couponatlas.

Гуру Грантх Сахиб (гурмукхи): Анг 1068

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਤਿਸ ਦੀ ਬੂਝੈ; ਜਿ ਗੁਰਸਬਦੁ ਕਮਾਏ ॥ ਤਨੁ ਮਨੁ ਸੀਤਲੁ ਕ੍ਰੋਧੁ ਨਿਵਾਰੇ; ਹਉਮੈ ਮਾਰਿ ਸਮਾਇਆ ॥੧੫॥ ਸਚਾ ਸਾਹਿਬੁ ਸਚੀ ਵਡਿਆਈ ॥ ਗੁਰ ਪਰਸਾਦੀ; ਵਿਰਲੈ ਪਾਈ ॥ ਨਾਨਕੁ ਏਕ ਕਹੈ ਬੇਨੰਤੀ; ਨਾਮੇ ਨਾਮਿ ਸਮਾਇਆ ॥੧੬॥੧॥੨੩॥ ਮਾਰੂ ਮਹਲਾ ੩ ॥ ਨਦਰੀ ਭਗਤਾ; ਲੈਹੁ ਮਿਲਾਏ ॥ ਭਗਤ ਸਲਾਹਨਿ; ਸਦਾ ਲਿਵ ਲਾਏ ॥ ਤਉ ਸਰਣਾਈ. ਉਬਰਹਿ ਕਰਤੇ; ਆਪੇ ਮੇਲਿ ਮਿਲਾਇਆ ॥੧॥ ਪੂਰੈ ਸਬਦਿ; ਭਗਤਿ ਸੁਹਾਈ ॥ ਅੰਤਰਿ ਸੁਖੁ; ਤੇਰੈ ਮਨਿ ਭਾਈ ॥ ਮਨੁ ਤਨੁ ਸਚੀ ਭਗਤੀ ਰਾਤਾ; ਸਚੇ ਸਿਉ ਚਿਤੁ ਲਾਇਆ ॥੨॥ ਹਉਮੈ ਵਿਚਿ ਸਦ ਜਲੈ ਸਰੀਰਾ ॥ ਕਰਮੁ ਹੋਵੈ; ਭੇਟੇ ਗੁਰੁ ਪੂਰਾ ॥ ਅੰਤਰਿ ਅਗਿਆਨੁ ਸਬਦਿ ਬੁਝਾਏ; ਸਤਿਗੁਰ ਤੇ ਸੁਖੁ ਪਾਇਆ ॥੩॥ ਮਨਮੁਖੁ ਅੰਧਾ; ਅੰਧੁ ਕਮਾਏ ॥ ਬਹੁ ਸੰਕਟ ਜੋਨੀ ਭਰਮਾਏ ॥ ਜਮ ਕਾ ਜੇਵੜਾ ਕਦੇ. ਨ ਕਾਟੈ; ਅੰਤੇ ਬਹੁ ਦੁਖੁ ਪਾਇਆ ॥੪॥ ਆਵਣ ਜਾਣਾ; ਸਬਦਿ ਨਿਵਾਰੇ ॥ ਸਚੁ ਨਾਮੁ ਰਖੈ ਉਰ ਧਾਰੇ ॥ ਗੁਰ ਕੈ ਸਬਦਿ ਮਰੈ. ਮਨੁ ਮਾਰੇ; ਹਉਮੈ ਜਾਇ ਸਮਾਇਆ ॥੫॥ ਆਵਣ ਜਾਣੈ; ਪਰਜ ਵਿਗੋਈ ॥ ਬਿਨੁ ਸਤਿਗੁਰ; ਥਿਰੁ ਕੋਇ. ਨ ਹੋਈ ॥ ਅੰਤਰਿ ਜੋਤਿ ਸਬਦਿ ਸੁਖੁ ਵਸਿਆ; ਜੋਤੀ ਜੋਤਿ ਮਿਲਾਇਆ ॥