couponatlas.

Гуру Грантх Сахиб (гурмукхи): Анг 1178

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਕਾਲਿ ਦੈਤਿ ਸੰਘਾਰੇ; ਜਮ ਪੁਰਿ ਗਏ ॥੨॥ ਗੁਰਮੁਖਿ ਹਰਿ ਹਰਿ; ਹਰਿ ਲਿਵ ਲਾਗੇ ॥ ਜਨਮ ਮਰਣ ਦੋਊ ਦੁਖ ਭਾਗੇ ॥੩॥ ਭਗਤ ਜਨਾ ਕਉ; ਹਰਿ ਕਿਰਪਾ ਧਾਰੀ ॥ ਗੁਰੁ ਨਾਨਕੁ ਤੁਠਾ; ਮਿਲਿਆ ਬਨਵਾਰੀ ॥੪॥੨॥ ਬਸੰਤੁ ਹਿੰਡੋਲ ਮਹਲਾ ੪ ਘਰੁ ੨ ॥ ੴ ਸਤਿਗੁਰ ਪ੍ਰਸਾਦਿ ॥ ਰਾਮ ਨਾਮੁ ਰਤਨ ਕੋਠੜੀ; ਗੜ ਮੰਦਰਿ ਏਕ ਲੁਕਾਨੀ ॥ ਸਤਿਗੁਰੁ ਮਿਲੈ. ਤ ਖੋਜੀਐ; ਮਿਲਿ ਜੋਤੀ ਜੋਤਿ ਸਮਾਨੀ ॥੧॥ ਮਾਧੋ; ਸਾਧੂ ਜਨ ਦੇਹੁ ਮਿਲਾਇ ॥ ਦੇਖਤ ਦਰਸੁ. ਪਾਪ ਸਭਿ ਨਾਸਹਿ; ਪਵਿਤ੍ਰ ਪਰਮ ਪਦੁ ਪਾਇ ॥੧॥ ਰਹਾਉ ॥ ਪੰਚ ਚੋਰ ਮਿਲਿ ਲਾਗੇ ਨਗਰੀਆ; ਰਾਮ ਨਾਮ ਧਨੁ ਹਿਰਿਆ ॥ ਗੁਰਮਤਿ ਖੋਜ ਪਰੇ. ਤਬ ਪਕਰੇ; ਧਨੁ ਸਾਬਤੁ ਰਾਸਿ ਉਬਰਿਆ ॥੨॥ ਪਾਖੰਡ ਭਰਮ ਉਪਾਵ ਕਰਿ ਥਾਕੇ; ਰਿਦ ਅੰਤਰਿ ਮਾਇਆ ਮਾਇਆ ॥ ਸਾਧੂ ਪੁਰਖੁ. ਪੁਰਖਪਤਿ ਪਾਇਆ; ਅਗਿਆਨ ਅੰਧੇਰੁ ਗਵਾਇਆ ॥੩॥ ਜਗੰਨਾਥ ਜਗਦੀਸ ਗੁਸਾਈ; ਕਰਿ ਕਿਰਪਾ ਸਾਧੁ ਮਿਲਾਵੈ ॥ ਨਾਨਕ. ਸਾਂਤਿ ਹੋਵੈ ਮਨ ਅੰਤਰਿ; ਨਿਤ ਹਿਰਦੈ ਹਰਿ ਗੁਣ ਗਾਵੈ ॥੪॥੧॥੩॥ ਬਸੰਤੁ ਮਹਲਾ ੪ ਹਿੰਡੋਲ ॥ ਤੁਮੑ ਵਡ ਪੁਰਖ, ਵਡ ਅਗਮ ਗੁਸਾਈ; ਹਮ ਕੀਰੇ ਕਿਰਮ. ਤੁਮਨਛੇ ॥ ਹਰਿ ਦੀਨ ਦਇਆਲ ਕਰਹੁ ਪ੍ਰਭ ਕਿਰਪਾ; ਗੁਰ ਸਤਿਗੁਰ ਚਰਣ ਹਮ ਬਨਛੇ ॥੧॥ ਗੋਬਿੰਦ ਜੀਉ. ਸਤਸੰਗਤਿ ਮੇਲਿ; ਕਰਿ ਕ੍ਰਿਪਛੇ ॥ ਜਨਮ ਜਨਮ ਕੇ ਕਿਲਵਿਖ ਮਲੁ ਭਰਿਆ; ਮਿਲਿ ਸੰਗਤਿ ਕਰਿ ਪ੍ਰਭ ਹਨਛੇ ॥੧॥ ਰਹਾਉ ॥ ਤੁਮੑਰਾ ਜਨੁ, ਜਾਤਿ ਅਵਿਜਾਤਾ; ਹਰਿ ਜਪਿਓ, ਪਤਿਤ. ਪਵੀਛੇ ॥ ਹਰਿ ਕੀਓ ਸਗਲ ਭਵਨ ਤੇ ਊਪਰਿ; ਹਰਿ ਸੋਭਾ ਹਰਿ ਪ੍ਰਭ ਦਿਨਛੇ ॥੨॥ ਜਾਤਿ ਅਜਾਤਿ ਕੋਈ ਪ੍ਰਭ ਧਿਆਵੈ; ਸਭਿ ਪੂਰੇ ਮਾਨਸ ਤਿਨਛੇ ॥ ਸੇ ਧੰਨਿ ਵਡੇ. ਵਡ ਪੂਰੇ ਹਰਿ ਜਨ; ਜਿਨੑ ਹਰਿ ਧਾਰਿਓ, ਹਰਿ ਉਰਛੇ ॥੩॥ ਹਮ ਢੀਂਢੇ ਢੀਮ ਬਹੁਤੁ ਅਤਿ ਭਾਰੀ; ਹਰਿ ਧਾਰਿ ਕ੍ਰਿਪਾ ਪ੍ਰਭ ਮਿਲਛੇ ॥ ਜਨ ਨਾਨਕ ਗੁਰੁ ਪਾਇਆ. ਹਰਿ ਤੂਠੇ; ਹਮ ਕੀਏ ਪਤਿਤ. ਪਵੀਛੇ ॥੪॥੨॥੪॥ ਬਸੰਤੁ ਹਿੰਡੋਲ ਮਹਲਾ ੪ ॥ ਮੇਰਾ ਇਕੁ ਖਿਨੁ ਮਨੂਆ ਰਹਿ. ਨ ਸਕੈ; ਨਿਤ ਹਰਿ ਹਰਿ ਨਾਮ ਰਸਿ ਗੀਧੇ ॥ ਜਿਉ ਬਾਰਿਕੁ. ਰਸਕਿ ਪਰਿਓ ਥਨਿ ਮਾਤਾ; ਥਨਿ ਕਾਢੇ ਬਿਲਲ ਬਿਲੀਧੇ ॥੧॥ ਗੋਬਿੰਦ ਜੀਉ; ਮੇਰੇ ਮਨ ਤਨ ਨਾਮ ਹਰਿ ਬੀਧੇ ॥ ਵਡੈ ਭਾਗਿ ਗੁਰੁ ਸਤਿਗੁਰੁ ਪਾਇਆ; ਵਿਚਿ ਕਾਇਆ ਨਗਰ ਹਰਿ ਸੀਧੇ ॥੧॥ ਰਹਾਉ ॥
Источники и права