couponatlas.

Гуру Грантх Сахиб (гурмукхи): Анг 1010

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਧੰਧੈ ਧਾਵਤ ਜਗੁ ਬਾਧਿਆ; ਨਾ ਬੂਝੈ ਵੀਚਾਰੁ ॥ ਜੰਮਣ ਮਰਣੁ ਵਿਸਾਰਿਆ; ਮਨਮੁਖ ਮੁਗਧੁ ਗਵਾਰੁ ॥ ਗੁਰਿ ਰਾਖੇ. ਸੇ ਉਬਰੇ; ਸਚਾ ਸਬਦੁ ਵੀਚਾਰਿ ॥੭॥ ਸੂਹਟੁ ਪਿੰਜਰਿ ਪ੍ਰੇਮ ਕੈ; ਬੋਲੈ ਬੋਲਣਹਾਰੁ ॥ ਸਚੁ ਚੁਗੈ. ਅੰਮ੍ਰਿਤੁ ਪੀਐ; ਉਡੈ ਤ ਏਕਾ ਵਾਰ ॥ ਗੁਰਿ ਮਿਲਿਐ. ਖਸਮੁ ਪਛਾਣੀਐ; ਕਹੁ ਨਾਨਕ. ਮੋਖ ਦੁਆਰੁ ॥੮॥੨॥ ਮਾਰੂ ਮਹਲਾ ੧ ॥ ਸਬਦਿ ਮਰੈ. ਤਾ ਮਾਰਿ ਮਰੁ; ਭਾਗੋ ਕਿਸੁ ਪਹਿ ਜਾਉ ॥ ਜਿਸ ਕੈ ਡਰਿ ਭੈ ਭਾਗੀਐ; ਅੰਮ੍ਰਿਤੁ ਤਾ ਕੋ ਨਾਉ ॥ ਮਾਰਹਿ ਰਾਖਹਿ ਏਕੁ ਤੂ; ਬੀਜਉ. ਨਾਹੀ ਥਾਉ ॥੧॥ ਬਾਬਾ. ਮੈ ਕੁਚੀਲੁ; ਕਾਚਉ ਮਤਿਹੀਨ ॥ ਨਾਮ ਬਿਨਾ. ਕੋ ਕਛੁ ਨਹੀ; ਗੁਰਿ ਪੂਰੈ. ਪੂਰੀ ਮਤਿ ਕੀਨ ॥੧॥ ਰਹਾਉ ॥ ਅਵਗਣਿ ਸੁਭਰ. ਗੁਣ ਨਹੀ; ਬਿਨੁ ਗੁਣ. ਕਿਉ ਘਰਿ ਜਾਉ ॥ ਸਹਜਿ ਸਬਦਿ ਸੁਖੁ ਊਪਜੈ; ਬਿਨੁ ਭਾਗਾ. ਧਨੁ ਨਾਹਿ ॥ ਜਿਨ ਕੈ ਨਾਮੁ. ਨ ਮਨਿ ਵਸੈ; ਸੇ ਬਾਧੇ ਦੂਖ ਸਹਾਹਿ ॥੨॥ ਜਿਨੀ ਨਾਮੁ ਵਿਸਾਰਿਆ; ਸੇ ਕਿਤੁ ਆਏ ਸੰਸਾਰਿ ॥ ਆਗੈ ਪਾਛੈ ਸੁਖੁ ਨਹੀ; ਗਾਡੇ ਲਾਦੇ ਛਾਰੁ ॥ ਵਿਛੁੜਿਆ. ਮੇਲਾ ਨਹੀ; ਦੂਖੁ ਘਣੋ ਜਮ ਦੁਆਰਿ ॥੩॥ ਅਗੈ ਕਿਆ ਜਾਣਾ, ਨਾਹਿ ਮੈ; ਭੂਲੇ ਤੂ ਸਮਝਾਇ ॥ ਭੂਲੇ ਮਾਰਗੁ ਜੋ ਦਸੇ; ਤਿਸ ਕੈ ਲਾਗਉ ਪਾਇ ॥ ਗੁਰ ਬਿਨੁ. ਦਾਤਾ ਕੋ ਨਹੀ; ਕੀਮਤਿ ਕਹਣੁ. ਨ ਜਾਇ ॥੪॥ ਸਾਜਨੁ ਦੇਖਾ. ਤਾ ਗਲਿ ਮਿਲਾ; ਸਾਚੁ ਪਠਾਇਓ ਲੇਖੁ ॥ ਮੁਖਿ ਧਿਮਾਣੈ. ਧਨ ਖੜੀ; ਗੁਰਮੁਖਿ ਆਖੀ ਦੇਖੁ ॥ ਤੁਧੁ ਭਾਵੈ ਤੂ ਮਨਿ ਵਸਹਿ; ਨਦਰੀ ਕਰਮਿ ਵਿਸੇਖੁ ॥੫॥ ਭੂਖ ਪਿਆਸੋ ਜੇ ਭਵੈ; ਕਿਆ ਤਿਸੁ ਮਾਗਉ ਦੇਇ ॥ ਬੀਜਉ. ਸੂਝੈ ਕੋ ਨਹੀ; ਮਨਿ ਤਨਿ ਪੂਰਨੁ ਦੇਇ ॥ ਜਿਨਿ ਕੀਆ ਤਿਨਿ ਦੇਖਿਆ; ਆਪਿ ਵਡਾਈ ਦੇਇ ॥੬॥ ਨਗਰੀ ਨਾਇਕੁ ਨਵਤਨੋ; ਬਾਲਕੁ ਲੀਲ ਅਨੂਪੁ ॥ ਨਾਰਿ ਨ ਪੁਰਖੁ. ਨ ਪੰਖਣੂ; ਸਾਚਉ ਚਤੁਰੁ ਸਰੂਪੁ ॥ ਜੋ ਤਿਸੁ ਭਾਵੈ. ਸੋ ਥੀਐ; ਤੂ ਦੀਪਕੁ. ਤੂ ਧੂਪੁ ॥੭॥ ਗੀਤ ਸਾਦ ਚਾਖੇ ਸੁਣੇ; ਬਾਦ ਸਾਦ ਤਨਿ ਰੋਗੁ ॥ ਸਚੁ ਭਾਵੈ ਸਾਚਉ ਚਵੈ; ਛੂਟੈ ਸੋਗ ਵਿਜੋਗੁ ॥ ਨਾਨਕ ਨਾਮੁ. ਨ ਵੀਸਰੈ; ਜੋ ਤਿਸੁ ਭਾਵੈ ਸੁ ਹੋਗੁ ॥੮॥੩॥ ਮਾਰੂ ਮਹਲਾ ੧ ॥ ਸਾਚੀ ਕਾਰ ਕਮਾਵਣੀ; ਹੋਰਿ ਲਾਲਚ ਬਾਦਿ ॥ ਇਹੁ ਮਨੁ ਸਾਚੈ ਮੋਹਿਆ; ਜਿਹਵਾ ਸਚਿ ਸਾਦਿ ॥ ਬਿਨੁ ਨਾਵੈ. ਕੋ ਰਸੁ ਨਹੀ; ਹੋਰਿ ਚਲਹਿ ਬਿਖੁ ਲਾਦਿ ॥੧॥ ਐਸਾ ਲਾਲਾ. ਮੇਰੇ ਲਾਲ ਕੋ; ਸੁਣਿ ਖਸਮ ਹਮਾਰੇ ॥ ਜਿਉ ਫੁਰਮਾਵਹਿ ਤਿਉ ਚਲਾ; ਸਚੁ ਲਾਲ ਪਿਆਰੇ ॥੧॥ ਰਹਾਉ ॥ ਅਨਦਿਨੁ ਲਾਲੇ ਚਾਕਰੀ; ਗੋਲੇ ਸਿਰਿ ਮੀਰਾ ॥ ਗੁਰ ਬਚਨੀ ਮਨੁ ਵੇਚਿਆ; ਸਬਦਿ ਮਨੁ ਧੀਰਾ ॥
Источники и права