couponatlas.

Гуру Грантх Сахиб (гурмукхи): Анг 1151

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਭੈ ਭ੍ਰਮ ਬਿਨਸਿ ਗਏ; ਖਿਨ ਮਾਹਿ ॥ ਪਾਰਬ੍ਰਹਮੁ; ਵਸਿਆ ਮਨਿ ਆਇ ॥੧॥ ਰਾਮ ਰਾਮ ਸੰਤ ਸਦਾ ਸਹਾਇ ॥ ਘਰਿ ਬਾਹਰਿ ਨਾਲੇ ਪਰਮੇਸਰੁ; ਰਵਿ ਰਹਿਆ ਪੂਰਨ ਸਭ ਠਾਇ ॥੧॥ ਰਹਾਉ ॥ ਧਨੁ ਮਾਲੁ ਜੋਬਨੁ; ਜੁਗਤਿ ਗੋਪਾਲ ॥ ਜੀਅ ਪ੍ਰਾਣ ਨਿਤ ਸੁਖ ਪ੍ਰਤਿਪਾਲ ॥ ਅਪਨੇ ਦਾਸ ਕਉ; ਦੇ ਰਾਖੈ ਹਾਥ ॥ ਨਿਮਖ. ਨ ਛੋਡੈ; ਸਦ ਹੀ ਸਾਥ ॥੨॥ ਹਰਿ ਸਾ ਪ੍ਰੀਤਮੁ; ਅਵਰੁ. ਨ ਕੋਇ ॥ ਸਾਰਿ ਸਮੑਾਲੇ. ਸਾਚਾ ਸੋਇ ॥ ਮਾਤ ਪਿਤਾ ਸੁਤ ਬੰਧੁ; ਨਰਾਇਣੁ ॥ ਆਦਿ ਜੁਗਾਦਿ; ਭਗਤ ਗੁਣ ਗਾਇਣੁ ॥੩॥ ਤਿਸ ਕੀ ਧਰ; ਪ੍ਰਭ ਕਾ ਮਨਿ ਜੋਰੁ ॥ ਏਕ ਬਿਨਾ; ਦੂਜਾ. ਨਹੀ ਹੋਰੁ ॥ ਨਾਨਕ ਕੈ ਮਨਿ; ਇਹੁ ਪੁਰਖਾਰਥੁ ॥ ਪ੍ਰਭੂ ਹਮਾਰਾ; ਸਾਰੇ ਸੁਆਰਥੁ ॥੪॥੩੮॥੫੧॥ ਭੈਰਉ ਮਹਲਾ ੫ ॥ ਭੈ ਕਉ. ਭਉ ਪੜਿਆ; ਸਿਮਰਤ ਹਰਿ ਨਾਮ ॥ ਸਗਲ ਬਿਆਧਿ ਮਿਟੀ. ਤ੍ਰਿਹੁ ਗੁਣ ਕੀ; ਦਾਸ ਕੇ ਹੋਏ ਪੂਰਨ ਕਾਮ ॥੧॥ ਰਹਾਉ ॥ ਹਰਿ ਕੇ ਲੋਕ. ਸਦਾ ਗੁਣ ਗਾਵਹਿ; ਤਿਨ ਕਉ ਮਿਲਿਆ ਪੂਰਨ ਧਾਮ ॥ ਜਨ ਕਾ ਦਰਸੁ ਬਾਂਛੈ. ਦਿਨ ਰਾਤੀ; ਹੋਇ ਪੁਨੀਤ ਧਰਮ ਰਾਇ ਜਾਮ ॥੧॥ ਕਾਮ ਕ੍ਰੋਧ ਲੋਭ ਮਦ ਨਿੰਦਾ; ਸਾਧਸੰਗਿ ਮਿਟਿਆ ਅਭਿਮਾਨ ॥ ਐਸੇ ਸੰਤ ਭੇਟਹਿ. ਵਡਭਾਗੀ; ਨਾਨਕ ਤਿਨ ਕੈ ਸਦ ਕੁਰਬਾਨ ॥੨॥੩੯॥੫੨॥ ਭੈਰਉ ਮਹਲਾ ੫ ॥ ਪੰਚ. ਮਜਮੀ; ਜੋ ਪੰਚਨ. ਰਾਖੈ ॥ ਮਿਥਿਆ ਰਸਨਾ; ਨਿਤ ਉਠਿ ਭਾਖੈ ॥ ਚਕ੍ਰ ਬਣਾਇ; ਕਰੈ ਪਾਖੰਡ ॥ ਝੁਰਿ ਝੁਰਿ ਪਚੈ; ਜੈਸੇ ਤ੍ਰਿਅ ਰੰਡ ॥੧॥ ਹਰਿ ਕੇ ਨਾਮ ਬਿਨਾ; ਸਭ ਝੂਠੁ ॥ ਬਿਨੁ ਗੁਰ ਪੂਰੇ. ਮੁਕਤਿ, ਨ ਪਾਈਐ; ਸਾਚੀ ਦਰਗਹਿ. ਸਾਕਤ ਮੂਠੁ ॥੧॥ ਰਹਾਉ ॥ ਸੋਈ ਕੁਚੀਲੁ; ਕੁਦਰਤਿ. ਨਹੀ ਜਾਨੈ ॥ ਲੀਪਿਐ ਥਾਇ; ਨ ਸੁਚਿ, ਹਰਿ ਮਾਨੈ ॥ ਅੰਤਰੁ ਮੈਲਾ; ਬਾਹਰੁ ਨਿਤ ਧੋਵੈ ॥ ਸਾਚੀ ਦਰਗਹਿ; ਅਪਨੀ ਪਤਿ ਖੋਵੈ ॥੨॥ ਮਾਇਆ ਕਾਰਣਿ; ਕਰੈ ਉਪਾਉ ॥ ਕਬਹਿ. ਨ ਘਾਲੈ; ਸੀਧਾ ਪਾਉ ॥ ਜਿਨਿ ਕੀਆ; ਤਿਸੁ ਚੀਤਿ. ਨ ਆਣੈ ॥ ਕੂੜੀ ਕੂੜੀ; ਮੁਖਹੁ ਵਖਾਣੈ ॥੩॥ ਜਿਸ ਨੋ ਕਰਮੁ ਕਰੇ ਕਰਤਾਰੁ ॥ ਸਾਧਸੰਗਿ; ਹੋਇ ਤਿਸੁ ਬਿਉਹਾਰੁ ॥ ਹਰਿ ਨਾਮ ਭਗਤਿ ਸਿਉ; ਲਾਗਾ ਰੰਗੁ ॥ ਕਹੁ ਨਾਨਕ; ਤਿਸੁ ਜਨ. ਨਹੀ ਭੰਗੁ ॥੪॥੪੦॥੫੩॥ ਭੈਰਉ ਮਹਲਾ ੫ ॥ ਨਿੰਦਕ ਕਉ; ਫਿਟਕੇ ਸੰਸਾਰੁ ॥ ਨਿੰਦਕ ਕਾ; ਝੂਠਾ ਬਿਉਹਾਰੁ ॥ ਨਿੰਦਕ ਕਾ; ਮੈਲਾ ਆਚਾਰੁ ॥ ਦਾਸ ਅਪੁਨੇ ਕਉ ਰਾਖਨਹਾਰੁ ॥੧॥ ਨਿੰਦਕੁ ਮੁਆ; ਨਿੰਦਕ ਕੈ ਨਾਲਿ ॥ ਪਾਰਬ੍ਰਹਮ ਪਰਮੇਸਰਿ ਜਨ ਰਾਖੇ; ਨਿੰਦਕ ਕੈ ਸਿਰਿ. ਕੜਕਿਓ ਕਾਲੁ ॥੧॥ ਰਹਾਉ ॥
Источники и права