couponatlas.

Гуру Грантх Сахиб (гурмукхи): Анг 1021

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਆਪੇ ਕਿਸ ਹੀ, ਕਸਿ ਬਖਸੇ; ਆਪੇ ਦੇ. ਲੈ ਭਾਈ ਹੇ ॥੮॥ ਆਪੇ ਧਨਖੁ; ਆਪੇ ਸਰਬਾਣਾ ॥ ਆਪੇ ਸੁਘੜੁ ਸਰੂਪੁ ਸਿਆਣਾ ॥ ਕਹਤਾ ਬਕਤਾ ਸੁਣਤਾ ਸੋਈ; ਆਪੇ ਬਣਤ ਬਣਾਈ ਹੇ ॥੯॥ ਪਉਣੁ ਗੁਰੂ; ਪਾਣੀ ਪਿਤ ਜਾਤਾ ॥ ਉਦਰ ਸੰਜੋਗੀ; ਧਰਤੀ ਮਾਤਾ ॥ ਰੈਣਿ ਦਿਨਸੁ ਦੁਇ ਦਾਈ ਦਾਇਆ; ਜਗੁ ਖੇਲੈ ਖੇਲਾਈ ਹੇ ॥੧੦॥ ਆਪੇ ਮਛੁਲੀ; ਆਪੇ ਜਾਲਾ ॥ ਆਪੇ ਗਊ. ਆਪੇ ਰਖਵਾਲਾ ॥ ਸਰਬ ਜੀਆ ਜਗਿ ਜੋਤਿ ਤੁਮਾਰੀ; ਜੈਸੀ ਪ੍ਰਭਿ ਫੁਰਮਾਈ ਹੇ ॥੧੧॥ ਆਪੇ ਜੋਗੀ; ਆਪੇ ਭੋਗੀ ॥ ਆਪੇ ਰਸੀਆ; ਪਰਮ ਸੰਜੋਗੀ ॥ ਆਪੇ ਵੇਬਾਣੀ ਨਿਰੰਕਾਰੀ; ਨਿਰਭਉ ਤਾੜੀ ਲਾਈ ਹੇ ॥੧੨॥ ਖਾਣੀ ਬਾਣੀ; ਤੁਝਹਿ ਸਮਾਣੀ ॥ ਜੋ ਦੀਸੈ; ਸਭ ਆਵਣ ਜਾਣੀ ॥ ਸੇਈ ਸਾਹ ਸਚੇ ਵਾਪਾਰੀ; ਸਤਿਗੁਰਿ ਬੂਝ ਬੁਝਾਈ ਹੇ ॥੧੩॥ ਸਬਦੁ ਬੁਝਾਏ; ਸਤਿਗੁਰੁ ਪੂਰਾ ॥ ਸਰਬ ਕਲਾ ਸਾਚੇ ਭਰਪੂਰਾ ॥ ਅਫਰਿਓ ਵੇਪਰਵਾਹੁ ਸਦਾ ਤੂ; ਨਾ ਤਿਸੁ ਤਿਲੁ ਨ ਤਮਾਈ ਹੇ ॥੧੪॥ ਕਾਲੁ ਬਿਕਾਲੁ ਭਏ ਦੇਵਾਨੇ ॥ ਸਬਦੁ ਸਹਜ ਰਸੁ ਅੰਤਰਿ ਮਾਨੇ ॥ ਆਪੇ ਮੁਕਤਿ ਤ੍ਰਿਪਤਿ ਵਰਦਾਤਾ; ਭਗਤਿ ਭਾਇ ਮਨਿ ਭਾਈ ਹੇ ॥੧੫॥ ਆਪਿ ਨਿਰਾਲਮੁ; ਗੁਰ ਗਮ ਗਿਆਨਾ ॥ ਜੋ ਦੀਸੈ; ਤੁਝ ਮਾਹਿ ਸਮਾਨਾ ॥ ਨਾਨਕੁ ਨੀਚੁ. ਭਿਖਿਆ ਦਰਿ ਜਾਚੈ; ਮੈ ਦੀਜੈ ਨਾਮੁ ਵਡਾਈ ਹੇ ॥੧੬॥੧॥ ਮਾਰੂ ਮਹਲਾ ੧ ॥ ਆਪੇ. ਧਰਤੀ ਧਉਲੁ ਅਕਾਸੰ ॥ ਆਪੇ. ਸਾਚੇ ਗੁਣ ਪਰਗਾਸੰ ॥ ਜਤੀ ਸਤੀ ਸੰਤੋਖੀ ਆਪੇ; ਆਪੇ ਕਾਰ ਕਮਾਈ ਹੇ ॥੧॥ ਜਿਸੁ ਕਰਣਾ; ਸੋ ਕਰਿ ਕਰਿ ਵੇਖੈ ॥ ਕੋਇ. ਨ ਮੇਟੈ; ਸਾਚੇ ਲੇਖੈ ॥ ਆਪੇ ਕਰੇ ਕਰਾਏ ਆਪੇ; ਆਪੇ ਦੇ ਵਡਿਆਈ ਹੇ ॥੨॥ ਪੰਚ ਚੋਰ; ਚੰਚਲ ਚਿਤੁ ਚਾਲਹਿ ॥ ਪਰ ਘਰ ਜੋਹਹਿ; ਘਰੁ. ਨਹੀ ਭਾਲਹਿ ॥ ਕਾਇਆ ਨਗਰੁ ਢਹੈ. ਢਹਿ ਢੇਰੀ; ਬਿਨੁ ਸਬਦੈ. ਪਤਿ ਜਾਈ ਹੇ ॥੩॥ ਗੁਰ ਤੇ ਬੂਝੈ; ਤ੍ਰਿਭਵਣੁ ਸੂਝੈ ॥ ਮਨਸਾ ਮਾਰਿ; ਮਨੈ ਸਿਉ ਲੂਝੈ ॥ ਜੋ ਤੁਧੁ ਸੇਵਹਿ. ਸੇ ਤੁਧ ਹੀ ਜੇਹੇ; ਨਿਰਭਉ ਬਾਲ ਸਖਾਈ ਹੇ ॥੪॥ ਆਪੇ; ਸੁਰਗੁ ਮਛੁ ਪਇਆਲਾ ॥ ਆਪੇ; ਜੋਤਿ ਸਰੂਪੀ ਬਾਲਾ ॥ ਜਟਾ ਬਿਕਟ ਬਿਕਰਾਲ ਸਰੂਪੀ; ਰੂਪੁ ਨ ਰੇਖਿਆ ਕਾਈ ਹੇ ॥੫॥ ਬੇਦ ਕਤੇਬੀ; ਭੇਦੁ. ਨ ਜਾਤਾ ॥ ਨਾ ਤਿਸੁ; ਮਾਤ ਪਿਤਾ ਸੁਤ ਭ੍ਰਾਤਾ ॥ ਸਗਲੇ ਸੈਲ ਉਪਾਇ ਸਮਾਏ; ਅਲਖੁ. ਨ ਲਖਣਾ ਜਾਈ ਹੇ ॥੬॥ ਕਰਿ ਕਰਿ ਥਾਕੀ; ਮੀਤ ਘਨੇਰੇ ॥ ਕੋਇ. ਨ ਕਾਟੈ; ਅਵਗੁਣ ਮੇਰੇ ॥ ਸੁਰਿ ਨਰ ਨਾਥੁ ਸਾਹਿਬੁ ਸਭਨਾ ਸਿਰਿ; ਭਾਇ ਮਿਲੈ. ਭਉ ਜਾਈ ਹੇ ॥੭॥ ਭੂਲੇ ਚੂਕੇ; ਮਾਰਗਿ ਪਾਵਹਿ ॥ ਆਪਿ ਭੁਲਾਇ; ਤੂਹੈ ਸਮਝਾਵਹਿ ॥ ਬਿਨੁ ਨਾਵੈ ਮੈ ਅਵਰੁ. ਨ ਦੀਸੈ; ਨਾਵਹੁ ਗਤਿ ਮਿਤਿ ਪਾਈ ਹੇ ॥੮॥
Источники и права