couponatlas.

Гуру Грантх Сахиб (гурмукхи): Анг 1067

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਆਪੇ ਸਚਾ; ਸਬਦਿ ਮਿਲਾਏ ॥ ਸਬਦੇ; ਵਿਚਹੁ ਭਰਮੁ ਚੁਕਾਏ ॥ ਨਾਨਕ ਨਾਮਿ ਮਿਲੈ ਵਡਿਆਈ; ਨਾਮੇ ਹੀ ਸੁਖੁ ਪਾਇਦਾ ॥੧੬॥੮॥੨੨॥ ਮਾਰੂ ਮਹਲਾ ੩ ॥ ਅਗਮ ਅਗੋਚਰ ਵੇਪਰਵਾਹੇ ॥ ਆਪੇ ਮਿਹਰਵਾਨ ਅਗਮ ਅਥਾਹੇ ॥ ਅਪੜਿ ਕੋਇ. ਨ ਸਕੈ ਤਿਸ ਨੋ; ਗੁਰਸਬਦੀ ਮੇਲਾਇਆ ॥੧॥ ਤੁਧੁਨੋ ਸੇਵਹਿ; ਜੋ ਤੁਧੁ ਭਾਵਹਿ ॥ ਗੁਰ ਕੈ ਸਬਦੇ; ਸਚਿ ਸਮਾਵਹਿ ॥ ਅਨਦਿਨੁ ਗੁਣ ਰਵਹਿ ਦਿਨੁ ਰਾਤੀ; ਰਸਨਾ ਹਰਿ ਰਸੁ ਭਾਇਆ ॥੨॥ ਸਬਦਿ ਮਰਹਿ; ਸੇ ਮਰਣੁ ਸਵਾਰਹਿ ॥ ਹਰਿ ਕੇ ਗੁਣ; ਹਿਰਦੈ ਉਰ ਧਾਰਹਿ ॥ ਜਨਮੁ ਸਫਲੁ. ਹਰਿ ਚਰਣੀ ਲਾਗੇ; ਦੂਜਾ ਭਾਉ ਚੁਕਾਇਆ ॥੩॥ ਹਰਿ ਜੀਉ ਮੇਲੇ; ਆਪਿ ਮਿਲਾਏ ॥ ਗੁਰ ਕੈ ਸਬਦੇ; ਆਪੁ ਗਵਾਏ ॥ ਅਨਦਿਨੁ ਸਦਾ ਹਰਿ ਭਗਤੀ ਰਾਤੇ; ਇਸੁ ਜਗ ਮਹਿ ਲਾਹਾ ਪਾਇਆ ॥੪॥ ਤੇਰੇ ਗੁਣ ਕਹਾ; ਮੈ ਕਹਣੁ. ਨ ਜਾਈ ॥ ਅੰਤੁ ਨ ਪਾਰਾ; ਕੀਮਤਿ. ਨਹੀ ਪਾਈ ॥ ਆਪੇ ਦਇਆ ਕਰੇ ਸੁਖਦਾਤਾ; ਗੁਣ ਮਹਿ ਗੁਣੀ ਸਮਾਇਆ ॥੫॥ ਇਸੁ ਜਗ ਮਹਿ; ਮੋਹੁ ਹੈ ਪਾਸਾਰਾ ॥ ਮਨਮੁਖੁ ਅਗਿਆਨੀ ਅੰਧੁ ਅੰਧਾਰਾ ॥ ਧੰਧੈ ਧਾਵਤੁ ਜਨਮੁ ਗਵਾਇਆ; ਬਿਨੁ ਨਾਵੈ. ਦੁਖੁ ਪਾਇਆ ॥੬॥ ਕਰਮੁ ਹੋਵੈ; ਤਾ ਸਤਿਗੁਰੁ ਪਾਏ ॥ ਹਉਮੈ ਮੈਲੁ; ਸਬਦਿ ਜਲਾਏ ॥ ਮਨੁ ਨਿਰਮਲੁ ਗਿਆਨੁ ਰਤਨੁ ਚਾਨਣੁ; ਅਗਿਆਨੁ ਅੰਧੇਰੁ ਗਵਾਇਆ ॥੭॥ ਤੇਰੇ ਨਾਮ ਅਨੇਕ; ਕੀਮਤਿ. ਨਹੀ ਪਾਈ ॥ ਸਚੁ ਨਾਮੁ; ਹਰਿ ਹਿਰਦੈ ਵਸਾਈ ॥ ਕੀਮਤਿ. ਕਉਣੁ ਕਰੇ ਪ੍ਰਭ ਤੇਰੀ; ਤੂ ਆਪੇ ਸਹਜਿ ਸਮਾਇਆ ॥੮॥ ਨਾਮੁ ਅਮੋਲਕੁ ਅਗਮ ਅਪਾਰਾ ॥ ਨਾ ਕੋ ਹੋਆ; ਤੋਲਣਹਾਰਾ ॥ ਆਪੇ ਤੋਲੇ ਤੋਲਿ ਤੋਲਾਏ; ਗੁਰਸਬਦੀ ਮੇਲਿ ਤੋਲਾਇਆ ॥੯॥ ਸੇਵਕ ਸੇਵਹਿ; ਕਰਹਿ ਅਰਦਾਸਿ ॥ ਤੂ ਆਪੇ ਮੇਲਿ ਬਹਾਲਹਿ ਪਾਸਿ ॥ ਸਭਨਾ ਜੀਆ ਕਾ ਸੁਖਦਾਤਾ; ਪੂਰੈ ਕਰਮਿ ਧਿਆਇਆ ॥੧੦॥ ਜਤੁ ਸਤੁ ਸੰਜਮੁ; ਜਿ ਸਚੁ ਕਮਾਵੈ ॥ ਇਹੁ ਮਨੁ ਨਿਰਮਲੁ; ਜਿ ਹਰਿ ਗੁਣ ਗਾਵੈ ॥ ਇਸੁ ਬਿਖੁ ਮਹਿ. ਅੰਮ੍ਰਿਤੁ ਪਰਾਪਤਿ ਹੋਵੈ; ਹਰਿ ਜੀਉ ਮੇਰੇ ਭਾਇਆ ॥੧੧॥ ਜਿਸ ਨੋ ਬੁਝਾਏ; ਸੋਈ ਬੂਝੈ ॥ ਹਰਿ ਗੁਣ ਗਾਵੈ; ਅੰਦਰੁ ਸੂਝੈ ॥ ਹਉਮੈ ਮੇਰਾ. ਠਾਕਿ ਰਹਾਏ; ਸਹਜੇ ਹੀ ਸਚੁ ਪਾਇਆ ॥੧੨॥ ਬਿਨੁ ਕਰਮਾ; ਹੋਰ ਫਿਰੈ ਘਨੇਰੀ ॥ ਮਰਿ ਮਰਿ ਜੰਮੈ; ਚੁਕੈ ਨ ਫੇਰੀ ॥ ਬਿਖੁ ਕਾ ਰਾਤਾ ਬਿਖੁ ਕਮਾਵੈ; ਸੁਖੁ. ਨ ਕਬਹੂ ਪਾਇਆ ॥੧੩॥ ਬਹੁਤੇ ਭੇਖ ਕਰੇ ਭੇਖਧਾਰੀ ॥ ਬਿਨੁ ਸਬਦੈ; ਹਉਮੈ ਕਿਨੈ. ਨ ਮਾਰੀ ॥ ਜੀਵਤੁ ਮਰੈ ਤਾ ਮੁਕਤਿ ਪਾਏ; ਸਚੈ ਨਾਇ ਸਮਾਇਆ ॥੧੪॥ ਅਗਿਆਨੁ ਤ੍ਰਿਸਨਾ; ਇਸੁ ਤਨਹਿ ਜਲਾਏ ॥
Источники и права