couponatlas.

Гуру Грантх Сахиб (гурмукхи): Анг 1132

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜਿਨ ਮਨਿ ਵਸਿਆ. ਸੇ ਜਨ ਸੋਹੇ; ਹਿਰਦੈ ਨਾਮੁ ਵਸਾਏ ॥੩॥ ਘਰੁ ਦਰੁ ਮਹਲੁ. ਸਤਿਗੁਰੂ ਦਿਖਾਇਆ; ਰੰਗ ਸਿਉ ਰਲੀਆ ਮਾਣੈ ॥ ਜੋ ਕਿਛੁ ਕਹੈ. ਸੁ ਭਲਾ ਕਰਿ ਮਾਨੈ; ਨਾਨਕ ਨਾਮੁ ਵਖਾਣੈ ॥੪॥੬॥੧੬॥ ਭੈਰਉ ਮਹਲਾ ੩ ॥ ਮਨਸਾ ਮਨਹਿ ਸਮਾਇ ਲੈ; ਗੁਰਸਬਦੀ ਵੀਚਾਰ ॥ ਗੁਰ ਪੂਰੇ ਤੇ ਸੋਝੀ ਪਵੈ; ਫਿਰਿ ਮਰੈ ਨ. ਵਾਰੋ ਵਾਰ ॥੧॥ ਮਨ ਮੇਰੇ; ਰਾਮ ਨਾਮੁ ਆਧਾਰੁ ॥ ਗੁਰ ਪਰਸਾਦਿ ਪਰਮ ਪਦੁ ਪਾਇਆ; ਸਭ ਇਛ ਪੁਜਾਵਣਹਾਰੁ ॥੧॥ ਰਹਾਉ ॥ ਸਭ ਮਹਿ ਏਕੋ ਰਵਿ ਰਹਿਆ; ਗੁਰ ਬਿਨੁ. ਬੂਝ, ਨ ਪਾਇ ॥ ਗੁਰਮੁਖਿ ਪ੍ਰਗਟੁ ਹੋਆ. ਮੇਰਾ ਹਰਿ ਪ੍ਰਭੁ; ਅਨਦਿਨੁ ਹਰਿ ਗੁਣ ਗਾਇ ॥੨॥ ਸੁਖਦਾਤਾ ਹਰਿ ਏਕੁ ਹੈ; ਹੋਰ ਥੈ ਸੁਖੁ. ਨ ਪਾਹਿ ॥ ਸਤਿਗੁਰੁ ਜਿਨੀ. ਨ ਸੇਵਿਆ ਦਾਤਾ; ਸੇ ਅੰਤਿ ਗਏ ਪਛੁਤਾਹਿ ॥੩॥ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ; ਫਿਰਿ ਦੁਖੁ. ਨ ਲਾਗੈ ਧਾਇ ॥ ਨਾਨਕ. ਹਰਿ ਭਗਤਿ ਪਰਾਪਤਿ ਹੋਈ; ਜੋਤੀ ਜੋਤਿ ਸਮਾਇ ॥੪॥੭॥੧੭॥ ਭੈਰਉ ਮਹਲਾ ੩ ॥ ਬਾਝੁ ਗੁਰੂ. ਜਗਤੁ ਬਉਰਾਨਾ; ਭੂਲਾ ਚੋਟਾ ਖਾਈ ॥ ਮਰਿ ਮਰਿ ਜੰਮੈ. ਸਦਾ ਦੁਖੁ ਪਾਏ; ਦਰ ਕੀ ਖਬਰਿ. ਨ ਪਾਈ ॥੧॥ ਮੇਰੇ ਮਨ; ਸਦਾ ਰਹਹੁ ਸਤਿਗੁਰ ਕੀ ਸਰਣਾ ॥ ਹਿਰਦੈ ਹਰਿ ਨਾਮੁ ਮੀਠਾ ਸਦ ਲਾਗਾ; ਗੁਰਸਬਦੇ. ਭਵਜਲੁ ਤਰਣਾ ॥੧॥ ਰਹਾਉ ॥ ਭੇਖ ਕਰੈ. ਬਹੁਤੁ ਚਿਤੁ ਡੋਲੈ; ਅੰਤਰਿ ਕਾਮੁ ਕ੍ਰੋਧੁ ਅਹੰਕਾਰੁ ॥ ਅੰਤਰਿ ਤਿਸਾ ਭੂਖ, ਅਤਿ ਬਹੁਤੀ; ਭਉਕਤ ਫਿਰੈ ਦਰ ਬਾਰੁ ॥੨॥ ਗੁਰ ਕੈ ਸਬਦਿ ਮਰਹਿ. ਫਿਰਿ ਜੀਵਹਿ; ਤਿਨ ਕਉ ਮੁਕਤਿ ਦੁਆਰਿ ॥ ਅੰਤਰਿ ਸਾਂਤਿ ਸਦਾ ਸੁਖੁ ਹੋਵੈ; ਹਰਿ ਰਾਖਿਆ ਉਰ ਧਾਰਿ ॥੩॥ ਜਿਉ ਤਿਸੁ ਭਾਵੈ. ਤਿਵੈ ਚਲਾਵੈ; ਕਰਣਾ ਕਿਛੂ. ਨ ਜਾਈ ॥ ਨਾਨਕ. ਗੁਰਮੁਖਿ ਸਬਦੁ ਸਮੑਾਲੇ; ਰਾਮ ਨਾਮਿ ਵਡਿਆਈ ॥੪॥੮॥੧੮॥ ਭੈਰਉ ਮਹਲਾ ੩ ॥ ਹਉਮੈ ਮਾਇਆ ਮੋਹਿ ਖੁਆਇਆ; ਦੁਖੁ ਖਟੇ. ਦੁਖ ਖਾਇ ॥ ਅੰਤਰਿ ਲੋਭ ਹਲਕੁ. ਦੁਖੁ ਭਾਰੀ; ਬਿਨੁ ਬਿਬੇਕ. ਭਰਮਾਇ ॥੧॥ ਮਨਮੁਖਿ; ਧ੍ਰਿਗੁ ਜੀਵਣੁ ਸੈਸਾਰਿ ॥ ਰਾਮ ਨਾਮੁ ਸੁਪਨੈ. ਨਹੀ ਚੇਤਿਆ; ਹਰਿ ਸਿਉ. ਕਦੇ, ਨ ਲਾਗੈ ਪਿਆਰੁ ॥੧॥ ਰਹਾਉ ॥ ਪਸੂਆ ਕਰਮ ਕਰੈ. ਨਹੀ ਬੂਝੈ; ਕੂੜੁ ਕਮਾਵੈ ਕੂੜੋ ਹੋਇ ॥ ਸਤਿਗੁਰੁ ਮਿਲੈ. ਤ ਉਲਟੀ ਹੋਵੈ; ਖੋਜਿ ਲਹੈ ਜਨੁ ਕੋਇ ॥੨॥ ਹਰਿ ਹਰਿ ਨਾਮੁ. ਰਿਦੈ ਸਦ ਵਸਿਆ; ਪਾਇਆ ਗੁਣੀ ਨਿਧਾਨੁ ॥ ਗੁਰ ਪਰਸਾਦੀ ਪੂਰਾ ਪਾਇਆ; ਚੂਕਾ ਮਨ ਅਭਿਮਾਨੁ ॥੩॥ ਆਪੇ ਕਰਤਾ ਕਰੇ ਕਰਾਏ; ਆਪੇ ਮਾਰਗਿ ਪਾਏ ॥
Источники и права