couponatlas.

Гуру Грантх Сахиб (гурмукхи): Анг 1097

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਮਃ ੫ ॥ ਦੁਖੀਆ ਦਰਦ ਘਣੇ; ਵੇਦਨ ਜਾਣੇ ਤੂ ਧਣੀ ॥ ਜਾਣਾ ਲਖ ਭਵੇ; ਪਿਰੀ ਡਿਖੰਦੋ. ਤਾ ਜੀਵਸਾ ॥੨॥ ਮਃ ੫ ॥ ਢਹਦੀ ਜਾਇ ਕਰਾਰਿ; ਵਹਣਿ ਵਹੰਦੇ ਮੈ ਡਿਠਿਆ ॥ ਸੇਈ ਰਹੇ ਅਮਾਣ; ਜਿਨਾ ਸਤਿਗੁਰੁ ਭੇਟਿਆ ॥੩॥ ਪਉੜੀ ॥ ਜਿਸੁ ਜਨ ਤੇਰੀ ਭੁਖ ਹੈ; ਤਿਸੁ ਦੁਖੁ. ਨ ਵਿਆਪੈ ॥ ਜਿਨਿ ਜਨਿ ਗੁਰਮੁਖਿ ਬੁਝਿਆ; ਸੁ ਚਹੁ ਕੁੰਡੀ ਜਾਪੈ ॥ ਜੋ ਨਰੁ. ਉਸ ਕੀ ਸਰਣੀ ਪਰੈ; ਤਿਸੁ ਕੰਬਹਿ ਪਾਪੈ ॥ ਜਨਮ ਜਨਮ ਕੀ ਮਲੁ ਉਤਰੈ; ਗੁਰ ਧੂੜੀ ਨਾਪੈ ॥ ਜਿਨਿ ਹਰਿ ਭਾਣਾ ਮੰਨਿਆ; ਤਿਸੁ. ਸੋਗੁ ਨ ਸੰਤਾਪੈ ॥ ਹਰਿ ਜੀਉ ਤੂ ਸਭਨਾ ਕਾ ਮਿਤੁ ਹੈ; ਸਭਿ ਜਾਣਹਿ ਆਪੈ ॥ ਐਸੀ ਸੋਭਾ ਜਨੈ ਕੀ; ਜੇਵਡੁ ਹਰਿ ਪਰਤਾਪੈ ॥ ਸਭ ਅੰਤਰਿ ਜਨ ਵਰਤਾਇਆ; ਹਰਿ ਜਨ ਤੇ ਜਾਪੈ ॥੮॥ ਡਖਣੇ ਮਃ ੫ ॥ ਜਿਨਾ ਪਿਛੈ ਹਉ ਗਈ; ਸੇ. ਮੈ ਪਿਛੈ ਭੀ ਰਵਿਆਸੁ ॥ ਜਿਨਾ ਕੀ ਮੈ ਆਸੜੀ; ਤਿਨਾ ਮਹਿਜੀ ਆਸ ॥੧॥ ਮਃ ੫ ॥ ਗਿਲੀ ਗਿਲੀ ਰੋਡੜੀ; ਭਉਦੀ. ਭਵਿ ਭਵਿ ਆਇ ॥ ਜੋ ਬੈਠੇ ਸੇ ਫਾਥਿਆ; ਉਬਰੇ ਭਾਗ ਮਥਾਇ ॥੨॥ ਮਃ ੫ ॥ ਡਿਠਾ ਹਭ ਮਝਾਹਿ; ਖਾਲੀ ਕੋਇ. ਨ ਜਾਣੀਐ ॥ ਤੈ ਸਖੀ ਭਾਗ ਮਥਾਹਿ; ਜਿਨੀ ਮੇਰਾ ਸਜਣੁ ਰਾਵਿਆ ॥੩॥ ਪਉੜੀ ॥ ਹਉ ਢਾਢੀ. ਦਰਿ ਗੁਣ ਗਾਵਦਾ; ਜੇ ਹਰਿ ਪ੍ਰਭ ਭਾਵੈ ॥ ਪ੍ਰਭੁ ਮੇਰਾ ਥਿਰ ਥਾਵਰੀ; ਹੋਰ ਆਵੈ ਜਾਵੈ ॥ ਸੋ ਮੰਗਾ ਦਾਨੁ ਗੋੁਸਾਈਆ; ਜਿਤੁ ਭੁਖ ਲਹਿ ਜਾਵੈ ॥ ਪ੍ਰਭ ਜੀਉ. ਦੇਵਹੁ ਦਰਸਨੁ ਆਪਣਾ; ਜਿਤੁ ਢਾਢੀ ਤ੍ਰਿਪਤਾਵੈ ॥ ਅਰਦਾਸਿ ਸੁਣੀ ਦਾਤਾਰਿ ਪ੍ਰਭਿ; ਢਾਢੀ ਕਉ ਮਹਲਿ ਬੁਲਾਵੈ ॥ ਪ੍ਰਭ ਦੇਖਦਿਆ. ਦੁਖ ਭੁਖ ਗਈ; ਢਾਢੀ ਕਉ ਮੰਗਣੁ. ਚਿਤਿ, ਨ ਆਵੈ ॥ ਸਭੇ ਇਛਾ ਪੂਰੀਆ; ਲਗਿ ਪ੍ਰਭ ਕੈ ਪਾਵੈ ॥ ਹਉ ਨਿਰਗੁਣੁ ਢਾਢੀ ਬਖਸਿਓਨੁ; ਪ੍ਰਭਿ ਪੁਰਖਿ ਵੇਦਾਵੈ ॥੯॥ ਡਖਣੇ ਮਃ ੫ ॥ ਜਾ ਛੁਟੇ ਤਾ ਖਾਕੁ; ਤੂ ਸੁੰਞੀ. ਕੰਤੁ, ਨ ਜਾਣਹੀ ॥ ਦੁਰਜਨ ਸੇਤੀ ਨੇਹੁ; ਤੂ ਕੈ ਗੁਣਿ. ਹਰਿ ਰੰਗੁ ਮਾਣਹੀ ॥੧॥ ਮਃ ੫ ॥ ਨਾਨਕ. ਜਿਸੁ ਬਿਨੁ ਘੜੀ, ਨ ਜੀਵਣਾ; ਵਿਸਰੇ ਸਰੈ ਨ, ਬਿੰਦ ॥ ਤਿਸੁ ਸਿਉ. ਕਿਉ ਮਨ ਰੂਸੀਐ; ਜਿਸਹਿ ਹਮਾਰੀ ਚਿੰਦ ॥੨॥ ਮਃ ੫ ॥ ਰਤੇ ਰੰਗਿ ਪਾਰਬ੍ਰਹਮ ਕੈ; ਮਨੁ ਤਨੁ ਅਤਿ ਗੁਲਾਲੁ ॥ ਨਾਨਕ. ਵਿਣੁ ਨਾਵੈ ਆਲੂਦਿਆ; ਜਿਤੀ ਹੋਰੁ ਖਿਆਲੁ ॥੩॥ ਪਵੜੀ ॥ ਹਰਿ ਜੀਉ. ਜਾ ਤੂ ਮੇਰਾ ਮਿਤ੍ਰੁ ਹੈ; ਤਾ ਕਿਆ ਮੈ ਕਾੜਾ ॥ ਜਿਨੀ ਠਗੀ. ਜਗੁ ਠਗਿਆ; ਸੇ ਤੁਧੁ ਮਾਰਿ ਨਿਵਾੜਾ ॥ ਗੁਰਿ. ਭਉਜਲੁ ਪਾਰਿ ਲੰਘਾਇਆ; ਜਿਤਾ ਪਾਵਾੜਾ ॥ ਗੁਰਮਤੀ ਸਭਿ ਰਸ ਭੋਗਦਾ; ਵਡਾ ਆਖਾੜਾ ॥ ਸਭਿ ਇੰਦ੍ਰੀਆ. ਵਸਿ ਕਰਿ ਦਿਤੀਓ; ਸਤਵੰਤਾ ਸਾੜਾ ॥
Источники и права