couponatlas.

Гуру Грантх Сахиб (гурмукхи): Анг 1014

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਲਾਗੀ ਭੂਖ ਮਾਇਆ ਮਗੁ ਜੋਹੈ; ਮੁਕਤਿ ਪਦਾਰਥੁ ਮੋਹਿ ਖਰੇ ॥੩॥ ਕਰਣ ਪਲਾਵ ਕਰੇ. ਨਹੀ ਪਾਵੈ; ਇਤ ਉਤ ਢੂਢਤ ਥਾਕਿ ਪਰੇ ॥ ਕਾਮਿ ਕ੍ਰੋਧਿ ਅਹੰਕਾਰਿ ਵਿਆਪੇ; ਕੂੜ ਕੁਟੰਬ ਸਿਉ ਪ੍ਰੀਤਿ ਕਰੇ ॥੪॥ ਖਾਵੈ ਭੋਗੈ. ਸੁਣਿ ਸੁਣਿ ਦੇਖੈ; ਪਹਿਰਿ ਦਿਖਾਵੈ ਕਾਲ ਘਰੇ ॥ ਬਿਨੁ ਗੁਰਸਬਦ. ਨ ਆਪੁ ਪਛਾਣੈ; ਬਿਨੁ ਹਰਿ ਨਾਮ. ਨ ਕਾਲੁ ਟਰੇ ॥੫॥ ਜੇਤਾ ਮੋਹੁ ਹਉਮੈ ਕਰਿ ਭੂਲੇ; ਮੇਰੀ ਮੇਰੀ ਕਰਤੇ ਛੀਨਿ ਖਰੇ ॥ ਤਨੁ ਧਨੁ ਬਿਨਸੈ ਸਹਸੈ ਸਹਸਾ; ਫਿਰਿ ਪਛੁਤਾਵੈ ਮੁਖਿ ਧੂਰਿ ਪਰੇ ॥੬॥ ਬਿਰਧਿ ਭਇਆ. ਜੋਬਨੁ ਤਨੁ ਖਿਸਿਆ; ਕਫੁ ਕੰਠੁ ਬਿਰੂਧੋ ਨੈਨਹੁ ਨੀਰੁ ਢਰੇ ॥ ਚਰਣ ਰਹੇ. ਕਰ ਕੰਪਣ ਲਾਗੇ; ਸਾਕਤ. ਰਾਮੁ ਨ ਰਿਦੈ ਹਰੇ ॥੭॥ ਸੁਰਤਿ ਗਈ. ਕਾਲੀ ਹੂ ਧਉਲੇ; ਕਿਸੈ. ਨ ਭਾਵੈ ਰਖਿਓ ਘਰੇ ॥ ਬਿਸਰਤ ਨਾਮ. ਐਸੇ ਦੋਖ ਲਾਗਹਿ; ਜਮੁ ਮਾਰਿ ਸਮਾਰੇ, ਨਰਕਿ ਖਰੇ ॥੮॥ ਪੂਰਬ ਜਨਮ ਕੋ ਲੇਖੁ. ਨ ਮਿਟਈ; ਜਨਮਿ ਮਰੈ. ਕਾ ਕਉ ਦੋਸੁ ਧਰੇ ॥ ਬਿਨੁ ਗੁਰ. ਬਾਦਿ ਜੀਵਣੁ ਹੋਰੁ ਮਰਣਾ; ਬਿਨੁ ਗੁਰਸਬਦੈ. ਜਨਮੁ ਜਰੇ ॥੯॥ ਖੁਸੀ ਖੁਆਰ ਭਏ ਰਸ ਭੋਗਣ; ਫੋਕਟ ਕਰਮ ਵਿਕਾਰ ਕਰੇ ॥ ਨਾਮੁ ਬਿਸਾਰਿ. ਲੋਭਿ ਮੂਲੁ ਖੋਇਓ; ਸਿਰਿ ਧਰਮ ਰਾਇ ਕਾ ਡੰਡੁ ਪਰੇ ॥੧੦॥ ਗੁਰਮੁਖਿ ਰਾਮ ਨਾਮ ਗੁਣ ਗਾਵਹਿ; ਜਾ ਕਉ ਹਰਿ ਪ੍ਰਭੁ ਨਦਰਿ ਕਰੇ ॥ ਤੇ ਨਿਰਮਲ ਪੁਰਖ ਅਪਰੰਪਰ ਪੂਰੇ; ਤੇ ਜਗ ਮਹਿ. ਗੁਰ ਗੋਵਿੰਦ ਹਰੇ ॥੧੧॥ ਹਰਿ ਸਿਮਰਹੁ ਗੁਰ ਬਚਨ ਸਮਾਰਹੁ; ਸੰਗਤਿ ਹਰਿ ਜਨ ਭਾਉ ਕਰੇ ॥ ਹਰਿ ਜਨ. ਗੁਰੁ ਪਰਧਾਨੁ ਦੁਆਰੈ; ਨਾਨਕ. ਤਿਨ ਜਨ ਕੀ ਰੇਣੁ ਹਰੇ ॥੧੨॥੮॥ ੴ ਸਤਿਗੁਰ ਪ੍ਰਸਾਦਿ ॥ ਮਾਰੂ ਕਾਫੀ ਮਹਲਾ ੧ ਘਰੁ ੨ ॥ ਆਵਉ ਵੰਞਉ ਡੁੰਮਣੀ; ਕਿਤੀ ਮਿਤ੍ਰ ਕਰੇਉ ॥ ਸਾ ਧਨ ਢੋਈ. ਨ ਲਹੈ; ਵਾਢੀ ਕਿਉ ਧੀਰੇਉ ॥੧॥ ਮੈਡਾ ਮਨੁ ਰਤਾ; ਆਪਨੜੇ ਪਿਰ ਨਾਲਿ ॥ ਹਉ ਘੋਲਿ ਘੁਮਾਈ ਖੰਨੀਐ ਕੀਤੀ; ਹਿਕ ਭੋਰੀ ਨਦਰਿ ਨਿਹਾਲਿ ॥੧॥ ਰਹਾਉ ॥ ਪੇਈਅੜੈ ਡੋਹਾਗਣੀ; ਸਾਹੁਰੜੈ ਕਿਉ ਜਾਉ ॥ ਮੈ ਗਲਿ ਅਉਗਣ ਮੁਠੜੀ; ਬਿਨੁ ਪਿਰ. ਝੂਰਿ ਮਰਾਉ ॥੨॥ ਪੇਈਅੜੈ ਪਿਰੁ ਸੰਮਲਾ; ਸਾਹੁਰੜੈ ਘਰਿ ਵਾਸੁ ॥ ਸੁਖਿ ਸਵੰਧਿ ਸੋਹਾਗਣੀ; ਪਿਰੁ ਪਾਇਆ ਗੁਣਤਾਸੁ ॥੩॥ ਲੇਫੁ ਨਿਹਾਲੀ ਪਟ ਕੀ; ਕਾਪੜੁ ਅੰਗਿ ਬਣਾਇ ॥ ਪਿਰੁ ਮੁਤੀ. ਡੋਹਾਗਣੀ; ਤਿਨ ਡੁਖੀ ਰੈਣਿ ਵਿਹਾਇ ॥੪॥
Источники и права