couponatlas.

Гуру Грантх Сахиб (гурмукхи): Анг 1111

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਨਾਨਕ. ਹਉਮੈ ਮਾਰਿ ਪਤੀਣੇ; ਤਾਰਾ ਚੜਿਆ ਲੰਮਾ ॥੧॥ ਗੁਰਮੁਖਿ ਜਾਗਿ ਰਹੇ; ਚੂਕੀ ਅਭਿਮਾਨੀ ਰਾਮ ॥ ਅਨਦਿਨੁ ਭੋਰੁ ਭਇਆ; ਸਾਚਿ ਸਮਾਨੀ. ਰਾਮ ॥ ਸਾਚਿ ਸਮਾਨੀ. ਗੁਰਮੁਖਿ ਮਨਿ ਭਾਨੀ; ਗੁਰਮੁਖਿ ਸਾਬਤੁ ਜਾਗੇ ॥ ਸਾਚੁ ਨਾਮੁ ਅੰਮ੍ਰਿਤੁ ਗੁਰਿ ਦੀਆ; ਹਰਿ ਚਰਨੀ ਲਿਵ ਲਾਗੇ ॥ ਪ੍ਰਗਟੀ ਜੋਤਿ. ਜੋਤਿ ਮਹਿ ਜਾਤਾ; ਮਨਮੁਖਿ ਭਰਮਿ ਭੁਲਾਣੀ ॥ ਨਾਨਕ. ਭੋਰੁ ਭਇਆ ਮਨੁ ਮਾਨਿਆ; ਜਾਗਤ ਰੈਣਿ ਵਿਹਾਣੀ ॥੨॥ ਅਉਗਣ ਵੀਸਰਿਆ; ਗੁਣੀ ਘਰੁ ਕੀਆ. ਰਾਮ ॥ ਏਕੋ ਰਵਿ ਰਹਿਆ; ਅਵਰੁ. ਨ ਬੀਆ, ਰਾਮ ॥ ਰਵਿ ਰਹਿਆ ਸੋਈ. ਅਵਰੁ, ਨ ਕੋਈ; ਮਨ ਹੀ ਤੇ. ਮਨੁ ਮਾਨਿਆ ॥ ਜਿਨਿ ਜਲ ਥਲ ਤ੍ਰਿਭਵਣ ਘਟੁ ਘਟੁ ਥਾਪਿਆ; ਸੋ ਪ੍ਰਭੁ ਗੁਰਮੁਖਿ ਜਾਨਿਆ ॥ ਕਰਣ ਕਾਰਣ ਸਮਰਥ ਅਪਾਰਾ; ਤ੍ਰਿਬਿਧਿ ਮੇਟਿ ਸਮਾਈ ॥ ਨਾਨਕ. ਅਵਗਣ ਗੁਣਹ ਸਮਾਣੇ; ਐਸੀ ਗੁਰਮਤਿ ਪਾਈ ॥੩॥ ਆਵਣ ਜਾਣ ਰਹੇ; ਚੂਕਾ ਭੋਲਾ. ਰਾਮ ॥ ਹਉਮੈ ਮਾਰਿ ਮਿਲੇ; ਸਾਚਾ ਚੋਲਾ. ਰਾਮ ॥ ਹਉਮੈ. ਗੁਰਿ ਖੋਈ, ਪਰਗਟੁ ਹੋਈ; ਚੂਕੇ ਸੋਗ ਸੰਤਾਪੈ ॥ ਜੋਤੀ ਅੰਦਰਿ ਜੋਤਿ ਸਮਾਣੀ; ਆਪੁ ਪਛਾਤਾ ਆਪੈ ॥ ਪੇਈਅੜੈ ਘਰਿ. ਸਬਦਿ ਪਤੀਣੀ; ਸਾਹੁਰੜੈ ਪਿਰ ਭਾਣੀ ॥ ਨਾਨਕ. ਸਤਿਗੁਰਿ ਮੇਲਿ ਮਿਲਾਈ; ਚੂਕੀ ਕਾਣਿ ਲੋਕਾਣੀ ॥੪॥੩॥ ਤੁਖਾਰੀ ਮਹਲਾ ੧ ॥ ਭੋਲਾਵੜੈ ਭੁਲੀ; ਭੁਲਿ ਭੁਲਿ ਪਛੋਤਾਣੀ ॥ ਪਿਰਿ ਛੋਡਿਅੜੀ ਸੁਤੀ; ਪਿਰ ਕੀ ਸਾਰ. ਨ ਜਾਣੀ ॥ ਪਿਰਿ ਛੋਡੀ ਸੁਤੀ, ਅਵਗਣਿ ਮੁਤੀ; ਤਿਸੁ ਧਨ ਵਿਧਣ ਰਾਤੇ ॥ ਕਾਮਿ ਕ੍ਰੋਧਿ ਅਹੰਕਾਰਿ ਵਿਗੁਤੀ; ਹਉਮੈ ਲਗੀ ਤਾਤੇ ॥ ਉਡਰਿ ਹੰਸੁ ਚਲਿਆ ਫੁਰਮਾਇਆ; ਭਸਮੈ ਭਸਮ ਸਮਾਣੀ ॥ ਨਾਨਕ ਸਚੇ ਨਾਮ ਵਿਹੂਣੀ; ਭੁਲਿ ਭੁਲਿ ਪਛੋਤਾਣੀ ॥੧॥ ਸੁਣਿ ਨਾਹ ਪਿਆਰੇ; ਇਕ ਬੇਨੰਤੀ ਮੇਰੀ ॥ ਤੂ ਨਿਜ ਘਰਿ ਵਸਿਅੜਾ; ਹਉ ਰੁਲਿ ਭਸਮੈ ਢੇਰੀ ॥ ਬਿਨੁ ਅਪਨੇ ਨਾਹੈ. ਕੋਇ, ਨ ਚਾਹੈ; ਕਿਆ ਕਹੀਐ. ਕਿਆ ਕੀਜੈ ॥ ਅੰਮ੍ਰਿਤ ਨਾਮੁ ਰਸਨ ਰਸੁ ਰਸਨਾ; ਗੁਰਸਬਦੀ ਰਸੁ ਪੀਜੈ ॥ ਵਿਣੁ ਨਾਵੈ. ਕੋ ਸੰਗਿ. ਨ ਸਾਥੀ; ਆਵੈ ਜਾਇ ਘਨੇਰੀ ॥ ਨਾਨਕ. ਲਾਹਾ ਲੈ ਘਰਿ ਜਾਈਐ; ਸਾਚੀ ਸਚੁ ਮਤਿ ਤੇਰੀ ॥੨॥ ਸਾਜਨ ਦੇਸਿ; ਵਿਦੇਸੀਅੜੇ. ਸਾਨੇਹੜੇ ਦੇਦੀ ॥ ਸਾਰਿ ਸਮਾਲੇ ਤਿਨ ਸਜਣਾ; ਮੁੰਧ ਨੈਣ ਭਰੇਦੀ ॥ ਮੁੰਧ ਨੈਣ ਭਰੇਦੀ. ਗੁਣ ਸਾਰੇਦੀ; ਕਿਉ ਪ੍ਰਭ ਮਿਲਾ ਪਿਆਰੇ ॥ ਮਾਰਗੁ ਪੰਥੁ. ਨ ਜਾਣਉ, ਵਿਖੜਾ; ਕਿਉ ਪਾਈਐ ਪਿਰੁ ਪਾਰੇ ॥ ਸਤਿਗੁਰਸਬਦੀ ਮਿਲੈ ਵਿਛੁੰਨੀ; ਤਨੁ ਮਨੁ ਆਗੈ ਰਾਖੈ ॥ ਨਾਨਕ. ਅੰਮ੍ਰਿਤ ਬਿਰਖੁ. ਮਹਾ ਰਸ ਫਲਿਆ; ਮਿਲਿ ਪ੍ਰੀਤਮ. ਰਸੁ ਚਾਖੈ ॥੩॥ ਮਹਲਿ ਬੁਲਾਇੜੀਏ; ਬਿਲਮੁ. ਨ ਕੀਜੈ ॥
Источники и права