couponatlas.

Гуру Грантх Сахиб (гурмукхи): Анг 1015

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਕਿਤੀ ਚਖਉ ਸਾਡੜੇ; ਕਿਤੀ ਵੇਸ ਕਰੇਉ ॥ ਪਿਰ ਬਿਨੁ. ਜੋਬਨੁ ਬਾਦਿ ਗਇਅਮੁ; ਵਾਢੀ ਝੂਰੇਦੀ ਝੂਰੇਉ ॥੫॥ ਸਚੇ ਸੰਦਾ ਸਦੜਾ; ਸੁਣੀਐ ਗੁਰ ਵੀਚਾਰਿ ॥ ਸਚੇ ਸਚਾ ਬੈਹਣਾ; ਨਦਰੀ ਨਦਰਿ ਪਿਆਰਿ ॥੬॥ ਗਿਆਨੀ ਅੰਜਨੁ ਸਚ ਕਾ; ਡੇਖੈ ਡੇਖਣਹਾਰੁ ॥ ਗੁਰਮੁਖਿ ਬੂਝੈ ਜਾਣੀਐ; ਹਉਮੈ ਗਰਬੁ ਨਿਵਾਰਿ ॥੭॥ ਤਉ ਭਾਵਨਿ. ਤਉ ਜੇਹੀਆ; ਮੂ ਜੇਹੀਆ ਕਿਤੀਆਹ ॥ ਨਾਨਕ. ਨਾਹੁ, ਨ ਵੀਛੁੜੈ; ਤਿਨ ਸਚੈ ਰਤੜੀਆਹ ॥੮॥੧॥੯॥ ਮਾਰੂ ਮਹਲਾ ੧ ॥ ਨਾ ਭੈਣਾ ਭਰਜਾਈਆ; ਨਾ ਸੇ ਸਸੁੜੀਆਹ ॥ ਸਚਾ ਸਾਕੁ. ਨ ਤੁਟਈ; ਗੁਰੁ ਮੇਲੇ ਸਹੀਆਹ ॥੧॥ ਬਲਿਹਾਰੀ ਗੁਰ ਆਪਣੇ; ਸਦ ਬਲਿਹਾਰੈ ਜਾਉ ॥ ਗੁਰ ਬਿਨੁ. ਏਤਾ ਭਵਿ ਥਕੀ; ਗੁਰਿ. ਪਿਰੁ ਮੇਲਿਮੁ, ਦਿਤਮੁ ਮਿਲਾਇ ॥੧॥ ਰਹਾਉ ॥ ਫੁਫੀ ਨਾਨੀ ਮਾਸੀਆ; ਦੇਰ ਜੇਠਾਨੜੀਆਹ ॥ ਆਵਨਿ ਵੰਞਨਿ ਨਾ. ਰਹਨਿ; ਪੂਰ; ਭਰੇ ਪਹੀਆਹ ॥੨॥ ਮਾਮੇ ਤੈ ਮਾਮਾਣੀਆ; ਭਾਇਰ ਬਾਪ ਨ ਮਾਉ ॥ ਸਾਥ ਲਡੇ ਤਿਨ ਨਾਠੀਆ; ਭੀੜ ਘਣੀ ਦਰੀਆਉ ॥੩॥ ਸਾਚਉ ਰੰਗਿ ਰੰਗਾਵਲੋ; ਸਖੀ ਹਮਾਰੋ ਕੰਤੁ ॥ ਸਚਿ ਵਿਛੋੜਾ. ਨਾ ਥੀਐ; ਸੋ ਸਹੁ ਰੰਗਿ ਰਵੰਤੁ ॥੪॥ ਸਭੇ ਰੁਤੀ ਚੰਗੀਆ; ਜਿਤੁ ਸਚੇ ਸਿਉ ਨੇਹੁ ॥ ਸਾ ਧਨ ਕੰਤੁ ਪਛਾਣਿਆ; ਸੁਖਿ ਸੁਤੀ ਨਿਸਿ ਡੇਹੁ ॥੫॥ ਪਤਣਿ. ਕੂਕੇ ਪਾਤਣੀ; ਵੰਞਹੁ ਧ੍ਰੁਕਿ ਵਿਲਾੜਿ ॥ ਪਾਰਿ ਪਵੰਦੜੇ ਡਿਠੁ ਮੈ; ਸਤਿਗੁਰ ਬੋਹਿਥਿ ਚਾੜਿ ॥੬॥ ਹਿਕਨੀ ਲਦਿਆ. ਹਿਕਿ ਲਦਿ ਗਏ; ਹਿਕਿ ਭਾਰੇ ਭਰ ਨਾਲਿ ॥ ਜਿਨੀ ਸਚੁ ਵਣੰਜਿਆ ਸੇ ਸਚੇ ਪ੍ਰਭ ਨਾਲਿ ॥੭॥ ਨਾ ਹਮ ਚੰਗੇ ਆਖੀਅਹ; ਬੁਰਾ. ਨ ਦਿਸੈ ਕੋਇ ॥ ਨਾਨਕ. ਹਉਮੈ ਮਾਰੀਐ; ਸਚੇ ਜੇਹੜਾ ਸੋਇ ॥੮॥੨॥੧੦॥ ਮਾਰੂ ਮਹਲਾ ੧ ॥ ਨਾ ਜਾਣਾ ਮੂਰਖੁ ਹੈ ਕੋਈ; ਨਾ ਜਾਣਾ ਸਿਆਣਾ ॥ ਸਦਾ ਸਾਹਿਬ ਕੈ ਰੰਗੇ ਰਾਤਾ; ਅਨਦਿਨੁ ਨਾਮੁ ਵਖਾਣਾ ॥੧॥ ਬਾਬਾ ਮੂਰਖੁ ਹਾ; ਨਾਵੈ ਬਲਿ ਜਾਉ ॥ ਤੂ ਕਰਤਾ. ਤੂ ਦਾਨਾ ਬੀਨਾ; ਤੇਰੈ ਨਾਮਿ ਤਰਾਉ ॥੧॥ ਰਹਾਉ ॥ ਮੂਰਖੁ ਸਿਆਣਾ ਏਕੁ ਹੈ; ਏਕ ਜੋਤਿ ਦੁਇ ਨਾਉ ॥ ਮੂਰਖਾ ਸਿਰਿ ਮੂਰਖੁ ਹੈ; ਜਿ ਮੰਨੇ ਨਾਹੀ. ਨਾਉ ॥੨॥ ਗੁਰ ਦੁਆਰੈ. ਨਾਉ ਪਾਈਐ; ਬਿਨੁ ਸਤਿਗੁਰ ਪਲੈ. ਨ ਪਾਇ ॥ ਸਤਿਗੁਰ ਕੈ ਭਾਣੈ ਮਨਿ ਵਸੈ; ਤਾ ਅਹਿਨਿਸਿ ਰਹੈ ਲਿਵ ਲਾਇ ॥੩॥ ਰਾਜੰ ਰੰਗੰ ਰੂਪੰ ਮਾਲੰ; ਜੋਬਨੁ ਤੇ ਜੂਆਰੀ ॥ ਹੁਕਮੀ ਬਾਧੇ ਪਾਸੈ ਖੇਲਹਿ; ਚਉਪੜਿ ਏਕਾ ਸਾਰੀ ॥੪॥ ਜਗਿ ਚਤੁਰੁ ਸਿਆਣਾ ਭਰਮਿ ਭੁਲਾਣਾ; ਨਾਉ ਪੰਡਿਤ ਪੜਹਿ ਗਾਵਾਰੀ ॥ ਨਾਉ ਵਿਸਾਰਹਿ. ਬੇਦੁ ਸਮਾਲਹਿ; ਬਿਖੁ ਭੂਲੇ ਲੇਖਾਰੀ ॥੫॥
Источники и права