couponatlas.

Гуру Грантх Сахиб (гурмукхи): Анг 1131

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਨਾਮੇ ਨਾਮਿ ਮਿਲੈ ਵਡਿਆਈ; ਜਿਸ ਨੋ ਮੰਨਿ ਵਸਾਏ ॥੨॥ ਸਤਿਗੁਰੁ ਭੇਟੈ ਤਾ ਫਲੁ ਪਾਏ; ਸਚੁ ਕਰਣੀ ਸੁਖ ਸਾਰੁ ॥ ਸੇ ਜਨ ਨਿਰਮਲ. ਜੋ ਹਰਿ ਲਾਗੇ; ਹਰਿ ਨਾਮੇ ਧਰਹਿ ਪਿਆਰੁ ॥੩॥ ਤਿਨ ਕੀ ਰੇਣੁ ਮਿਲੈ. ਤਾਂ ਮਸਤਕਿ ਲਾਈ; ਜਿਨ ਸਤਿਗੁਰੁ ਪੂਰਾ ਧਿਆਇਆ ॥ ਨਾਨਕ ਤਿਨ ਕੀ ਰੇਣੁ. ਪੂਰੈ ਭਾਗਿ ਪਾਈਐ; ਜਿਨੀ ਰਾਮ ਨਾਮਿ ਚਿਤੁ ਲਾਇਆ ॥੪॥੩॥੧੩॥ ਭੈਰਉ ਮਹਲਾ ੩ ॥ ਸਬਦੁ ਬੀਚਾਰੇ. ਸੋ ਜਨੁ ਸਾਚਾ; ਜਿਨ ਕੈ ਹਿਰਦੈ ਸਾਚਾ ਸੋਈ ॥ ਸਾਚੀ ਭਗਤਿ. ਕਰਹਿ ਦਿਨੁ ਰਾਤੀ; ਤਾਂ ਤਨਿ ਦੂਖੁ. ਨ ਹੋਈ ॥੧॥ ਭਗਤੁ ਭਗਤੁ ਕਹੈ ਸਭੁ ਕੋਈ ॥ ਬਿਨੁ ਸਤਿਗੁਰ ਸੇਵੇ. ਭਗਤਿ, ਨ ਪਾਈਐ; ਪੂਰੈ ਭਾਗਿ ਮਿਲੈ ਪ੍ਰਭੁ ਸੋਈ ॥੧॥ ਰਹਾਉ ॥ ਮਨਮੁਖ ਮੂਲੁ ਗਵਾਵਹਿ. ਲਾਭੁ ਮਾਗਹਿ; ਲਾਹਾ ਲਾਭੁ. ਕਿਦੂ ਹੋਈ ॥ ਜਮਕਾਲੁ ਸਦਾ ਹੈ ਸਿਰ ਊਪਰਿ; ਦੂਜੈ ਭਾਇ ਪਤਿ ਖੋਈ ॥੨॥ ਬਹਲੇ ਭੇਖ ਭਵਹਿ ਦਿਨੁ ਰਾਤੀ; ਹਉਮੈ ਰੋਗੁ. ਨ ਜਾਈ ॥ ਪੜਿ ਪੜਿ ਲੂਝਹਿ. ਬਾਦੁ ਵਖਾਣਹਿ; ਮਿਲਿ ਮਾਇਆ ਸੁਰਤਿ ਗਵਾਈ ॥੩॥ ਸਤਿਗੁਰੁ ਸੇਵਹਿ. ਪਰਮ ਗਤਿ ਪਾਵਹਿ; ਨਾਮਿ ਮਿਲੈ ਵਡਿਆਈ ॥ ਨਾਨਕ. ਨਾਮੁ ਜਿਨਾ ਮਨਿ ਵਸਿਆ; ਦਰਿ ਸਾਚੈ ਪਤਿ ਪਾਈ ॥੪॥੪॥੧੪॥ ਭੈਰਉ ਮਹਲਾ ੩ ॥ ਮਨਮੁਖ ਆਸਾ. ਨਹੀ ਉਤਰੈ; ਦੂਜੈ ਭਾਇ ਖੁਆਏ ॥ ਉਦਰੁ ਨੈ ਸਾਣੁ. ਨ ਭਰੀਐ ਕਬਹੂ; ਤ੍ਰਿਸਨਾ ਅਗਨਿ ਪਚਾਏ ॥੧॥ ਸਦਾ ਅਨੰਦੁ. ਰਾਮ ਰਸਿ ਰਾਤੇ ॥ ਹਿਰਦੈ ਨਾਮੁ. ਦੁਬਿਧਾ ਮਨਿ ਭਾਗੀ; ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਤੇ ॥੧॥ ਰਹਾਉ ॥ ਆਪੇ ਪਾਰਬ੍ਰਹਮੁ. ਸ੍ਰਿਸਟਿ ਜਿਨਿ ਸਾਜੀ; ਸਿਰਿ ਸਿਰਿ ਧੰਧੈ ਲਾਏ ॥ ਮਾਇਆ ਮੋਹੁ ਕੀਆ ਜਿਨਿ ਆਪੇ; ਆਪੇ ਦੂਜੈ ਲਾਏ ॥੨॥ ਤਿਸ ਨੋ ਕਿਹੁ ਕਹੀਐ. ਜੇ ਦੂਜਾ ਹੋਵੈ; ਸਭਿ ਤੁਧੈ ਮਾਹਿ ਸਮਾਏ ॥ ਗੁਰਮੁਖਿ ਗਿਆਨੁ ਤਤੁ ਬੀਚਾਰਾ; ਜੋਤੀ ਜੋਤਿ ਮਿਲਾਏ ॥੩॥ ਸੋ ਪ੍ਰਭੁ ਸਾਚਾ. ਸਦ ਹੀ ਸਾਚਾ; ਸਾਚਾ ਸਭੁ ਆਕਾਰਾ ॥ ਨਾਨਕ ਸਤਿਗੁਰਿ ਸੋਝੀ ਪਾਈ; ਸਚਿ ਨਾਮਿ ਨਿਸਤਾਰਾ ॥੪॥੫॥੧੫॥ ਭੈਰਉ ਮਹਲਾ ੩ ॥ ਕਲਿ ਮਹਿ ਪ੍ਰੇਤ. ਜਿਨੑੀ ਰਾਮੁ. ਨ ਪਛਾਤਾ; ਸਤਜੁਗਿ ਪਰਮ ਹੰਸ ਬੀਚਾਰੀ ॥ ਦੁਆਪੁਰਿ ਤ੍ਰੇਤੈ ਮਾਣਸ ਵਰਤਹਿ; ਵਿਰਲੈ ਹਉਮੈ ਮਾਰੀ ॥੧॥ ਕਲਿ ਮਹਿ; ਰਾਮ ਨਾਮਿ ਵਡਿਆਈ ॥ ਜੁਗਿ ਜੁਗਿ ਗੁਰਮੁਖਿ ਏਕੋ ਜਾਤਾ; ਵਿਣੁ ਨਾਵੈ. ਮੁਕਤਿ, ਨ ਪਾਈ ॥੧॥ ਰਹਾਉ ॥ ਹਿਰਦੈ ਨਾਮੁ ਲਖੈ. ਜਨੁ ਸਾਚਾ; ਗੁਰਮੁਖਿ ਮੰਨਿ ਵਸਾਈ ॥ ਆਪਿ ਤਰੇ. ਸਗਲੇ ਕੁਲ ਤਾਰੇ; ਜਿਨੀ ਰਾਮ ਨਾਮਿ ਲਿਵ ਲਾਈ ॥੨॥ ਮੇਰਾ ਪ੍ਰਭੁ ਹੈ ਗੁਣ ਕਾ ਦਾਤਾ; ਅਵਗਣ. ਸਬਦਿ ਜਲਾਏ ॥
Источники и права