couponatlas.

Гуру Грантх Сахиб (гурмукхи): Анг 1022

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਗੰਗਾ ਜਮੁਨਾ ਕੇਲ ਕੇਦਾਰਾ ॥ ਕਾਸੀ ਕਾਂਤੀ ਪੁਰੀ ਦੁਆਰਾ ॥ ਗੰਗਾ ਸਾਗਰੁ ਬੇਣੀ ਸੰਗਮੁ; ਅਠਸਠਿ ਅੰਕਿ ਸਮਾਈ ਹੇ ॥੯॥ ਆਪੇ; ਸਿਧ ਸਾਧਿਕੁ ਵੀਚਾਰੀ ॥ ਆਪੇ; ਰਾਜਨੁ ਪੰਚਾ ਕਾਰੀ ॥ ਤਖਤਿ ਬਹੈ ਅਦਲੀ ਪ੍ਰਭੁ ਆਪੇ; ਭਰਮੁ ਭੇਦੁ ਭਉ ਜਾਈ ਹੇ ॥੧੦॥ ਆਪੇ ਕਾਜੀ; ਆਪੇ ਮੁਲਾ ॥ ਆਪਿ ਅਭੁਲੁ; ਨ ਕਬਹੂ ਭੁਲਾ ॥ ਆਪੇ ਮਿਹਰ ਦਇਆਪਤਿ ਦਾਤਾ; ਨਾ ਕਿਸੈ ਕੋ ਬੈਰਾਈ ਹੇ ॥੧੧॥ ਜਿਸੁ ਬਖਸੇ; ਤਿਸੁ ਦੇ ਵਡਿਆਈ ॥ ਸਭਸੈ ਦਾਤਾ; ਤਿਲੁ. ਨ ਤਮਾਈ ॥ ਭਰਪੁਰਿ ਧਾਰਿ ਰਹਿਆ. ਨਿਹਕੇਵਲੁ; ਗੁਪਤੁ ਪ੍ਰਗਟੁ ਸਭ ਠਾਈ ਹੇ ॥੧੨॥ ਕਿਆ ਸਾਲਾਹੀ; ਅਗਮ ਅਪਾਰੈ ॥ ਸਾਚੇ ਸਿਰਜਣਹਾਰ ਮੁਰਾਰੈ ॥ ਜਿਸ ਨੋ ਨਦਰਿ ਕਰੇ ਤਿਸੁ ਮੇਲੇ; ਮੇਲਿ ਮਿਲੈ ਮੇਲਾਈ ਹੇ ॥੧੩॥ ਬ੍ਰਹਮਾ ਬਿਸਨੁ ਮਹੇਸੁ ਦੁਆਰੈ ॥ ਊਭੇ ਸੇਵਹਿ; ਅਲਖ ਅਪਾਰੈ ॥ ਹੋਰ ਕੇਤੀ ਦਰਿ ਦੀਸੈ ਬਿਲਲਾਦੀ; ਮੈ ਗਣਤ. ਨ ਆਵੈ ਕਾਈ ਹੇ ॥੧੪॥ ਸਾਚੀ ਕੀਰਤਿ; ਸਾਚੀ ਬਾਣੀ ॥ ਹੋਰ ਨ ਦੀਸੈ; ਬੇਦ ਪੁਰਾਣੀ ॥ ਪੂੰਜੀ ਸਾਚੁ ਸਚੇ ਗੁਣ ਗਾਵਾ; ਮੈ ਧਰ ਹੋਰ. ਨ ਕਾਈ ਹੇ ॥੧੫॥ ਜੁਗੁ ਜੁਗੁ ਸਾਚਾ; ਹੈ ਭੀ ਹੋਸੀ ॥ ਕਉਣੁ. ਨ ਮੂਆ; ਕਉਣੁ. ਨ ਮਰਸੀ ॥ ਨਾਨਕੁ ਨੀਚੁ ਕਹੈ ਬੇਨੰਤੀ; ਦਰਿ ਦੇਖਹੁ ਲਿਵ ਲਾਈ ਹੇ ॥੧੬॥੨॥ ਮਾਰੂ ਮਹਲਾ ੧ ॥ ਦੂਜੀ ਦੁਰਮਤਿ; ਅੰਨੀ ਬੋਲੀ ॥ ਕਾਮ ਕ੍ਰੋਧ ਕੀ; ਕਚੀ ਚੋਲੀ ॥ ਘਰਿ ਵਰੁ ਸਹਜੁ. ਨ ਜਾਣੈ ਛੋਹਰਿ; ਬਿਨੁ ਪਿਰ ਨੀਦ. ਨ ਪਾਈ ਹੇ ॥੧॥ ਅੰਤਰਿ ਅਗਨਿ; ਜਲੈ ਭੜਕਾਰੇ ॥ ਮਨਮੁਖੁ ਤਕੇ; ਕੁੰਡਾ ਚਾਰੇ ॥ ਬਿਨੁ ਸਤਿਗੁਰ ਸੇਵੇ. ਕਿਉ ਸੁਖੁ ਪਾਈਐ; ਸਾਚੇ ਹਾਥਿ ਵਡਾਈ ਹੇ ॥੨॥ ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ ॥ ਤਸਕਰ ਪੰਚ; ਸਬਦਿ ਸੰਘਾਰੇ ॥ ਗਿਆਨ ਖੜਗੁ ਲੈ. ਮਨ ਸਿਉ ਲੂਝੈ; ਮਨਸਾ ਮਨਹਿ ਸਮਾਈ ਹੇ ॥੩॥ ਮਾ ਕੀ ਰਕਤੁ; ਪਿਤਾ ਬਿਦੁ ਧਾਰਾ ॥ ਮੂਰਤਿ ਸੂਰਤਿ ਕਰਿ ਆਪਾਰਾ ॥ ਜੋਤਿ ਦਾਤਿ ਜੇਤੀ ਸਭ ਤੇਰੀ; ਤੂ ਕਰਤਾ ਸਭ ਠਾਈ ਹੇ ॥੪॥ ਤੁਝ ਹੀ ਕੀਆ; ਜੰਮਣ ਮਰਣਾ ॥ ਗੁਰ ਤੇ ਸਮਝ ਪੜੀ; ਕਿਆ ਡਰਣਾ ॥ ਤੂ ਦਇਆਲੁ ਦਇਆ ਕਰਿ ਦੇਖਹਿ; ਦੁਖੁ ਦਰਦੁ ਸਰੀਰਹੁ ਜਾਈ ਹੇ ॥੫॥ ਨਿਜ ਘਰਿ ਬੈਸਿ ਰਹੇ; ਭਉ ਖਾਇਆ ॥ ਧਾਵਤ ਰਾਖੇ; ਠਾਕਿ ਰਹਾਇਆ ॥ ਕਮਲ ਬਿਗਾਸ ਹਰੇ ਸਰ ਸੁਭਰ; ਆਤਮ ਰਾਮੁ ਸਖਾਈ ਹੇ ॥੬॥ ਮਰਣੁ ਲਿਖਾਇ; ਮੰਡਲ ਮਹਿ ਆਏ ॥ ਕਿਉ ਰਹੀਐ; ਚਲਣਾ ਪਰਥਾਏ ॥ ਸਚਾ ਅਮਰੁ ਸਚੇ ਅਮਰਾ ਪੁਰਿ; ਸੋ ਸਚੁ ਮਿਲੈ ਵਡਾਈ ਹੇ ॥੭॥ ਆਪਿ ਉਪਾਇਆ. ਜਗਤੁ ਸਬਾਇਆ ॥ ਜਿਨਿ ਸਿਰਿਆ; ਤਿਨਿ ਧੰਧੈ ਲਾਇਆ ॥
Источники и права