couponatlas.

Гуру Грантх Сахиб (гурмукхи): Анг 1145

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਦੁਖੁ ਸੁਖੁ ਹਮਰਾ; ਤਿਸ ਹੀ ਪਾਸਾ ॥ ਰਾਖਿ ਲੀਨੋ; ਸਭੁ ਜਨ ਕਾ ਪੜਦਾ ॥ ਨਾਨਕੁ; ਤਿਸ ਕੀ ਉਸਤਤਿ ਕਰਦਾ ॥੪॥੧੯॥੩੨॥ ਭੈਰਉ ਮਹਲਾ ੫ ॥ ਰੋਵਨਹਾਰੀ; ਰੋਜੁ ਬਨਾਇਆ ॥ ਬਲਨ ਬਰਤਨ ਕਉ; ਸਨਬੰਧੁ ਚਿਤਿ ਆਇਆ ॥ ਬੂਝਿ; ਬੈਰਾਗੁ ਕਰੇ ਜੇ ਕੋਇ ॥ ਜਨਮ ਮਰਣ; ਫਿਰਿ ਸੋਗੁ. ਨ ਹੋਇ ॥੧॥ ਬਿਖਿਆ ਕਾ; ਸਭੁ ਧੰਧੁ ਪਸਾਰੁ ॥ ਵਿਰਲੈ ਕੀਨੋ; ਨਾਮ ਅਧਾਰੁ ॥੧॥ ਰਹਾਉ ॥ ਤ੍ਰਿਬਿਧਿ ਮਾਇਆ ਰਹੀ ਬਿਆਪਿ ॥ ਜੋ ਲਪਟਾਨੋ; ਤਿਸੁ ਦੂਖ ਸੰਤਾਪ ॥ ਸੁਖੁ ਨਾਹੀ; ਬਿਨੁ ਨਾਮ ਧਿਆਏ ॥ ਨਾਮ ਨਿਧਾਨੁ ਬਡਭਾਗੀ ਪਾਏ ॥੨॥ ਸ੍ਵਾਂਗੀ ਸਿਉ; ਜੋ ਮਨੁ ਰੀਝਾਵੈ ॥ ਸ੍ਵਾਗਿ ਉਤਾਰਿਐ; ਫਿਰਿ ਪਛੁਤਾਵੈ ॥ ਮੇਘ ਕੀ ਛਾਇਆ ਜੈਸੇ ਬਰਤਨਹਾਰ ॥ ਤੈਸੋ ਪਰਪੰਚੁ ਮੋਹ ਬਿਕਾਰ ॥੩॥ ਏਕ ਵਸਤੁ. ਜੇ ਪਾਵੈ ਕੋਇ ॥ ਪੂਰਨ ਕਾਜੁ; ਤਾਹੀ ਕਾ ਹੋਇ ॥ ਗੁਰ ਪ੍ਰਸਾਦਿ; ਜਿਨਿ ਪਾਇਆ ਨਾਮੁ ॥ ਨਾਨਕ ਆਇਆ. ਸੋ ਪਰਵਾਨੁ ॥੪॥੨੦॥੩੩॥ ਭੈਰਉ ਮਹਲਾ ੫ ॥ ਸੰਤ ਕੀ ਨਿੰਦਾ; ਜੋਨੀ ਭਵਨਾ ॥ ਸੰਤ ਕੀ ਨਿੰਦਾ; ਰੋਗੀ ਕਰਨਾ ॥ ਸੰਤ ਕੀ ਨਿੰਦਾ; ਦੂਖ ਸਹਾਮ ॥ ਡਾਨੁ ਦੈਤ; ਨਿੰਦਕ ਕਉ ਜਾਮ ॥੧॥ ਸੰਤਸੰਗਿ ਕਰਹਿ ਜੋ ਬਾਦੁ ॥ ਤਿਨ ਨਿੰਦਕ; ਨਾਹੀ ਕਿਛੁ ਸਾਦੁ ॥