couponatlas.

Гуру Грантх Сахиб (гурмукхи): Анг 1110

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਨਾਨਕ. ਅਹਿਨਿਸਿ ਰਾਵੈ ਪ੍ਰੀਤਮੁ; ਹਰਿ ਵਰੁ ਥਿਰੁ ਸੋਹਾਗੋ ॥੧੭॥੧॥ ਤੁਖਾਰੀ ਮਹਲਾ ੧ ॥ ਪਹਿਲੈ ਪਹਰੈ, ਨੈਣ ਸਲੋਨੜੀਏ; ਰੈਣਿ ਅੰਧਿਆਰੀ ਰਾਮ ॥ ਵਖਰੁ ਰਾਖੁ ਮੁਈਏ; ਆਵੈ ਵਾਰੀ ਰਾਮ ॥ ਵਾਰੀ ਆਵੈ. ਕਵਣੁ ਜਗਾਵੈ; ਸੂਤੀ ਜਮ ਰਸੁ ਚੂਸਏ ॥ ਰੈਣਿ ਅੰਧੇਰੀ. ਕਿਆ ਪਤਿ ਤੇਰੀ; ਚੋਰੁ ਪੜੈ. ਘਰੁ ਮੂਸਏ ॥ ਰਾਖਣਹਾਰਾ ਅਗਮ ਅਪਾਰਾ; ਸੁਣਿ ਬੇਨੰਤੀ ਮੇਰੀਆ ॥ ਨਾਨਕ. ਮੂਰਖੁ ਕਬਹਿ, ਨ ਚੇਤੈ; ਕਿਆ ਸੂਝੈ. ਰੈਣਿ ਅੰਧੇਰੀਆ ॥੧॥ ਦੂਜਾ ਪਹਰੁ ਭਇਆ; ਜਾਗੁ ਅਚੇਤੀ ਰਾਮ ॥ ਵਖਰੁ ਰਾਖੁ ਮੁਈਏ; ਖਾਜੈ ਖੇਤੀ. ਰਾਮ ॥ ਰਾਖਹੁ ਖੇਤੀ. ਹਰਿ ਗੁਰ ਹੇਤੀ; ਜਾਗਤ ਚੋਰੁ. ਨ ਲਾਗੈ ॥ ਜਮ ਮਗਿ. ਨ ਜਾਵਹੁ, ਨਾ ਦੁਖੁ ਪਾਵਹੁ; ਜਮ ਕਾ ਡਰੁ ਭਉ ਭਾਗੈ ॥ ਰਵਿ ਸਸਿ ਦੀਪਕ. ਗੁਰਮਤਿ ਦੁਆਰੈ; ਮਨਿ ਸਾਚਾ ਮੁਖਿ ਧਿਆਵਏ ॥ ਨਾਨਕ. ਮੂਰਖੁ ਅਜਹੁ, ਨ ਚੇਤੈ; ਕਿਵ. ਦੂਜੈ ਸੁਖੁ ਪਾਵਏ ॥੨॥ ਤੀਜਾ ਪਹਰੁ ਭਇਆ; ਨੀਦ ਵਿਆਪੀ. ਰਾਮ ॥ ਮਾਇਆ ਸੁਤ ਦਾਰਾ; ਦੂਖਿ ਸੰਤਾਪੀ. ਰਾਮ ॥ ਮਾਇਆ ਸੁਤ ਦਾਰਾ ਜਗਤ ਪਿਆਰਾ; ਚੋਗ ਚੁਗੈ ਨਿਤ ਫਾਸੈ ॥ ਨਾਮੁ ਧਿਆਵੈ ਤਾ ਸੁਖੁ ਪਾਵੈ; ਗੁਰਮਤਿ. ਕਾਲੁ, ਨ ਗ੍ਰਾਸੈ ॥ ਜੰਮਣੁ ਮਰਣੁ ਕਾਲੁ. ਨਹੀ ਛੋਡੈ; ਵਿਣੁ ਨਾਵੈ. ਸੰਤਾਪੀ ॥ ਨਾਨਕ. ਤੀਜੈ ਤ੍ਰਿਬਿਧਿ ਲੋਕਾ; ਮਾਇਆ ਮੋਹਿ ਵਿਆਪੀ ॥੩॥ ਚਉਥਾ ਪਹਰੁ ਭਇਆ; ਦਉਤੁ ਬਿਹਾਗੈ, ਰਾਮ ॥ ਤਿਨ ਘਰੁ ਰਾਖਿਅੜਾ; ਜੋੁ ਅਨਦਿਨੁ ਜਾਗੈ, ਰਾਮ ॥ ਗੁਰ ਪੂਛਿ ਜਾਗੇ, ਨਾਮਿ ਲਾਗੇ; ਤਿਨਾ ਰੈਣਿ ਸੁਹੇਲੀਆ ॥ ਗੁਰਸਬਦੁ ਕਮਾਵਹਿ. ਜਨਮਿ, ਨ ਆਵਹਿ; ਤਿਨਾ ਹਰਿ ਪ੍ਰਭੁ ਬੇਲੀਆ ॥ ਕਰ ਕੰਪਿ, ਚਰਣ ਸਰੀਰੁ ਕੰਪੈ; ਨੈਣ ਅੰਧੁਲੇ, ਤਨੁ ਭਸਮ ਸੇ ॥ ਨਾਨਕ. ਦੁਖੀਆ ਜੁਗ ਚਾਰੇ; ਬਿਨੁ ਨਾਮ ਹਰਿ ਕੇ ਮਨਿ ਵਸੇ ॥੪॥ ਖੂਲੀ ਗੰਠਿ ਉਠੋ; ਲਿਖਿਆ ਆਇਆ. ਰਾਮ ॥ ਰਸ ਕਸ ਸੁਖ ਠਾਕੇ; ਬੰਧਿ ਚਲਾਇਆ. ਰਾਮ ॥ ਬੰਧਿ ਚਲਾਇਆ. ਜਾ ਪ੍ਰਭ ਭਾਇਆ; ਨਾ ਦੀਸੈ. ਨਾ ਸੁਣੀਐ ॥ ਆਪਣ ਵਾਰੀ ਸਭਸੈ ਆਵੈ; ਪਕੀ ਖੇਤੀ ਲੁਣੀਐ ॥ ਘੜੀ ਚਸੇ ਕਾ ਲੇਖਾ ਲੀਜੈ; ਬੁਰਾ ਭਲਾ ਸਹੁ ਜੀਆ ॥ ਨਾਨਕ. ਸੁਰਿ ਨਰ ਸਬਦਿ ਮਿਲਾਏ; ਤਿਨਿ ਪ੍ਰਭਿ ਕਾਰਣੁ ਕੀਆ ॥੫॥੨॥ ਤੁਖਾਰੀ ਮਹਲਾ ੧ ॥ ਤਾਰਾ ਚੜਿਆ ਲੰਮਾ; ਕਿਉ. ਨਦਰਿ ਨਿਹਾਲਿਆ, ਰਾਮ ॥ ਸੇਵਕ ਪੂਰ ਕਰੰਮਾ; ਸਤਿਗੁਰਿ ਸਬਦਿ ਦਿਖਾਲਿਆ. ਰਾਮ ॥ ਗੁਰ ਸਬਦਿ ਦਿਖਾਲਿਆ ਸਚੁ ਸਮਾਲਿਆ; ਅਹਿਨਿਸਿ ਦੇਖਿ ਬੀਚਾਰਿਆ ॥ ਧਾਵਤ ਪੰਚ ਰਹੇ. ਘਰੁ ਜਾਣਿਆ; ਕਾਮੁ ਕ੍ਰੋਧੁ ਬਿਖੁ ਮਾਰਿਆ ॥ ਅੰਤਰਿ ਜੋਤਿ ਭਈ, ਗੁਰ ਸਾਖੀ; ਚੀਨੇ ਰਾਮ ਕਰੰਮਾ ॥
Источники и права