couponatlas.

Гуру Грантх Сахиб (гурмукхи): Анг 1098

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜਿਤੁ ਲਾਈਅਨਿ. ਤਿਤੈ ਲਗਦੀਆ; ਨਹ ਖਿੰਜੋਤਾੜਾ ॥ ਜੋ ਇਛੀ ਸੋ ਫਲੁ ਪਾਇਦਾ; ਗੁਰਿ ਅੰਦਰਿ ਵਾੜਾ ॥ ਗੁਰੁ ਨਾਨਕੁ ਤੁਠਾ. ਭਾਇਰਹੁ; ਹਰਿ ਵਸਦਾ ਨੇੜਾ ॥੧੦॥ ਡਖਣੇ ਮਃ ੫ ॥ ਜਾ ਮੂੰ ਆਵਹਿ ਚਿਤਿ ਤੂ; ਤਾ ਹਭੇ ਸੁਖ ਲਹਾਉ ॥ ਨਾਨਕ. ਮਨ ਹੀ ਮੰਝਿ ਰੰਗਾਵਲਾ; ਪਿਰੀ ਤਹਿਜਾ ਨਾਉ ॥੧॥ ਮਃ ੫ ॥ ਕਪੜ ਭੋਗ ਵਿਕਾਰ; ਏ ਹਭੇ ਹੀ ਛਾਰ ॥ ਖਾਕੁ ਲੋੁੜੇਦਾ ਤੰਨਿ ਖੇ; ਜੋ ਰਤੇ ਦੀਦਾਰ ॥੨॥ ਮਃ ੫ ॥ ਕਿਆ ਤਕਹਿ ਬਿਆ ਪਾਸ; ਕਰਿ ਹੀਅੜੇ, ਹਿਕੁ ਅਧਾਰੁ ॥ ਥੀਉ ਸੰਤਨ ਕੀ ਰੇਣੁ; ਜਿਤੁ ਲਭੀ ਸੁਖ ਦਾਤਾਰੁ ॥੩॥ ਪਉੜੀ ॥ ਵਿਣੁ ਕਰਮਾ. ਹਰਿ ਜੀਉ, ਨ ਪਾਈਐ; ਬਿਨੁ ਸਤਿਗੁਰ. ਮਨੂਆ, ਨ ਲਗੈ ॥ ਧਰਮੁ ਧੀਰਾ. ਕਲਿ ਅੰਦਰੇ; ਇਹੁ ਪਾਪੀ. ਮੂਲਿ, ਨ ਤਗੈ ॥ ਅਹਿ ਕਰੁ ਕਰੇ. ਸੁ ਅਹਿ ਕਰੁ ਪਾਏ; ਇਕ ਘੜੀ ਮੁਹਤੁ. ਨ ਲਗੈ ॥ ਚਾਰੇ ਜੁਗ ਮੈ ਸੋਧਿਆ; ਵਿਣੁ ਸੰਗਤਿ. ਅਹੰਕਾਰੁ, ਨ ਭਗੈ ॥ ਹਉਮੈ ਮੂਲਿ. ਨ ਛੁਟਈ; ਵਿਣੁ ਸਾਧੂ ਸਤਸੰਗੈ ॥ ਤਿਚਰੁ ਥਾਹ. ਨ ਪਾਵਈ; ਜਿਚਰੁ. ਸਾਹਿਬ ਸਿਉ ਮਨ ਭੰਗੈ ॥ ਜਿਨਿ ਜਨਿ. ਗੁਰਮੁਖਿ ਸੇਵਿਆ; ਤਿਸੁ ਘਰਿ ਦੀਬਾਣੁ ਅਭਗੈ ॥ ਹਰਿ ਕਿਰਪਾ ਤੇ. ਸੁਖੁ ਪਾਇਆ; ਗੁਰ ਸਤਿਗੁਰ ਚਰਣੀ ਲਗੈ ॥੧੧॥ ਡਖਣੇ ਮਃ ੫ ॥ ਲੋੜੀਦੋ ਹਭ ਜਾਇ; ਸੋ ਮੀਰਾ. ਮੀਰੰਨ ਸਿਰਿ ॥ ਹਠ ਮੰਝਾਹੂ ਸੋ ਧਣੀ; ਚਉਦੋ ਮੁਖਿ ਅਲਾਇ ॥੧॥ ਮਃ ੫ ॥ ਮਾਣਿਕੂ. ਮੋਹਿ ਮਾਉ; ਡਿੰਨਾ ਧਣੀ. ਅਪਾਹਿ ॥ ਹਿਆਉ ਮਹਿਜਾ ਠੰਢੜਾ; ਮੁਖਹੁ ਸਚੁ ਅਲਾਇ ॥੨॥ ਮਃ ੫ ॥ ਮੂ. ਥੀਆਊ ਸੇਜ; ਨੈਣਾ. ਪਿਰੀ ਵਿਛਾਵਣਾ ॥ ਜੇ ਡੇਖੈ ਹਿਕ ਵਾਰ; ਤਾ ਸੁਖ ਕੀਮਾ ਹੂ ਬਾਹਰੇ ॥੩॥ ਪਉੜੀ ॥ ਮਨੁ ਲੋਚੈ ਹਰਿ ਮਿਲਣ ਕਉ; ਕਿਉ ਦਰਸਨੁ ਪਾਈਆ ॥ ਮੈ ਲਖ ਵਿੜਤੇ ਸਾਹਿਬਾ; ਜੇ ਬਿੰਦ ਬੋੁਲਾਈਆ ॥ ਮੈ. ਚਾਰੇ ਕੁੰਡਾ ਭਾਲੀਆ; ਤੁਧੁ ਜੇਵਡੁ ਨ. ਸਾਈਆ ॥ ਮੈ ਦਸਿਹੁ ਮਾਰਗੁ ਸੰਤਹੋ; ਕਿਉ ਪ੍ਰਭੂ ਮਿਲਾਈਆ ॥ ਮਨੁ ਅਰਪਿਹੁ. ਹਉਮੈ ਤਜਹੁ; ਇਤੁ ਪੰਥਿ ਜੁਲਾਈਆ ॥ ਨਿਤ ਸੇਵਿਹੁ ਸਾਹਿਬੁ ਆਪਣਾ; ਸਤਸੰਗਿ ਮਿਲਾਈਆ ॥ ਸਭੇ ਆਸਾ ਪੂਰੀਆ; ਗੁਰ ਮਹਲਿ ਬੁਲਾਈਆ ॥ ਤੁਧੁ ਜੇਵਡੁ ਹੋਰੁ. ਨ ਸੁਝਈ; ਮੇਰੇ ਮਿਤ੍ਰ ਗੋੁਸਾਈਆ ॥੧੨॥ ਡਖਣੇ ਮਃ ੫ ॥ ਮੂ ਥੀਆਊ ਤਖਤੁ; ਪਿਰੀ ਮਹਿੰਜੇ ਪਾਤਿਸਾਹ ॥ ਪਾਵ ਮਿਲਾਵੇ ਕੋਲਿ; ਕਵਲ ਜਿਵੈ ਬਿਗਸਾਵਦੋ ॥੧॥ ਮਃ ੫ ॥ ਪਿਰੀਆ ਸੰਦੜੀ ਭੁਖ; ਮੂ ਲਾਵਣ ਥੀ. ਵਿਥਰਾ ॥ ਜਾਣੁ ਮਿਠਾਈ ਇਖ; ਬੇਈ ਪੀੜੇ. ਨਾ ਹੁਟੈ ॥੨॥ ਮਃ ੫ ॥ ਠਗਾ ਨੀਹੁ ਮਤ੍ਰੋੜਿ; ਜਾਣੁ ਗੰਧ੍ਰਬਾ ਨਗਰੀ ॥ ਸੁਖ ਘਟਾਊ ਡੂਇ; ਇਸੁ ਪੰਧਾਣੂ ਘਰ ਘਣੇ ॥੩॥ ਪਉੜੀ ॥ ਅਕਲ ਕਲਾ. ਨਹ ਪਾਈਐ; ਪ੍ਰਭੁ ਅਲਖ ਅਲੇਖੰ ॥
Источники и права