couponatlas.

Гуру Грантх Сахиб (гурмукхи): Анг 1130

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਗਿਆਨ ਅੰਜਨੁ; ਸਤਿਗੁਰ ਤੇ ਹੋਇ ॥ ਰਾਮ ਨਾਮੁ ਰਵਿ ਰਹਿਆ; ਤਿਹੁ ਲੋਇ ॥੩॥ ਕਲਿਜੁਗ ਮਹਿ ਹਰਿ ਜੀਉ ਏਕੁ; ਹੋਰ ਰੁਤਿ. ਨ ਕਾਈ ॥ ਨਾਨਕ. ਗੁਰਮੁਖਿ ਹਿਰਦੈ; ਰਾਮ ਨਾਮੁ ਲੇਹੁ ਜਮਾਈ ॥੪॥੧੦॥ ਭੈਰਉ ਮਹਲਾ ੩ ਘਰੁ ੨ ॥ ੴ ਸਤਿਗੁਰ ਪ੍ਰਸਾਦਿ ॥ ਦੁਬਿਧਾ ਮਨਮੁਖ ਰੋਗਿ ਵਿਆਪੇ; ਤ੍ਰਿਸਨਾ ਜਲਹਿ ਅਧਿਕਾਈ ॥ ਮਰਿ ਮਰਿ ਜੰਮਹਿ. ਠਉਰ, ਨ ਪਾਵਹਿ; ਬਿਰਥਾ ਜਨਮੁ ਗਵਾਈ ॥੧॥ ਮੇਰੇ ਪ੍ਰੀਤਮ; ਕਰਿ ਕਿਰਪਾ ਦੇਹੁ ਬੁਝਾਈ ॥ ਹਉਮੈ ਰੋਗੀ ਜਗਤੁ ਉਪਾਇਆ; ਬਿਨੁ ਸਬਦੈ. ਰੋਗੁ, ਨ ਜਾਈ ॥੧॥ ਰਹਾਉ ॥ ਸਿੰਮ੍ਰਿਤਿ ਸਾਸਤ੍ਰ ਪੜਹਿ ਮੁਨਿ ਕੇਤੇ; ਬਿਨੁ ਸਬਦੈ. ਸੁਰਤਿ, ਨ ਪਾਈ ॥ ਤ੍ਰੈ ਗੁਣ ਸਭੇ ਰੋਗਿ ਵਿਆਪੇ; ਮਮਤਾ ਸੁਰਤਿ ਗਵਾਈ ॥੨॥ ਇਕਿ ਆਪੇ ਕਾਢਿ ਲਏ, ਪ੍ਰਭਿ ਆਪੇ; ਗੁਰ ਸੇਵਾ. ਪ੍ਰਭਿ ਲਾਏ ॥ ਹਰਿ ਕਾ ਨਾਮੁ ਨਿਧਾਨੋ ਪਾਇਆ; ਸੁਖੁ ਵਸਿਆ ਮਨਿ ਆਏ ॥੩॥ ਚਉਥੀ ਪਦਵੀ ਗੁਰਮੁਖਿ ਵਰਤਹਿ; ਤਿਨ ਨਿਜ ਘਰਿ ਵਾਸਾ ਪਾਇਆ ॥ ਪੂਰੈ ਸਤਿਗੁਰਿ ਕਿਰਪਾ ਕੀਨੀ; ਵਿਚਹੁ ਆਪੁ ਗਵਾਇਆ ॥੪॥ ਏਕਸੁ ਕੀ. ਸਿਰਿ ਕਾਰ ਏਕ; ਜਿਨਿ, ਬ੍ਰਹਮਾ ਬਿਸਨੁ ਰੁਦ੍ਰੁ ਉਪਾਇਆ ॥ ਨਾਨਕ ਨਿਹਚਲੁ ਸਾਚਾ ਏਕੋ; ਨਾ ਓਹੁ ਮਰੈ. ਨ ਜਾਇਆ ॥੫॥੧॥੧੧॥ ਭੈਰਉ ਮਹਲਾ ੩ ॥ ਮਨਮੁਖਿ ਦੁਬਿਧਾ. ਸਦਾ ਹੈ ਰੋਗੀ; ਰੋਗੀ ਸਗਲ ਸੰਸਾਰਾ ॥ ਗੁਰਮੁਖਿ ਬੂਝਹਿ. ਰੋਗੁ ਗਵਾਵਹਿ; ਗੁਰਸਬਦੀ ਵੀਚਾਰਾ ॥੧॥ ਹਰਿ ਜੀਉ; ਸਤਸੰਗਤਿ ਮੇਲਾਇ ॥ ਨਾਨਕ. ਤਿਸ ਨੋ ਦੇਇ ਵਡਿਆਈ; ਜੋ ਰਾਮ ਨਾਮਿ ਚਿਤੁ ਲਾਇ ॥੧॥ ਰਹਾਉ ॥ ਮਮਤਾ ਕਾਲਿ ਸਭਿ ਰੋਗਿ ਵਿਆਪੇ; ਤਿਨ ਜਮ ਕੀ ਹੈ ਸਿਰਿ ਕਾਰਾ ॥ ਗੁਰਮੁਖਿ ਪ੍ਰਾਣੀ. ਜਮੁ ਨੇੜਿ, ਨ ਆਵੈ; ਜਿਨ ਹਰਿ ਰਾਖਿਆ ਉਰਿ ਧਾਰਾ ॥੨॥ ਜਿਨ ਹਰਿ ਕਾ ਨਾਮੁ. ਨ ਗੁਰਮੁਖਿ ਜਾਤਾ; ਸੇ ਜਗ ਮਹਿ ਕਾਹੇ ਆਇਆ ॥ ਗੁਰ ਕੀ ਸੇਵਾ. ਕਦੇ, ਨ ਕੀਨੀ; ਬਿਰਥਾ ਜਨਮੁ ਗਵਾਇਆ ॥੩॥ ਨਾਨਕ. ਸੇ ਪੂਰੇ ਵਡਭਾਗੀ; ਸਤਿਗੁਰ ਸੇਵਾ ਲਾਏ ॥ ਜੋ ਇਛਹਿ ਸੋਈ ਫਲੁ ਪਾਵਹਿ; ਗੁਰਬਾਣੀ ਸੁਖੁ ਪਾਏ ॥੪॥੨॥੧੨॥ ਭੈਰਉ ਮਹਲਾ ੩ ॥ ਦੁਖ ਵਿਚਿ ਜੰਮੈ. ਦੁਖਿ ਮਰੈ; ਦੁਖ ਵਿਚਿ ਕਾਰ ਕਮਾਇ ॥ ਗਰਭ ਜੋਨੀ ਵਿਚਿ. ਕਦੇ, ਨ ਨਿਕਲੈ; ਬਿਸਟਾ ਮਾਹਿ ਸਮਾਇ ॥੧॥ ਧ੍ਰਿਗੁ ਧ੍ਰਿਗੁ ਮਨਮੁਖਿ; ਜਨਮੁ ਗਵਾਇਆ ॥ ਪੂਰੇ ਗੁਰ ਕੀ ਸੇਵ. ਨ ਕੀਨੀ; ਹਰਿ ਕਾ ਨਾਮੁ. ਨ ਭਾਇਆ ॥੧॥ ਰਹਾਉ ॥ ਗੁਰ ਕਾ ਸਬਦੁ. ਸਭਿ ਰੋਗ ਗਵਾਏ; ਜਿਸ ਨੋ ਹਰਿ ਜੀਉ ਲਾਏ ॥
Источники и права