couponatlas.

Гуру Грантх Сахиб (гурмукхи): Анг 1107

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਤੁਖਾਰੀ ਛੰਤ ਮਹਲਾ ੧ ਬਾਰਹ ਮਾਹਾ ॥ ੴ ਸਤਿਗੁਰ ਪ੍ਰਸਾਦਿ ॥ ਤੂ ਸੁਣਿ. ਕਿਰਤ ਕਰੰਮਾ; ਪੁਰਬਿ ਕਮਾਇਆ ॥ ਸਿਰਿ ਸਿਰਿ ਸੁਖ ਸਹੰਮਾ; ਦੇਹਿ ਸੁ ਤੂ ਭਲਾ ॥ ਹਰਿ ਰਚਨਾ ਤੇਰੀ. ਕਿਆ ਗਤਿ ਮੇਰੀ; ਹਰਿ ਬਿਨੁ ਘੜੀ. ਨ ਜੀਵਾ ॥ ਪ੍ਰਿਅ ਬਾਝੁ ਦੁਹੇਲੀ. ਕੋਇ, ਨ ਬੇਲੀ; ਗੁਰਮੁਖਿ ਅੰਮ੍ਰਿਤੁ ਪੀਵਾਂ ॥ ਰਚਨਾ ਰਾਚਿ ਰਹੇ ਨਿਰੰਕਾਰੀ; ਪ੍ਰਭ ਮਨਿ ਕਰਮ ਸੁਕਰਮਾ ॥ ਨਾਨਕ. ਪੰਥੁ ਨਿਹਾਲੇ ਸਾ ਧਨ. ਤੂ ਸੁਣਿ ਆਤਮ ਰਾਮਾ ॥੧॥ ਬਾਬੀਹਾ ਪ੍ਰਿਉ ਬੋਲੇ; ਕੋਕਿਲ ਬਾਣੀਆ ॥ ਸਾ ਧਨ ਸਭਿ ਰਸ ਚੋਲੈ; ਅੰਕਿ ਸਮਾਣੀਆ ॥ ਹਰਿ ਅੰਕਿ ਸਮਾਣੀ. ਜਾ ਪ੍ਰਭ ਭਾਣੀ; ਸਾ ਸੋਹਾਗਣਿ ਨਾਰੇ ॥ ਨਵ ਘਰ ਥਾਪਿ. ਮਹਲ ਘਰੁ ਊਚਉ; ਨਿਜ ਘਰਿ ਵਾਸੁ ਮੁਰਾਰੇ ॥ ਸਭ ਤੇਰੀ. ਤੂ ਮੇਰਾ ਪ੍ਰੀਤਮੁ; ਨਿਸਿ ਬਾਸੁਰ ਰੰਗਿ ਰਾਵੈ ॥ ਨਾਨਕ. ਪ੍ਰਿਉ ਪ੍ਰਿਉ ਚਵੈ ਬਬੀਹਾ; ਕੋਕਿਲ ਸਬਦਿ ਸੁਹਾਵੈ ॥੨॥ ਤੂ ਸੁਣਿ. ਹਰਿ ਰਸ ਭਿੰਨੇ; ਪ੍ਰੀਤਮ ਆਪਣੇ ॥ ਮਨਿ ਤਨਿ ਰਵਤ ਰਵੰਨੇ; ਘੜੀ. ਨ ਬੀਸਰੈ ॥ ਕਿਉ. ਘੜੀ ਬਿਸਾਰੀ, ਹਉ ਬਲਿਹਾਰੀ; ਹਉ ਜੀਵਾ ਗੁਣ ਗਾਏ ॥ ਨਾ ਕੋਈ ਮੇਰਾ. ਹਉ ਕਿਸੁ ਕੇਰਾ; ਹਰਿ ਬਿਨੁ ਰਹਣੁ. ਨ ਜਾਏ ॥ ਓਟ ਗਹੀ ਹਰਿ ਚਰਣ ਨਿਵਾਸੇ; ਭਏ ਪਵਿਤ੍ਰ ਸਰੀਰਾ ॥ ਨਾਨਕ. ਦ੍ਰਿਸਟਿ ਦੀਰਘ ਸੁਖੁ ਪਾਵੈ; ਗੁਰਸਬਦੀ ਮਨੁ ਧੀਰਾ ॥੩॥ ਬਰਸੈ ਅੰਮ੍ਰਿਤ ਧਾਰ; ਬੂੰਦ ਸੁਹਾਵਣੀ ॥ ਸਾਜਨ ਮਿਲੇ ਸਹਜਿ ਸੁਭਾਇ; ਹਰਿ ਸਿਉ ਪ੍ਰੀਤਿ ਬਣੀ ॥ ਹਰਿ ਮੰਦਰਿ ਆਵੈ. ਜਾ ਪ੍ਰਭ ਭਾਵੈ; ਧਨ ਊਭੀ ਗੁਣ ਸਾਰੀ ॥ ਘਰਿ ਘਰਿ ਕੰਤੁ ਰਵੈ ਸੋਹਾਗਣਿ; ਹਉ. ਕਿਉ ਕੰਤਿ ਵਿਸਾਰੀ ॥ ਉਨਵਿ ਘਨ ਛਾਏ, ਬਰਸੁ ਸੁਭਾਏ; ਮਨਿ ਤਨਿ ਪ੍ਰੇਮੁ ਸੁਖਾਵੈ ॥ ਨਾਨਕ ਵਰਸੈ ਅੰਮ੍ਰਿਤ ਬਾਣੀ; ਕਰਿ ਕਿਰਪਾ ਘਰਿ ਆਵੈ ॥੪॥ ਚੇਤੁ ਬਸੰਤੁ ਭਲਾ; ਭਵਰ ਸੁਹਾਵੜੇ ॥
Источники и права