couponatlas.

Гуру Грантх Сахиб (гурмукхи): Анг 1108

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਬਨ ਫੂਲੇ ਮੰਝ ਬਾਰਿ; ਮੈ ਪਿਰੁ. ਘਰਿ ਬਾਹੁੜੈ ॥ ਪਿਰੁ ਘਰਿ. ਨਹੀ ਆਵੈ. ਧਨ ਕਿਉ ਸੁਖੁ ਪਾਵੈ; ਬਿਰਹਿ ਬਿਰੋਧ ਤਨੁ ਛੀਜੈ ॥ ਕੋਕਿਲ ਅੰਬਿ ਸੁਹਾਵੀ ਬੋਲੈ; ਕਿਉ ਦੁਖੁ ਅੰਕਿ ਸਹੀਜੈ ॥ ਭਵਰੁ ਭਵੰਤਾ ਫੂਲੀ ਡਾਲੀ; ਕਿਉ ਜੀਵਾ ਮਰੁ ਮਾਏ ॥ ਨਾਨਕ. ਚੇਤਿ ਸਹਜਿ ਸੁਖੁ ਪਾਵੈ; ਜੇ ਹਰਿ ਵਰੁ. ਘਰਿ ਧਨ ਪਾਏ ॥੫॥ ਵੈਸਾਖੁ ਭਲਾ; ਸਾਖਾ ਵੇਸ ਕਰੇ ॥ ਧਨ ਦੇਖੈ. ਹਰਿ ਦੁਆਰਿ; ਆਵਹੁ ਦਇਆ ਕਰੇ ॥ ਘਰਿ ਆਉ ਪਿਆਰੇ. ਦੁਤਰ ਤਾਰੇ; ਤੁਧੁ ਬਿਨੁ. ਅਢੁ, ਨ ਮੋਲੋ ॥ ਕੀਮਤਿ ਕਉਣ ਕਰੇ ਤੁਧੁ ਭਾਵਾਂ; ਦੇਖਿ ਦਿਖਾਵੈ ਢੋਲੋ ॥ ਦੂਰਿ. ਨ ਜਾਨਾ, ਅੰਤਰਿ ਮਾਨਾ; ਹਰਿ ਕਾ ਮਹਲੁ ਪਛਾਨਾ ॥ ਨਾਨਕ. ਵੈਸਾਖੀਂ ਪ੍ਰਭੁ ਪਾਵੈ; ਸੁਰਤਿ ਸਬਦਿ ਮਨੁ ਮਾਨਾ ॥੬॥ ਮਾਹੁ ਜੇਠੁ ਭਲਾ; ਪ੍ਰੀਤਮੁ ਕਿਉ ਬਿਸਰੈ ॥ ਥਲ ਤਾਪਹਿ ਸਰ ਭਾਰ; ਸਾ ਧਨ ਬਿਨਉ ਕਰੈ ॥ ਧਨ ਬਿਨਉ ਕਰੇਦੀ. ਗੁਣ ਸਾਰੇਦੀ; ਗੁਣ ਸਾਰੀ ਪ੍ਰਭ ਭਾਵਾ ॥ ਸਾਚੈ ਮਹਲਿ ਰਹੈ ਬੈਰਾਗੀ; ਆਵਣ ਦੇਹਿ ਤ ਆਵਾ ॥ ਨਿਮਾਣੀ ਨਿਤਾਣੀ. ਹਰਿ ਬਿਨੁ; ਕਿਉ ਪਾਵੈ ਸੁਖ ਮਹਲੀ ॥ ਨਾਨਕ. ਜੇਠਿ ਜਾਣੈ ਤਿਸੁ ਜੈਸੀ; ਕਰਮਿ ਮਿਲੈ ਗੁਣ ਗਹਿਲੀ ॥੭॥ ਆਸਾੜੁ ਭਲਾ; ਸੂਰਜੁ ਗਗਨਿ ਤਪੈ ॥ ਧਰਤੀ ਦੂਖ ਸਹੈ ਸੋਖੈ; ਅਗਨਿ ਭਖੈ ॥ ਅਗਨਿ ਰਸੁ ਸੋਖੈ. ਮਰੀਐ ਧੋਖੈ; ਭੀ ਸੋ ਕਿਰਤੁ. ਨ ਹਾਰੇ ॥ ਰਥੁ ਫਿਰੈ. ਛਾਇਆ ਧਨ ਤਾਕੈ; ਟੀਡੁ ਲਵੈ. ਮੰਝਿ ਬਾਰੇ ॥ ਅਵਗਣ ਬਾਧਿ ਚਲੀ. ਦੁਖੁ ਆਗੈ; ਸੁਖੁ ਤਿਸੁ. ਸਾਚੁ ਸਮਾਲੇ ॥ ਨਾਨਕ. ਜਿਸ ਨੋ ਇਹੁ ਮਨੁ ਦੀਆ; ਮਰਣੁ ਜੀਵਣੁ ਪ੍ਰਭ ਨਾਲੇ ॥੮॥ ਸਾਵਣਿ. ਸਰਸ ਮਨਾ; ਘਣ ਵਰਸਹਿ ਰੁਤਿ ਆਏ ॥ ਮੈ ਮਨਿ ਤਨਿ ਸਹੁ ਭਾਵੈ; ਪਿਰ ਪਰਦੇਸਿ ਸਿਧਾਏ ॥ ਪਿਰੁ ਘਰਿ. ਨਹੀ ਆਵੈ, ਮਰੀਐ ਹਾਵੈ; ਦਾਮਨਿ ਚਮਕਿ ਡਰਾਏ ॥ ਸੇਜ ਇਕੇਲੀ. ਖਰੀ ਦੁਹੇਲੀ; ਮਰਣੁ ਭਇਆ ਦੁਖੁ ਮਾਏ ॥ ਹਰਿ ਬਿਨੁ. ਨੀਦ ਭੂਖ ਕਹੁ ਕੈਸੀ; ਕਾਪੜੁ ਤਨਿ. ਨ ਸੁਖਾਵਏ ॥ ਨਾਨਕ. ਸਾ ਸੋਹਾਗਣਿ ਕੰਤੀ; ਪਿਰ ਕੈ ਅੰਕਿ ਸਮਾਵਏ ॥੯॥ ਭਾਦਉ. ਭਰਮਿ ਭੁਲੀ; ਭਰਿ ਜੋਬਨਿ ਪਛੁਤਾਣੀ ॥ ਜਲ ਥਲ ਨੀਰਿ ਭਰੇ; ਬਰਸ ਰੁਤੇ, ਰੰਗੁ ਮਾਣੀ ॥ ਬਰਸੈ ਨਿਸਿ ਕਾਲੀ. ਕਿਉ ਸੁਖੁ ਬਾਲੀ; ਦਾਦਰ ਮੋਰ ਲਵੰਤੇ ॥ ਪ੍ਰਿਉ ਪ੍ਰਿਉ ਚਵੈ, ਬਬੀਹਾ ਬੋਲੇ; ਭੁਇਅੰਗਮ ਫਿਰਹਿ ਡਸੰਤੇ ॥ ਮਛਰ ਡੰਗ. ਸਾਇਰ ਭਰ ਸੁਭਰ; ਬਿਨੁ ਹਰਿ. ਕਿਉ ਸੁਖੁ ਪਾਈਐ ॥ ਨਾਨਕ. ਪੂਛਿ ਚਲਉ ਗੁਰ ਅਪੁਨੇ; ਜਹ ਪ੍ਰਭੁ. ਤਹ ਹੀ ਜਾਈਐ ॥੧੦॥ ਅਸੁਨਿ. ਆਉ ਪਿਰਾ; ਸਾ ਧਨ. ਝੂਰਿ ਮੁਈ ॥ ਤਾ ਮਿਲੀਐ. ਪ੍ਰਭ ਮੇਲੇ; ਦੂਜੈ ਭਾਇ ਖੁਈ ॥ ਝੂਠਿ ਵਿਗੁਤੀ, ਤਾ ਪਿਰ ਮੁਤੀ; ਕੁਕਹ ਕਾਹ. ਸਿ ਫੁਲੇ ॥
Источники и права