੬॥ ਪੰਚ ਦੂਤ; ਚਿਤਵਹਿ ਵਿਕਾਰਾ ॥ ਮਾਇਆ ਮੋਹ ਕਾ ਏਹੁ ਪਸਾਰਾ ॥ ਸਤਿਗੁਰੁ ਸੇਵੇ. ਤਾ ਮੁਕਤੁ ਹੋਵੈ; ਪੰਚ ਦੂਤ ਵਸਿ ਆਇਆ ॥੭॥ ਬਾਝੁ ਗੁਰੂ; ਹੈ ਮੋਹੁ ਗੁਬਾਰਾ ॥ ਫਿਰਿ ਫਿਰਿ ਡੁਬੈ; ਵਾਰੋ ਵਾਰਾ ॥ ਸਤਿਗੁਰ ਭੇਟੇ ਸਚੁ ਦ੍ਰਿੜਾਏ; ਸਚੁ ਨਾਮੁ ਮਨਿ ਭਾਇਆ ॥੮॥ ਸਾਚਾ ਦਰੁ ਸਾਚਾ ਦਰਵਾਰਾ ॥ ਸਚੇ ਸੇਵਹਿ. ਸਬਦਿ ਪਿਆਰਾ ॥ ਸਚੀ ਧੁਨਿ ਸਚੇ ਗੁਣ ਗਾਵਾ; ਸਚੇ ਮਾਹਿ ਸਮਾਇਆ ॥੯॥ ਘਰੈ ਅੰਦਰਿ; ਕੋ. ਘਰੁ ਪਾਏ ॥ ਗੁਰ ਕੈ ਸਬਦੇ ਸਹਜਿ ਸੁਭਾਏ ॥ ਓਥੈ ਸੋਗੁ ਵਿਜੋਗੁ. ਨ ਵਿਆਪੈ; ਸਹਜੇ ਸਹਜਿ ਸਮਾਇਆ ॥੧੦॥ ਦੂਜੈ ਭਾਇ; ਦੁਸਟਾ ਕਾ ਵਾਸਾ ॥ ਭਉਦੇ ਫਿਰਹਿ; ਬਹੁ ਮੋਹ ਪਿਆਸਾ ॥ ਕੁਸੰਗਤਿ ਬਹਹਿ. ਸਦਾ ਦੁਖੁ ਪਾਵਹਿ; ਦੁਖੋ ਦੁਖੁ ਕਮਾਇਆ ॥੧੧॥ ਸਤਿਗੁਰ ਬਾਝਹੁ; ਸੰਗਤਿ. ਨ ਹੋਈ ॥ ਬਿਨੁ ਸਬਦੇ; ਪਾਰੁ. ਨ ਪਾਏ ਕੋਈ ॥ ਸਹਜੇ ਗੁਣ ਰਵਹਿ ਦਿਨੁ ਰਾਤੀ; ਜੋਤੀ ਜੋਤਿ ਮਿਲਾਇਆ ॥੧੨॥ ਕਾਇਆ ਬਿਰਖੁ; ਪੰਖੀ ਵਿਚਿ ਵਾਸਾ ॥ ਅੰਮ੍ਰਿਤੁ ਚੁਗਹਿ; ਗੁਰ ਸਬਦਿ ਨਿਵਾਸਾ ॥ ਉਡਹਿ ਨ ਮੂਲੇ. ਨ ਆਵਹਿ, ਨ ਜਾਹੀ; ਨਿਜ ਘਰਿ ਵਾਸਾ ਪਾਇਆ ॥੧੩॥ ਕਾਇਆ ਸੋਧਹਿ; ਸਬਦੁ ਵੀਚਾਰਹਿ ॥ ਮੋਹ ਠਗਉਰੀ ਭਰਮੁ ਨਿਵਾਰਹਿ ॥ ਆਪੇ ਕ੍ਰਿਪਾ ਕਰੇ ਸੁਖਦਾਤਾ; ਆਪੇ ਮੇਲਿ ਮਿਲਾਇਆ ॥੧੪॥
Источники и права