couponatlas.

Гуру Грантх Сахиб (гурмукхи): Анг 1096

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਪਉੜੀ ॥ ਤੁਧੁ. ਰੂਪੁ ਨ ਰੇਖਿਆ ਜਾਤਿ; ਤੂ ਵਰਨਾ ਬਾਹਰਾ ॥ ਏ ਮਾਣਸ ਜਾਣਹਿ ਦੂਰਿ; ਤੂ ਵਰਤਹਿ ਜਾਹਰਾ ॥ ਤੂ ਸਭਿ ਘਟ ਭੋਗਹਿ ਆਪਿ; ਤੁਧੁ. ਲੇਪੁ ਨ ਲਾਹਰਾ ॥ ਤੂ ਪੁਰਖੁ ਅਨੰਦੀ ਅਨੰਤ; ਸਭ ਜੋਤਿ ਸਮਾਹਰਾ ॥ ਤੂ ਸਭ ਦੇਵਾ ਮਹਿ ਦੇਵ; ਬਿਧਾਤੇ ਨਰਹਰਾ ॥ ਕਿਆ ਆਰਾਧੇ ਜਿਹਵਾ ਇਕ; ਤੂ ਅਬਿਨਾਸੀ ਅਪਰਪਰਾ ॥ ਜਿਸੁ ਮੇਲਹਿ ਸਤਿਗੁਰੁ ਆਪਿ; ਤਿਸ ਕੇ ਸਭਿ ਕੁਲ ਤਰਾ ॥ ਸੇਵਕ ਸਭਿ ਕਰਦੇ ਸੇਵ ਦਰਿ; ਨਾਨਕੁ ਜਨੁ. ਤੇਰਾ ॥੫॥ ਡਖਣੇ ਮਃ ੫ ॥ ਗਹਡੜੜਾ, ਤ੍ਰਿਣਿ ਛਾਇਆ; ਗਾਫਲ ਜਲਿਓਹੁ ਭਾਹਿ ॥ ਜਿਨਾ ਭਾਗ ਮਥਾਹੜੈ; ਤਿਨ ਉਸਤਾਦ ਪਨਾਹਿ ॥੧॥ ਮਃ ੫ ॥ ਨਾਨਕ. ਪੀਠਾ ਪਕਾ ਸਾਜਿਆ; ਧਰਿਆ ਆਣਿ ਮਉਜੂਦੁ ॥ ਬਾਝਹੁ ਸਤਿਗੁਰ ਆਪਣੇ; ਬੈਠਾ ਝਾਕੁ ਦਰੂਦ ॥੨॥ ਮਃ ੫ ॥ ਨਾਨਕ. ਭੁਸਰੀਆ ਪਕਾਈਆ; ਪਾਈਆ ਥਾਲੈ ਮਾਹਿ ॥ ਜਿਨੀ ਗੁਰੂ ਮਨਾਇਆ; ਰਜਿ ਰਜਿ ਸੇਈ ਖਾਹਿ ॥੩॥ ਪਉੜੀ ॥ ਤੁਧੁ ਜਗ ਮਹਿ ਖੇਲੁ ਰਚਾਇਆ; ਵਿਚਿ ਹਉਮੈ ਪਾਈਆ ॥ ਏਕੁ ਮੰਦਰੁ. ਪੰਚ ਚੋਰ ਹਹਿ; ਨਿਤ ਕਰਹਿ ਬੁਰਿਆਈਆ ॥ ਦਸ ਨਾਰੀ. ਇਕੁ ਪੁਰਖੁ ਕਰਿ; ਦਸੇ ਸਾਦਿ ਲੋੁਭਾਈਆ ॥ ਏਨਿ ਮਾਇਆ ਮੋਹਣੀ ਮੋਹੀਆ; ਨਿਤ ਫਿਰਹਿ ਭਰਮਾਈਆ ॥ ਹਾਠਾ ਦੋਵੈ ਕੀਤੀਓ; ਸਿਵ ਸਕਤਿ ਵਰਤਾਈਆ ॥ ਸਿਵ ਅਗੈ ਸਕਤੀ ਹਾਰਿਆ; ਏਵੈ ਹਰਿ ਭਾਈਆ ॥ ਇਕਿ ਵਿਚਹੁ ਹੀ ਤੁਧੁ ਰਖਿਆ; ਜੋ ਸਤਸੰਗਿ ਮਿਲਾਈਆ ॥ ਜਲ ਵਿਚਹੁ. ਬਿੰਬੁ ਉਠਾਲਿਓ; ਜਲ ਮਾਹਿ ਸਮਾਈਆ ॥੬॥ ਡਖਣੇ ਮਃ ੫ ॥ ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਨ. ਮੁਹਡੜਾ ॥ ਨਾਨਕ. ਸਿਝਿ ਇਵੇਹਾ ਵਾਰ; ਬਹੁੜਿ. ਨ ਹੋਵੀ ਜਨਮੜਾ ॥੧॥ ਮਃ ੫ ॥ ਸਜਣੁ ਮੈਡਾ ਚਾਈਆ; ਹਭ ਕਹੀ ਦਾ ਮਿਤੁ ॥ ਹਭੇ ਜਾਣਨਿ ਆਪਣਾ; ਕਹੀ. ਨ ਠਾਹੇ ਚਿਤੁ ॥੨॥ ਮਃ ੫ ॥ ਗੁਝੜਾ ਲਧਮੁ ਲਾਲੁ; ਮਥੈ ਹੀ ਪਰਗਟੁ ਥਿਆ ॥ ਸੋਈ ਸੁਹਾਵਾ ਥਾਨੁ; ਜਿਥੈ ਪਿਰੀਏ ਨਾਨਕ ਜੀ. ਤੂ ਵੁਠਿਆ ॥੩॥ ਪਉੜੀ ॥ ਜਾ ਤੂ. ਮੇਰੈ ਵਲਿ ਹੈ; ਤਾ ਕਿਆ ਮੁਹਛੰਦਾ ॥ ਤੁਧੁ ਸਭੁ ਕਿਛੁ. ਮੈਨੋ ਸਉਪਿਆ; ਜਾ ਤੇਰਾ ਬੰਦਾ ॥ ਲਖਮੀ ਤੋਟਿ. ਨ ਆਵਈ; ਖਾਇ ਖਰਚਿ ਰਹੰਦਾ ॥ ਲਖ ਚਉਰਾਸੀਹ ਮੇਦਨੀ; ਸਭ ਸੇਵ ਕਰੰਦਾ ॥ ਏਹ ਵੈਰੀ. ਮਿਤ੍ਰ ਸਭਿ ਕੀਤਿਆ; ਨਹ ਮੰਗਹਿ ਮੰਦਾ ॥ ਲੇਖਾ ਕੋਇ. ਨ ਪੁਛਈ; ਜਾ ਹਰਿ ਬਖਸੰਦਾ ॥ ਅਨੰਦੁ ਭਇਆ ਸੁਖੁ ਪਾਇਆ; ਮਿਲਿ ਗੁਰ ਗੋਵਿੰਦਾ ॥ ਸਭੇ ਕਾਜ ਸਵਾਰਿਐ; ਜਾ ਤੁਧੁ ਭਾਵੰਦਾ ॥੭॥ ਡਖਣੇ ਮਃ ੫ ॥ ਡੇਖਣ ਕੂ ਮੁਸਤਾਕੁ; ਮੁਖੁ ਕਿਜੇਹਾ ਤਉ ਧਣੀ ॥ ਫਿਰਦਾ ਕਿਤੈ ਹਾਲਿ; ਜਾ ਡਿਠਮੁ. ਤਾ ਮਨੁ ਧ੍ਰਾਪਿਆ ॥੧॥
Источники и права