੧॥ ਰਹਾਉ ॥ ਭਗਤ ਕੀ ਨਿੰਦਾ; ਕੰਧੁ ਛੇਦਾਵੈ ॥ ਭਗਤ ਕੀ ਨਿੰਦਾ; ਨਰਕੁ ਭੁੰਚਾਵੈ ॥ ਭਗਤ ਕੀ ਨਿੰਦਾ; ਗਰਭ ਮਹਿ ਗਲੈ ॥ ਭਗਤ ਕੀ ਨਿੰਦਾ; ਰਾਜ ਤੇ ਟਲੈ ॥੨॥ ਨਿੰਦਕ ਕੀ ਗਤਿ. ਕਤਹੂ ਨਾਹਿ ॥ ਆਪਿ ਬੀਜਿ; ਆਪੇ ਹੀ ਖਾਹਿ ॥ ਚੋਰ ਜਾਰ ਜੂਆਰ ਤੇ. ਬੁਰਾ ॥ ਅਣਹੋਦਾ ਭਾਰੁ; ਨਿੰਦਕਿ ਸਿਰਿ ਧਰਾ ॥੩॥ ਪਾਰਬ੍ਰਹਮ ਕੇ ਭਗਤ ਨਿਰਵੈਰ ॥ ਸੋ ਨਿਸਤਰੈ; ਜੋ ਪੂਜੈ ਪੈਰ ॥ ਆਦਿ ਪੁਰਖਿ. ਨਿੰਦਕੁ ਭੋਲਾਇਆ ॥ ਨਾਨਕ; ਕਿਰਤੁ. ਨ ਜਾਇ ਮਿਟਾਇਆ ॥੪॥੨੧॥੩੪॥ ਭੈਰਉ ਮਹਲਾ ੫ ॥ ਨਾਮੁ ਹਮਾਰੈ; ਬੇਦ ਅਰੁ ਨਾਦ ॥ ਨਾਮੁ ਹਮਾਰੈ; ਪੂਰੇ ਕਾਜ ॥ ਨਾਮੁ ਹਮਾਰੈ; ਪੂਜਾ ਦੇਵ ॥ ਨਾਮੁ ਹਮਾਰੈ; ਗੁਰ ਕੀ ਸੇਵ ॥੧॥ ਗੁਰਿ ਪੂਰੈ ਦ੍ਰਿੜਿਓ ਹਰਿ ਨਾਮੁ ॥ ਸਭ ਤੇ ਊਤਮੁ; ਹਰਿ ਹਰਿ ਕਾਮੁ ॥੧॥ ਰਹਾਉ ॥ ਨਾਮੁ ਹਮਾਰੈ; ਮਜਨ ਇਸਨਾਨੁ ॥ ਨਾਮੁ ਹਮਾਰੈ; ਪੂਰਨ ਦਾਨੁ ॥ ਨਾਮੁ ਲੈਤ; ਤੇ ਸਗਲ ਪਵੀਤ ॥ ਨਾਮੁ ਜਪਤ ਮੇਰੇ ਭਾਈ ਮੀਤ ॥੨॥ ਨਾਮੁ ਹਮਾਰੈ; ਸਉਣ ਸੰਜੋਗ ॥ ਨਾਮੁ ਹਮਾਰੈ; ਤ੍ਰਿਪਤਿ ਸੁਭੋਗ ॥ ਨਾਮੁ ਹਮਾਰੈ; ਸਗਲ ਆਚਾਰ ॥ ਨਾਮੁ ਹਮਾਰੈ; ਨਿਰਮਲ ਬਿਉਹਾਰ ॥੩॥ ਜਾ ਕੈ ਮਨਿ. ਵਸਿਆ ਪ੍ਰਭੁ ਏਕੁ ॥ ਸਗਲ ਜਨਾ ਕੀ; ਹਰਿ ਹਰਿ ਟੇਕ ॥ ਮਨਿ ਤਨਿ ਨਾਨਕ; ਹਰਿ ਗੁਣ ਗਾਉ ॥ ਸਾਧਸੰਗਿ ਜਿਸੁ ਦੇਵੈ ਨਾਉ ॥੪॥੨੨॥੩੫॥
Источники и права