couponatlas.

Гуру Грантх Сахиб (гурмукхи): Анг 1144

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜਿਸੁ ਲੜਿ ਲਾਇ ਲਏ; ਸੋ ਲਾਗੈ ॥ ਜਨਮ ਜਨਮ ਕਾ ਸੋਇਆ ਜਾਗੈ ॥੩॥ ਤੇਰੇ ਭਗਤ; ਭਗਤਨ ਕਾ ਆਪਿ ॥ ਅਪਣੀ ਮਹਿਮਾ; ਆਪੇ ਜਾਪਿ ॥ ਜੀਅ ਜੰਤ; ਸਭਿ ਤੇਰੈ ਹਾਥਿ ॥ ਨਾਨਕ ਕੇ ਪ੍ਰਭ; ਸਦ ਹੀ ਸਾਥਿ ॥੪॥੧੬॥੨੯॥ ਭੈਰਉ ਮਹਲਾ ੫ ॥ ਨਾਮੁ ਹਮਾਰੈ ਅੰਤਰਜਾਮੀ ॥ ਨਾਮੁ ਹਮਾਰੈ; ਆਵੈ ਕਾਮੀ ॥ ਰੋਮਿ ਰੋਮਿ ਰਵਿਆ. ਹਰਿ ਨਾਮੁ ॥ ਸਤਿਗੁਰ ਪੂਰੈ; ਕੀਨੋ ਦਾਨੁ ॥੧॥ ਨਾਮੁ ਰਤਨੁ ਮੇਰੈ ਭੰਡਾਰ ॥ ਅਗਮ ਅਮੋਲਾ ਅਪਰ ਅਪਾਰ ॥੧॥ ਰਹਾਉ ॥ ਨਾਮੁ ਹਮਾਰੈ ਨਿਹਚਲ ਧਨੀ ॥ ਨਾਮ ਕੀ ਮਹਿਮਾ; ਸਭ ਮਹਿ ਬਨੀ ॥ ਨਾਮੁ ਹਮਾਰੈ ਪੂਰਾ ਸਾਹੁ ॥ ਨਾਮੁ ਹਮਾਰੈ ਬੇਪਰਵਾਹੁ ॥੨॥ ਨਾਮੁ ਹਮਾਰੈ. ਭੋਜਨ ਭਾਉ ॥ ਨਾਮੁ ਹਮਾਰੈ. ਮਨ ਕਾ ਸੁਆਉ ॥ ਨਾਮੁ. ਨ ਵਿਸਰੈ; ਸੰਤ ਪ੍ਰਸਾਦਿ ॥ ਨਾਮੁ ਲੈਤ; ਅਨਹਦ ਪੂਰੇ ਨਾਦ ॥੩॥ ਪ੍ਰਭ ਕਿਰਪਾ ਤੇ; ਨਾਮੁ ਨਉ ਨਿਧਿ ਪਾਈ ॥ ਗੁਰ ਕਿਰਪਾ ਤੇ; ਨਾਮ ਸਿਉ ਬਨਿ ਆਈ ॥ ਧਨਵੰਤੇ ਸੇਈ ਪਰਧਾਨ ॥ ਨਾਨਕ. ਜਾ ਕੈ ਨਾਮੁ ਨਿਧਾਨ ॥੪॥੧੭॥੩੦॥ ਭੈਰਉ ਮਹਲਾ ੫ ॥ ਤੂ ਮੇਰਾ ਪਿਤਾ; ਤੂਹੈ ਮੇਰਾ ਮਾਤਾ ॥ ਤੂ ਮੇਰੇ ਜੀਅ ਪ੍ਰਾਨ ਸੁਖਦਾਤਾ ॥ ਤੂ ਮੇਰਾ ਠਾਕੁਰੁ; ਹਉ ਦਾਸੁ ਤੇਰਾ ॥ ਤੁਝ ਬਿਨੁ; ਅਵਰੁ. ਨਹੀ ਕੋ ਮੇਰਾ ॥੧॥ ਕਰਿ ਕਿਰਪਾ; ਕਰਹੁ ਪ੍ਰਭ ਦਾਤਿ ॥ ਤੁਮੑਰੀ ਉਸਤਤਿ; ਕਰਉ ਦਿਨ ਰਾਤਿ ॥੧॥ ਰਹਾਉ ॥ ਹਮ ਤੇਰੇ ਜੰਤ; ਤੂ ਬਜਾਵਨਹਾਰਾ ॥ ਹਮ ਤੇਰੇ ਭਿਖਾਰੀ; ਦਾਨੁ ਦੇਹਿ ਦਾਤਾਰਾ ॥ ਤਉ ਪਰਸਾਦਿ; ਰੰਗ ਰਸ ਮਾਣੇ ॥ ਘਟ ਘਟ ਅੰਤਰਿ; ਤੁਮਹਿ ਸਮਾਣੇ ॥੨॥ ਤੁਮੑਰੀ ਕ੍ਰਿਪਾ ਤੇ. ਜਪੀਐ ਨਾਉ ॥ ਸਾਧਸੰਗਿ; ਤੁਮਰੇ ਗੁਣ ਗਾਉ ॥ ਤੁਮੑਰੀ ਦਇਆ ਤੇ; ਹੋਇ ਦਰਦ ਬਿਨਾਸੁ ॥ ਤੁਮਰੀ ਮਇਆ ਤੇ; ਕਮਲ ਬਿਗਾਸੁ ॥੩॥ ਹਉ ਬਲਿਹਾਰਿ ਜਾਉ. ਗੁਰਦੇਵ ॥ ਸਫਲ ਦਰਸਨੁ; ਜਾ ਕੀ ਨਿਰਮਲ ਸੇਵ ॥ ਦਇਆ ਕਰਹੁ; ਠਾਕੁਰ ਪ੍ਰਭ ਮੇਰੇ ॥ ਗੁਣ ਗਾਵੈ; ਨਾਨਕੁ ਨਿਤ ਤੇਰੇ ॥੪॥੧੮॥੩੧॥ ਭੈਰਉ ਮਹਲਾ ੫ ॥ ਸਭ ਤੇ ਊਚ; ਜਾ ਕਾ ਦਰਬਾਰੁ ॥ ਸਦਾ ਸਦਾ; ਤਾ ਕਉ ਜੋਹਾਰੁ ॥ ਊਚੇ ਤੇ ਊਚਾ. ਜਾ ਕਾ ਥਾਨ ॥ ਕੋਟਿ ਅਘਾ ਮਿਟਹਿ; ਹਰਿ ਨਾਮ ॥੧॥ ਤਿਸੁ ਸਰਣਾਈ; ਸਦਾ ਸੁਖੁ ਹੋਇ ॥ ਕਰਿ ਕਿਰਪਾ; ਜਾ ਕਉ ਮੇਲੈ ਸੋਇ ॥੧॥ ਰਹਾਉ ॥ ਜਾ ਕੇ ਕਰਤਬ; ਲਖੇ. ਨ ਜਾਹਿ ॥ ਜਾ ਕਾ ਭਰਵਾਸਾ; ਸਭ ਘਟ ਮਾਹਿ ॥ ਪ੍ਰਗਟ ਭਇਆ; ਸਾਧੂ ਕੈ ਸੰਗਿ ॥ ਭਗਤ ਅਰਾਧਹਿ ਅਨਦਿਨੁ ਰੰਗਿ ॥੨॥ ਦੇਦੇ. ਤੋਟਿ ਨਹੀ; ਭੰਡਾਰ ॥ ਖਿਨ ਮਹਿ; ਥਾਪਿ ਉਥਾਪਨਹਾਰ ॥ ਜਾ ਕਾ ਹੁਕਮੁ; ਨ ਮੇਟੈ ਕੋਇ ॥ ਸਿਰਿ ਪਾਤਿਸਾਹਾ ਸਾਚਾ ਸੋਇ ॥੩॥ ਜਿਸ ਕੀ ਓਟ; ਤਿਸੈ ਕੀ ਆਸਾ ॥
Источники и права