couponatlas.

Гуру Грантх Сахиб (гурмукхи): Анг 1042

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਅਤਿ ਰਸੁ ਮੀਠਾ. ਨਾਮੁ ਪਿਆਰਾ ॥ ਨਾਨਕ ਕਉ. ਜੁਗਿ ਜੁਗਿ ਹਰਿ ਜਸੁ ਦੀਜੈ; ਹਰਿ ਜਪੀਐ. ਅੰਤੁ, ਨ ਪਾਇਆ ॥੫॥ ਅੰਤਰਿ ਨਾਮੁ ਪਰਾਪਤਿ ਹੀਰਾ ॥ ਹਰਿ ਜਪਤੇ; ਮਨੁ ਮਨ ਤੇ. ਧੀਰਾ ॥ ਦੁਘਟ ਘਟ. ਭਉ ਭੰਜਨੁ ਪਾਈਐ; ਬਾਹੁੜਿ ਜਨਮਿ. ਨ ਜਾਇਆ ॥੬॥ ਭਗਤਿ ਹੇਤਿ; ਗੁਰ ਸਬਦਿ ਤਰੰਗਾ ॥ ਹਰਿ ਜਸੁ ਨਾਮੁ ਪਦਾਰਥੁ ਮੰਗਾ ॥ ਹਰਿ ਭਾਵੈ ਗੁਰ ਮੇਲਿ ਮਿਲਾਏ; ਹਰਿ ਤਾਰੇ ਜਗਤੁ ਸਬਾਇਆ ॥੭॥ ਜਿਨਿ ਜਪੁ ਜਪਿਓ; ਸਤਿਗੁਰ ਮਤਿ ਵਾ ਕੇ ॥ ਜਮਕੰਕਰ ਕਾਲੁ; ਸੇਵਕ ਪਗ ਤਾ ਕੇ ॥ ਊਤਮ ਸੰਗਤਿ. ਗਤਿ ਮਿਤਿ ਊਤਮ; ਜਗੁ ਭਉਜਲੁ ਪਾਰਿ ਤਰਾਇਆ ॥੮॥ ਇਹੁ ਭਵਜਲੁ ਜਗਤੁ; ਸਬਦਿ ਗੁਰ ਤਰੀਐ ॥ ਅੰਤਰ ਕੀ ਦੁਬਿਧਾ; ਅੰਤਰਿ ਜਰੀਐ ॥ ਪੰਚ ਬਾਣ ਲੇ. ਜਮ ਕਉ ਮਾਰੈ; ਗਗਨੰਤਰਿ ਧਣਖੁ ਚੜਾਇਆ ॥੯॥ ਸਾਕਤ ਨਰਿ; ਸਬਦ ਸੁਰਤਿ. ਕਿਉ ਪਾਈਐ ॥ ਸਬਦ ਸੁਰਤਿ ਬਿਨੁ; ਆਈਐ ਜਾਈਐ ॥ ਨਾਨਕ. ਗੁਰਮੁਖਿ ਮੁਕਤਿ ਪਰਾਇਣੁ; ਹਰਿ ਪੂਰੈ ਭਾਗਿ ਮਿਲਾਇਆ ॥੧੦॥ ਨਿਰਭਉ ਸਤਿਗੁਰੁ ਹੈ ਰਖਵਾਲਾ ॥ ਭਗਤਿ ਪਰਾਪਤਿ ਗੁਰ ਗੋਪਾਲਾ ॥ ਧੁਨਿ ਅਨੰਦ ਅਨਾਹਦੁ ਵਾਜੈ; ਗੁਰ ਸਬਦਿ ਨਿਰੰਜਨੁ ਪਾਇਆ ॥੧੧॥ ਨਿਰਭਉ ਸੋ; ਸਿਰਿ. ਨਾਹੀ ਲੇਖਾ ॥ ਆਪਿ ਅਲੇਖੁ; ਕੁਦਰਤਿ ਹੈ ਦੇਖਾ ॥ ਆਪਿ ਅਤੀਤੁ ਅਜੋਨੀ ਸੰਭਉ; ਨਾਨਕ. ਗੁਰਮਤਿ ਸੋ ਪਾਇਆ ॥੧੨॥ ਅੰਤਰ ਕੀ ਗਤਿ; ਸਤਿਗੁਰੁ ਜਾਣੈ ॥ ਸੋ ਨਿਰਭਉ; ਗੁਰ ਸਬਦਿ ਪਛਾਣੈ ॥ ਅੰਤਰੁ ਦੇਖਿ. ਨਿਰੰਤਰਿ ਬੂਝੈ; ਅਨਤ. ਨ ਮਨੁ ਡੋਲਾਇਆ ॥੧੩॥ ਨਿਰਭਉ ਸੋ; ਅਭ ਅੰਤਰਿ ਵਸਿਆ ॥ ਅਹਿਨਿਸਿ ਨਾਮਿ ਨਿਰੰਜਨ ਰਸਿਆ ॥ ਨਾਨਕ. ਹਰਿ ਜਸੁ ਸੰਗਤਿ ਪਾਈਐ; ਹਰਿ ਸਹਜੇ ਸਹਜਿ ਮਿਲਾਇਆ ॥੧੪॥ ਅੰਤਰਿ ਬਾਹਰਿ; ਸੋ ਪ੍ਰਭੁ ਜਾਣੈ ॥ ਰਹੈ ਅਲਿਪਤੁ; ਚਲਤੇ ਘਰਿ ਆਣੈ ॥ ਊਪਰਿ ਆਦਿ ਸਰਬ ਤਿਹੁ ਲੋਈ; ਸਚੁ ਨਾਨਕ. ਅੰਮ੍ਰਿਤ ਰਸੁ ਪਾਇਆ ॥੧੫॥੪॥੨੧॥ ਮਾਰੂ ਮਹਲਾ ੧ ॥ ਕੁਦਰਤਿ ਕਰਨੈਹਾਰ ਅਪਾਰਾ ॥ ਕੀਤੇ ਕਾ; ਨਾਹੀ ਕਿਹੁ ਚਾਰਾ ॥ ਜੀਅ ਉਪਾਇ ਰਿਜਕੁ ਦੇ ਆਪੇ; ਸਿਰਿ ਸਿਰਿ ਹੁਕਮੁ ਚਲਾਇਆ ॥੧॥ ਹੁਕਮੁ ਚਲਾਇ; ਰਹਿਆ ਭਰਪੂਰੇ ॥ ਕਿਸੁ ਨੇੜੈ; ਕਿਸੁ ਆਖਾਂ ਦੂਰੇ ॥ ਗੁਪਤ ਪ੍ਰਗਟ ਹਰਿ ਘਟਿ ਘਟਿ ਦੇਖਹੁ; ਵਰਤੈ ਤਾਕੁ ਸਬਾਇਆ ॥੨॥ ਜਿਸ ਕਉ ਮੇਲੇ; ਸੁਰਤਿ ਸਮਾਏ ॥ ਗੁਰਸਬਦੀ; ਹਰਿ ਨਾਮੁ ਧਿਆਏ ॥ ਆਨਦ ਰੂਪ ਅਨੂਪ ਅਗੋਚਰ; ਗੁਰ ਮਿਲਿਐ. ਭਰਮੁ ਜਾਇਆ ॥੩॥ ਮਨ ਤਨ ਧਨ ਤੇ; ਨਾਮੁ ਪਿਆਰਾ ॥ ਅੰਤਿ ਸਖਾਈ ਚਲਣਵਾਰਾ ॥
Источники и права