couponatlas.

Гуру Грантх Сахиб (гурмукхи): Анг 1150

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਰਬ ਮਨੋਰਥ ਪੂਰਨ ਕਰਣੇ ॥ ਆਠ ਪਹਰ ਗਾਵਤ ਭਗਵੰਤੁ ॥ ਸਤਿਗੁਰਿ ਦੀਨੋ; ਪੂਰਾ ਮੰਤੁ ॥੧॥ ਸੋ ਵਡਭਾਗੀ; ਜਿਸੁ ਨਾਮਿ ਪਿਆਰੁ ॥ ਤਿਸ ਕੈ ਸੰਗਿ; ਤਰੈ ਸੰਸਾਰੁ ॥੧॥ ਰਹਾਉ ॥ ਸੋਈ ਗਿਆਨੀ; ਜਿ ਸਿਮਰੈ ਏਕ ॥ ਸੋ ਧਨਵੰਤਾ; ਜਿਸੁ ਬੁਧਿ ਬਿਬੇਕ ॥ ਸੋ ਕੁਲਵੰਤਾ; ਜਿ ਸਿਮਰੈ ਸੁਆਮੀ ॥ ਸੋ ਪਤਿਵੰਤਾ; ਜਿ ਆਪੁ ਪਛਾਨੀ ॥੨॥ ਗੁਰ ਪਰਸਾਦਿ; ਪਰਮ ਪਦੁ ਪਾਇਆ ॥ ਗੁਣ ਗੋੁਪਾਲ; ਦਿਨੁ ਰੈਨਿ ਧਿਆਇਆ ॥ ਤੂਟੇ ਬੰਧਨ; ਪੂਰਨ ਆਸਾ ॥ ਹਰਿ ਕੇ ਚਰਣ; ਰਿਦ ਮਾਹਿ ਨਿਵਾਸਾ ॥੩॥ ਕਹੁ ਨਾਨਕ; ਜਾ ਕੇ ਪੂਰਨ ਕਰਮਾ ॥ ਸੋ ਜਨੁ ਆਇਆ; ਪ੍ਰਭ ਕੀ ਸਰਨਾ ॥ ਆਪਿ ਪਵਿਤੁ; ਪਾਵਨ ਸਭਿ ਕੀਨੇ ॥ ਰਾਮ ਰਸਾਇਣੁ; ਰਸਨਾ ਚੀਨੑੇ ॥੪॥੩੫॥੪੮॥ ਭੈਰਉ ਮਹਲਾ ੫ ॥ ਨਾਮੁ ਲੈਤ; ਕਿਛੁ ਬਿਘਨੁ. ਨ ਲਾਗੈ ॥ ਨਾਮੁ ਸੁਣਤ; ਜਮੁ ਦੂਰਹੁ ਭਾਗੈ ॥ ਨਾਮੁ ਲੈਤ; ਸਭ ਦੂਖਹ ਨਾਸੁ ॥ ਨਾਮੁ ਜਪਤ; ਹਰਿ ਚਰਣ ਨਿਵਾਸੁ ॥੧॥ ਨਿਰਬਿਘਨ ਭਗਤਿ; ਭਜੁ ਹਰਿ ਹਰਿ ਨਾਉ ॥ ਰਸਕਿ ਰਸਕਿ; ਹਰਿ ਕੇ ਗੁਣ ਗਾਉ ॥੧॥ ਰਹਾਉ ॥ ਹਰਿ ਸਿਮਰਤ; ਕਿਛੁ ਚਾਖੁ. ਨ ਜੋਹੈ ॥ ਹਰਿ ਸਿਮਰਤ; ਦੈਤ ਦੇਉ. ਨ ਪੋਹੈ ॥ ਹਰਿ ਸਿਮਰਤ; ਮੋਹੁ ਮਾਨੁ. ਨ ਬਧੈ ॥ ਹਰਿ ਸਿਮਰਤ; ਗਰਭ ਜੋਨਿ. ਨ ਰੁਧੈ ॥੨॥ ਹਰਿ ਸਿਮਰਨ ਕੀ; ਸਗਲੀ ਬੇਲਾ ॥ ਹਰਿ ਸਿਮਰਨੁ; ਬਹੁ ਮਾਹਿ ਇਕੇਲਾ ॥ ਜਾਤਿ ਅਜਾਤਿ; ਜਪੈ ਜਨੁ ਕੋਇ ॥ ਜੋ ਜਾਪੈ; ਤਿਸ ਕੀ ਗਤਿ ਹੋਇ ॥੩॥ ਹਰਿ ਕਾ ਨਾਮੁ; ਜਪੀਐ ਸਾਧਸੰਗਿ ॥ ਹਰਿ ਕੇ ਨਾਮ ਕਾ; ਪੂਰਨ ਰੰਗੁ ॥ ਨਾਨਕ ਕਉ; ਪ੍ਰਭ ਕਿਰਪਾ ਧਾਰਿ ॥ ਸਾਸਿ ਸਾਸਿ ਹਰਿ ਦੇਹੁ ਚਿਤਾਰਿ ॥੪॥੩੬॥੪੯॥ ਭੈਰਉ ਮਹਲਾ ੫ ॥ ਆਪੇ ਸਾਸਤੁ; ਆਪੇ ਬੇਦੁ ॥ ਆਪੇ ਘਟਿ ਘਟਿ; ਜਾਣੈ ਭੇਦੁ ॥ ਜੋਤਿ ਸਰੂਪ; ਜਾ ਕੀ ਸਭ ਵਥੁ ॥ ਕਰਣ ਕਾਰਣ ਪੂਰਨ ਸਮਰਥੁ ॥੧॥ ਪ੍ਰਭ ਕੀ ਓਟ; ਗਹਹੁ ਮਨ ਮੇਰੇ ॥ ਚਰਨ ਕਮਲ ਗੁਰਮੁਖਿ ਆਰਾਧਹੁ; ਦੁਸਮਨ ਦੂਖੁ. ਨ ਆਵੈ ਨੇਰੇ ॥੧॥ ਰਹਾਉ ॥ ਆਪੇ ਵਣੁ ਤ੍ਰਿਣੁ ਤ੍ਰਿਭਵਣ ਸਾਰੁ ॥ ਜਾ ਕੈ ਸੂਤਿ. ਪਰੋਇਆ ਸੰਸਾਰੁ ॥ ਆਪੇ ਸਿਵ ਸਕਤੀ ਸੰਜੋਗੀ ॥ ਆਪਿ ਨਿਰਬਾਣੀ; ਆਪੇ ਭੋਗੀ ॥੨॥ ਜਤ ਕਤ ਪੇਖਉ; ਤਤ ਤਤ ਸੋਇ ॥ ਤਿਸੁ ਬਿਨੁ; ਦੂਜਾ. ਨਾਹੀ ਕੋਇ ॥ ਸਾਗਰੁ ਤਰੀਐ; ਨਾਮ ਕੈ ਰੰਗਿ ॥ ਗੁਣ ਗਾਵੈ; ਨਾਨਕੁ ਸਾਧਸੰਗਿ ॥੩॥ ਮੁਕਤਿ ਭੁਗਤਿ ਜੁਗਤਿ; ਵਸਿ ਜਾ ਕੈ ॥ ਊਣਾ ਨਾਹੀ ਕਿਛੁ; ਜਨ ਤਾ ਕੈ ॥ ਕਰਿ ਕਿਰਪਾ; ਜਿਸੁ ਹੋਇ ਸੁਪ੍ਰਸੰਨ ॥ ਨਾਨਕ ਦਾਸ. ਸੇਈ ਜਨ ਧੰਨ ॥੪॥੩੭॥੫੦॥ ਭੈਰਉ ਮਹਲਾ ੫ ॥ ਭਗਤਾ ਮਨਿ ਆਨੰਦੁ; ਗੋਬਿੰਦ ॥ ਅਸਥਿਤਿ ਭਏ; ਬਿਨਸੀ ਸਭ ਚਿੰਦ ॥
Источники и права