿਆਪੀ; ਬਿਨੁ ਡਰ. ਕਰਣੈਹਾਰਾ ॥ ਕਹੁ ਨਾਨਕ. ਭਗਤਨ ਕਾ ਸੰਗੀ; ਭਗਤ ਸੋਹਹਿ ਦਰਬਾਰਾ ॥੪॥੧॥ ਮਾਰੂ ਮਹਲਾ ੫ ॥ ਪਾਂਚ ਬਰਖ ਕੋ ਅਨਾਥੁ ਧ੍ਰੂ ਬਾਰਿਕੁ; ਹਰਿ ਸਿਮਰਤ ਅਮਰ ਅਟਾਰੇ ॥ ਪੁਤ੍ਰ ਹੇਤਿ ਨਾਰਾਇਣੁ ਕਹਿਓ; ਜਮਕੰਕਰ ਮਾਰਿ ਬਿਦਾਰੇ ॥੧॥ ਮੇਰੇ ਠਾਕੁਰ; ਕੇਤੇ ਅਗਨਤ ਉਧਾਰੇ ॥ ਮੋਹਿ ਦੀਨ. ਅਲਪ ਮਤਿ ਨਿਰਗੁਣ; ਪਰਿਓ ਸਰਣਿ ਦੁਆਰੇ ॥੧॥ ਰਹਾਉ ॥ ਬਾਲਮੀਕੁ ਸੁਪਚਾਰੋ ਤਰਿਓ; ਬਧਿਕ ਤਰੇ ਬਿਚਾਰੇ ॥ ਏਕ ਨਿਮਖ. ਮਨ ਮਾਹਿ ਅਰਾਧਿਓ; ਗਜਪਤਿ ਪਾਰਿ ਉਤਾਰੇ ॥੨॥ ਕੀਨੀ ਰਖਿਆ ਭਗਤ ਪ੍ਰਹਿਲਾਦੈ; ਹਰਨਾਖਸ ਨਖਹਿ ਬਿਦਾਰੇ ॥ ਬਿਦਰੁ ਦਾਸੀ ਸੁਤੁ, ਭਇਓ ਪੁਨੀਤਾ; ਸਗਲੇ ਕੁਲ ਉਜਾਰੇ ॥੩॥ ਕਵਨ ਪਰਾਧ ਬਤਾਵਉ ਅਪੁਨੇ; ਮਿਥਿਆ ਮੋਹ ਮਗਨਾਰੇ ॥ ਆਇਓ ਸਾਮ. ਨਾਨਕ ਓਟ ਹਰਿ ਕੀ; ਲੀਜੈ ਭੁਜਾ ਪਸਾਰੇ ॥੪॥੨॥ ਮਾਰੂ ਮਹਲਾ ੫ ॥ ਵਿਤ ਨਵਿਤ. ਭ੍ਰਮਿਓ ਬਹੁ ਭਾਤੀ; ਅਨਿਕ ਜਤਨ ਕਰਿ ਧਾਏ ॥ ਜੋ ਜੋ ਕਰਮ ਕੀਏ, ਹਉ ਹਉਮੈ; ਤੇ ਤੇ ਭਏ ਅਜਾਏ ॥੧॥ ਅਵਰ ਦਿਨ; ਕਾਹੂ ਕਾਜ. ਨ ਲਾਏ ॥ ਸੋ ਦਿਨੁ ਮੋ ਕਉ ਦੀਜੈ ਪ੍ਰਭ ਜੀਉ; ਜਾ ਦਿਨ ਹਰਿ ਜਸੁ ਗਾਏ ॥੧॥ ਰਹਾਉ ॥ ਪੁਤ੍ਰ ਕਲਤ੍ਰ ਗ੍ਰਿਹ ਦੇਖਿ ਪਸਾਰਾ; ਇਸ ਹੀ ਮਹਿ ਉਰਝਾਏ ॥ ਮਾਇਆ ਮਦ ਚਾਖਿ, ਭਏ ਉਦਮਾਤੇ; ਹਰਿ ਹਰਿ ਕਬਹੁ. ਨ ਗਾਏ ॥੨॥ ਇਹ ਬਿਧਿ ਖੋਜੀ ਬਹੁ ਪਰਕਾਰਾ; ਬਿਨੁ ਸੰਤਨ. ਨਹੀ ਪਾਏ ॥ ਤੁਮ ਦਾਤਾਰ ਵਡੇ ਪ੍ਰਭ ਸੰਮ੍ਰਥ; ਮਾਗਨ ਕਉ ਦਾਨੁ ਆਏ ॥੩॥ ਤਿਆਗਿਓ ਸਗਲਾ ਮਾਨੁ ਮਹਤਾ; ਦਾਸ ਰੇਣ ਸਰਣਾਏ ॥ ਕਹੁ ਨਾਨਕ. ਹਰਿ ਮਿਲਿ ਭਏ ਏਕੈ; ਮਹਾ ਅਨੰਦ ਸੁਖ ਪਾਏ ॥੪॥੩॥ ਮਾਰੂ ਮਹਲਾ ੫ ॥ ਕਵਨ ਥਾਨ. ਧੀਰਿਓ ਹੈ ਨਾਮਾ; ਕਵਨ ਬਸਤੁ ਅਹੰਕਾਰਾ ॥ ਕਵਨ ਚਿਹਨ ਸੁਨਿ ਊਪਰਿ ਛੋਹਿਓ; ਮੁਖ ਤੇ ਸੁਨਿ ਕਰਿ ਗਾਰਾ ॥੧॥ ਸੁਨਹੁ ਰੇ. ਤੂ ਕਉਨੁ; ਕਹਾ ਤੇ ਆਇਓ ॥ ਏਤੀ. ਨ ਜਾਨਉ, ਕੇਤੀਕ ਮੁਦਤਿ; ਚਲਤੇ ਖਬਰਿ. ਨ ਪਾਇਓ ॥੧॥ ਰਹਾਉ ॥ ਸਹਨ ਸੀਲ. ਪਵਨ ਅਰੁ ਪਾਣੀ; ਬਸੁਧਾ ਖਿਮਾ. ਨਿਭਰਾਤੇ ॥ ਪੰਚ ਤਤ ਮਿਲਿ ਭਇਓ ਸੰਜੋਗਾ; ਇਨ ਮਹਿ ਕਵਨ ਦੁਰਾਤੇ ॥੨॥ ਜਿਨਿ ਰਚਿ ਰਚਿਆ ਪੁਰਖਿ ਬਿਧਾਤੈ; ਨਾਲੇ ਹਉਮੈ ਪਾਈ ॥ ਜਨਮ ਮਰਣੁ ਉਸ ਹੀ ਕਉ ਹੈ ਰੇ; ਓਹਾ ਆਵੈ ਜਾਈ ॥੩॥ ਬਰਨੁ ਚਿਹਨੁ ਨਾਹੀ ਕਿਛੁ ਰਚਨਾ; ਮਿਥਿਆ ਸਗਲ ਪਸਾਰਾ ॥ ਭਣਤਿ ਨਾਨਕੁ. ਜਬ ਖੇਲੁ ਉਝਾਰੈ; ਤਬ ਏਕੈ ਏਕੰਕਾਰਾ ॥੪॥੪॥
Источники и права