couponatlas.

Гуру Грантх Сахиб (гурмукхи): Анг 1043

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਮੋਹ ਪਸਾਰ ਨਹੀ ਸੰਗਿ ਬੇਲੀ; ਬਿਨੁ ਹਰਿ ਗੁਰ. ਕਿਨਿ ਸੁਖੁ ਪਾਇਆ ॥੪॥ ਜਿਸ ਕਉ ਨਦਰਿ ਕਰੇ ਗੁਰੁ ਪੂਰਾ ॥ ਸਬਦਿ ਮਿਲਾਏ ਗੁਰਮਤਿ ਸੂਰਾ ॥ ਨਾਨਕ. ਗੁਰ ਕੇ ਚਰਨ ਸਰੇਵਹੁ; ਜਿਨਿ ਭੂਲਾ ਮਾਰਗਿ ਪਾਇਆ ॥੫॥ ਸੰਤ ਜਨਾਂ; ਹਰਿ ਧਨੁ ਜਸੁ ਪਿਆਰਾ ॥ ਗੁਰਮਤਿ ਪਾਇਆ ਨਾਮੁ ਤੁਮਾਰਾ ॥ ਜਾਚਿਕੁ ਸੇਵ ਕਰੇ ਦਰਿ ਹਰਿ ਕੈ; ਹਰਿ ਦਰਗਹ ਜਸੁ ਗਾਇਆ ॥੬॥ ਸਤਿਗੁਰੁ ਮਿਲੈ; ਤ ਮਹਲਿ ਬੁਲਾਏ ॥ ਸਾਚੀ ਦਰਗਹ; ਗਤਿ ਪਤਿ ਪਾਏ ॥ ਸਾਕਤ ਠਉਰ ਨਾਹੀ. ਹਰਿ ਮੰਦਰ; ਜਨਮ ਮਰੈ ਦੁਖੁ ਪਾਇਆ ॥੭॥ ਸੇਵਹੁ ਸਤਿਗੁਰ ਸਮੁੰਦੁ ਅਥਾਹਾ ॥ ਪਾਵਹੁ ਨਾਮੁ ਰਤਨੁ ਧਨੁ ਲਾਹਾ ॥ ਬਿਖਿਆ ਮਲੁ ਜਾਇ, ਅੰਮ੍ਰਿਤ ਸਰਿ ਨਾਵਹੁ; ਗੁਰ ਸਰ ਸੰਤੋਖੁ ਪਾਇਆ ॥੮॥ ਸਤਿਗੁਰ ਸੇਵਹੁ; ਸੰਕ. ਨ ਕੀਜੈ ॥ ਆਸਾ ਮਾਹਿ; ਨਿਰਾਸੁ ਰਹੀਜੈ ॥ ਸੰਸਾ ਦੂਖ ਬਿਨਾਸਨੁ ਸੇਵਹੁ; ਫਿਰਿ ਬਾਹੁੜਿ ਰੋਗੁ. ਨ ਲਾਇਆ ॥੯॥ ਸਾਚੇ ਭਾਵੈ. ਤਿਸੁ ਵਡੀਆਏ ॥ ਕਉਨੁ ਸੁ ਦੂਜਾ; ਤਿਸੁ ਸਮਝਾਏ ॥ ਹਰਿ ਗੁਰ ਮੂਰਤਿ ਏਕਾ ਵਰਤੈ; ਨਾਨਕ. ਹਰਿ ਗੁਰ ਭਾਇਆ ॥੧੦॥ ਵਾਚਹਿ ਪੁਸਤਕ ਵੇਦ ਪੁਰਾਨਾਂ ॥ ਇਕ ਬਹਿ ਸੁਨਹਿ; ਸੁਨਾਵਹਿ ਕਾਨਾਂ ॥ ਅਜਗਰ ਕਪਟੁ. ਕਹਹੁ ਕਿਉ ਖੁਲੑੈ; ਬਿਨੁ ਸਤਿਗੁਰ. ਤਤੁ, ਨ ਪਾਇਆ ॥੧੧॥ ਕਰਹਿ ਬਿਭੂਤਿ; ਲਗਾਵਹਿ ਭਸਮੈ ॥ ਅੰਤਰਿ ਕ੍ਰੋਧੁ ਚੰਡਾਲੁ ਸੁ ਹਉਮੈ ॥ ਪਾਖੰਡ ਕੀਨੇ. ਜੋਗੁ, ਨ ਪਾਈਐ; ਬਿਨੁ ਸਤਿਗੁਰ. ਅਲਖੁ, ਨ ਪਾਇਆ ॥੧੨॥ ਤੀਰਥ ਵਰਤ ਨੇਮ ਕਰਹਿ; ਉਦਿਆਨਾ ॥ ਜਤੁ ਸਤੁ ਸੰਜਮੁ; ਕਥਹਿ ਗਿਆਨਾ ॥ ਰਾਮ ਨਾਮ ਬਿਨੁ. ਕਿਉ ਸੁਖੁ ਪਾਈਐ; ਬਿਨੁ ਸਤਿਗੁਰ. ਭਰਮੁ, ਨ ਜਾਇਆ ॥੧੩॥ ਨਿਉਲੀ ਕਰਮ ਭੁਇਅੰਗਮ ਭਾਠੀ ॥ ਰੇਚਕ ਕੁੰਭਕ ਪੂਰਕ; ਮਨ ਹਾਠੀ ॥ ਪਾਖੰਡ. ਧਰਮੁ ਪ੍ਰੀਤਿ ਨਹੀ ਹਰਿ ਸਉ; ਗੁਰਸਬਦ ਮਹਾ ਰਸੁ ਪਾਇਆ ॥੧੪॥ ਕੁਦਰਤਿ ਦੇਖਿ ਰਹੇ, ਮਨੁ ਮਾਨਿਆ ॥ ਗੁਰਸਬਦੀ; ਸਭੁ ਬ੍ਰਹਮੁ ਪਛਾਨਿਆ ॥ ਨਾਨਕ. ਆਤਮ ਰਾਮੁ ਸਬਾਇਆ; ਗੁਰ ਸਤਿਗੁਰ ਅਲਖੁ ਲਖਾਇਆ ॥੧੫॥੫॥੨੨॥ ਮਾਰੂ ਸੋਲਹੇ ਮਹਲਾ ੩ ॥ ੴ ਸਤਿਗੁਰ ਪ੍ਰਸਾਦਿ ॥ ਹੁਕਮੀ, ਸਹਜੇ ਸ੍ਰਿਸਟਿ ਉਪਾਈ ॥ ਕਰਿ ਕਰਿ ਵੇਖੈ; ਅਪਣੀ ਵਡਿਆਈ ॥ ਆਪੇ ਕਰੇ ਕਰਾਏ ਆਪੇ; ਹੁਕਮੇ ਰਹਿਆ ਸਮਾਈ ਹੇ ॥੧॥ ਮਾਇਆ ਮੋਹੁ ਜਗਤੁ ਗੁਬਾਰਾ ॥ ਗੁਰਮੁਖਿ ਬੂਝੈ. ਕੋ ਵੀਚਾਰਾ ॥ ਆਪੇ ਨਦਰਿ ਕਰੇ ਸੋ ਪਾਏ; ਆਪੇ ਮੇਲਿ ਮਿਲਾਈ ਹੇ ॥੨॥
Источники и права