couponatlas.

Гуру Грантх Сахиб (гурмукхи): Анг 1009

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਹਰਿ ਪੜੀਐ ਹਰਿ ਬੁਝੀਐ; ਗੁਰਮਤੀ ਨਾਮਿ ਉਧਾਰਾ ॥ ਗੁਰਿ ਪੂਰੈ. ਪੂਰੀ ਮਤਿ ਹੈ; ਪੂਰੈ ਸਬਦਿ ਬੀਚਾਰਾ ॥ ਅਠਸਠਿ ਤੀਰਥ ਹਰਿ ਨਾਮੁ ਹੈ; ਕਿਲਵਿਖ ਕਾਟਣਹਾਰਾ ॥੨॥ ਜਲੁ ਬਿਲੋਵੈ. ਜਲੁ ਮਥੈ; ਤਤੁ ਲੋੜੈ ਅੰਧੁ ਅਗਿਆਨਾ ॥ ਗੁਰਮਤੀ. ਦਧਿ ਮਥੀਐ; ਅੰਮ੍ਰਿਤੁ ਪਾਈਐ ਨਾਮੁ ਨਿਧਾਨਾ ॥ ਮਨਮੁਖ. ਤਤੁ, ਨ ਜਾਣਨੀ; ਪਸੂ ਮਾਹਿ ਸਮਾਨਾ ॥੩॥ ਹਉਮੈ ਮੇਰਾ ਮਰੀ ਮਰੁ; ਮਰਿ ਜੰਮੈ ਵਾਰੋ ਵਾਰ ॥ ਗੁਰ ਕੈ ਸਬਦੇ. ਜੇ ਮਰੈ; ਫਿਰਿ ਮਰੈ ਨ. ਦੂਜੀ ਵਾਰ ॥ ਗੁਰਮਤੀ ਜਗਜੀਵਨੁ ਮਨਿ ਵਸੈ; ਸਭਿ ਕੁਲ ਉਧਾਰਣਹਾਰ ॥੪॥ ਸਚਾ ਵਖਰੁ ਨਾਮੁ ਹੈ; ਸਚਾ ਵਾਪਾਰਾ ॥ ਲਾਹਾ ਨਾਮੁ ਸੰਸਾਰਿ ਹੈ; ਗੁਰਮਤੀ ਵੀਚਾਰਾ ॥ ਦੂਜੈ ਭਾਇ ਕਾਰ ਕਮਾਵਣੀ; ਨਿਤ ਤੋਟਾ ਸੈਸਾਰਾ ॥੫॥ ਸਾਚੀ ਸੰਗਤਿ ਥਾਨੁ ਸਚੁ; ਸਚੇ ਘਰ ਬਾਰਾ ॥ ਸਚਾ ਭੋਜਨੁ ਭਾਉ ਸਚੁ; ਸਚੁ ਨਾਮੁ ਅਧਾਰਾ ॥ ਸਚੀ ਬਾਣੀ ਸੰਤੋਖਿਆ; ਸਚਾ ਸਬਦੁ ਵੀਚਾਰਾ ॥੬॥ ਰਸ ਭੋਗਣ ਪਾਤਿਸਾਹੀਆ; ਦੁਖ ਸੁਖ ਸੰਘਾਰਾ ॥ ਮੋਟਾ ਨਾਉ ਧਰਾਈਐ; ਗਲਿ ਅਉਗਣ ਭਾਰਾ ॥ ਮਾਣਸ ਦਾਤਿ. ਨ ਹੋਵਈ; ਤੂ ਦਾਤਾ ਸਾਰਾ ॥੭॥ ਅਗਮ ਅਗੋਚਰੁ ਤੂ ਧਣੀ; ਅਵਿਗਤੁ ਅਪਾਰਾ ॥ ਗੁਰਸਬਦੀ ਦਰੁ ਜੋਈਐ; ਮੁਕਤੇ ਭੰਡਾਰਾ ॥ ਨਾਨਕ. ਮੇਲੁ ਨ ਚੂਕਈ; ਸਾਚੇ ਵਾਪਾਰਾ ॥੮॥੧॥ ਮਾਰੂ ਮਹਲਾ ੧ ॥ ਬਿਖੁ ਬੋਹਿਥਾ ਲਾਦਿਆ; ਦੀਆ ਸਮੁੰਦ ਮੰਝਾਰਿ ॥ ਕੰਧੀ ਦਿਸਿ. ਨ ਆਵਈ; ਨਾ ਉਰਵਾਰੁ. ਨ ਪਾਰੁ ॥ ਵੰਝੀ ਹਾਥਿ ਨ ਖੇਵਟੂ; ਜਲੁ ਸਾਗਰੁ ਅਸਰਾਲੁ ॥੧॥ ਬਾਬਾ. ਜਗੁ ਫਾਥਾ ਮਹਾ ਜਾਲਿ ॥ ਗੁਰ ਪਰਸਾਦੀ ਉਬਰੇ; ਸਚਾ ਨਾਮੁ ਸਮਾਲਿ ॥੧॥ ਰਹਾਉ ॥ ਸਤਿਗੁਰੂ ਹੈ ਬੋਹਿਥਾ; ਸਬਦਿ ਲੰਘਾਵਣਹਾਰੁ ॥ ਤਿਥੈ. ਪਵਣੁ ਨ ਪਾਵਕੋ; ਨਾ ਜਲੁ. ਨਾ ਆਕਾਰੁ ॥ ਤਿਥੈ. ਸਚਾ ਸਚਿ ਨਾਇ; ਭਵਜਲ ਤਾਰਣਹਾਰੁ ॥੨॥ ਗੁਰਮੁਖਿ ਲੰਘੇ. ਸੇ ਪਾਰਿ ਪਏ; ਸਚੇ ਸਿਉ ਲਿਵ ਲਾਇ ॥ ਆਵਾ ਗਉਣੁ ਨਿਵਾਰਿਆ; ਜੋਤੀ ਜੋਤਿ ਮਿਲਾਇ ॥ ਗੁਰਮਤੀ ਸਹਜੁ ਊਪਜੈ; ਸਚੇ ਰਹੈ ਸਮਾਇ ॥੩॥ ਸਪੁ ਪਿੜਾਈ ਪਾਈਐ; ਬਿਖੁ ਅੰਤਰਿ ਮਨਿ ਰੋਸੁ ॥ ਪੂਰਬਿ ਲਿਖਿਆ ਪਾਈਐ; ਕਿਸ ਨੋ ਦੀਜੈ ਦੋਸੁ ॥ ਗੁਰਮੁਖਿ ਗਾਰੜੁ ਜੇ ਸੁਣੇ; ਮੰਨੇ ਨਾਉ ਸੰਤੋਸੁ ॥੪॥ ਮਾਗਰਮਛੁ ਫਹਾਈਐ; ਕੁੰਡੀ ਜਾਲੁ ਵਤਾਇ ॥ ਦੁਰਮਤਿ ਫਾਥਾ ਫਾਹੀਐ; ਫਿਰਿ ਫਿਰਿ ਪਛੋਤਾਇ ॥ ਜੰਮਣ ਮਰਣੁ. ਨ ਸੁਝਈ; ਕਿਰਤੁ. ਨ ਮੇਟਿਆ ਜਾਇ ॥੫॥ ਹਉਮੈ ਬਿਖੁ ਪਾਇ ਜਗਤੁ ਉਪਾਇਆ; ਸਬਦੁ ਵਸੈ ਬਿਖੁ ਜਾਇ ॥ ਜਰਾ ਜੋਹਿ. ਨ ਸਕਈ; ਸਚਿ ਰਹੈ ਲਿਵ ਲਾਇ ॥ ਜੀਵਨ ਮੁਕਤੁ. ਸੋ ਆਖੀਐ; ਜਿਸੁ ਵਿਚਹੁ ਹਉਮੈ ਜਾਇ ॥੬॥
Источники и права