couponatlas.

Гуру Грантх Сахиб (гурмукхи): Анг 1179

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜਨ ਕੇ ਸਾਸ. ਸਾਸ ਹੈ ਜੇਤੇ; ਹਰਿ ਬਿਰਹਿ ਪ੍ਰਭੂ ਹਰਿ ਬੀਧੇ ॥ ਜਿਉ ਜਲ ਕਮਲ ਪ੍ਰੀਤਿ ਅਤਿ ਭਾਰੀ; ਬਿਨੁ ਜਲ ਦੇਖੇ, ਸੁਕਲੀਧੇ ॥੨॥ ਜਨ ਜਪਿਓ. ਨਾਮੁ ਨਿਰੰਜਨੁ ਨਰਹਰਿ; ਉਪਦੇਸਿ ਗੁਰੂ ਹਰਿ ਪ੍ਰੀਧੇ ॥ ਜਨਮ ਜਨਮ ਕੀ ਹਉਮੈ ਮਲੁ ਨਿਕਸੀ; ਹਰਿ ਅੰਮ੍ਰਿਤਿ ਹਰਿ ਜਲਿ ਨੀਧੇ ॥੩॥ ਹਮਰੇ ਕਰਮ. ਨ ਬਿਚਰਹੁ ਠਾਕੁਰ; ਤੁਮੑ ਪੈਜ ਰਖਹੁ ਅਪਨੀਧੇ ॥ ਹਰਿ ਭਾਵੈ ਸੁਣਿ ਬਿਨਉ ਬੇਨਤੀ; ਜਨ ਨਾਨਕ. ਸਰਣਿ ਪਵੀਧੇ ॥੪॥੩॥੫॥ ਬਸੰਤੁ ਹਿੰਡੋਲ ਮਹਲਾ ੪ ॥ ਮਨੁ ਖਿਨੁ ਖਿਨੁ ਭਰਮਿ ਭਰਮਿ ਬਹੁ ਧਾਵੈ; ਤਿਲੁ ਘਰਿ ਨਹੀ ਵਾਸਾ ਪਾਈਐ ॥ ਗੁਰਿ ਅੰਕਸੁ. ਸਬਦੁ ਦਾਰੂ ਸਿਰਿ ਧਾਰਿਓ; ਘਰਿ ਮੰਦਰਿ ਆਣਿ ਵਸਾਈਐ ॥੧॥ ਗੋਬਿੰਦ ਜੀਉ, ਸਤਸੰਗਤਿ ਮੇਲਿ; ਹਰਿ ਧਿਆਈਐ ॥ ਹਉਮੈ ਰੋਗੁ ਗਇਆ ਸੁਖੁ ਪਾਇਆ; ਹਰਿ ਸਹਜਿ ਸਮਾਧਿ ਲਗਾਈਐ ॥੧॥ ਰਹਾਉ ॥ ਘਰਿ ਰਤਨ ਲਾਲ ਬਹੁ ਮਾਣਕ ਲਾਦੇ; ਮਨੁ ਭ੍ਰਮਿਆ. ਲਹਿ, ਨ ਸਕਾਈਐ ॥ ਜਿਉ ਓਡਾ, ਕੂਪੁ ਗੁਹਜ ਖਿਨ ਕਾਢੈ; ਤਿਉ. ਸਤਿਗੁਰਿ ਵਸਤੁ ਲਹਾਈਐ ॥੨॥ ਜਿਨ ਐਸਾ ਸਤਿਗੁਰੁ ਸਾਧੁ. ਨ ਪਾਇਆ; ਤੇ ਧ੍ਰਿਗੁ ਧ੍ਰਿਗੁ ਨਰ ਜੀਵਾਈਐ ॥ ਜਨਮੁ ਪਦਾਰਥੁ ਪੁੰਨਿ ਫਲੁ ਪਾਇਆ; ਕਉਡੀ ਬਦਲੈ ਜਾਈਐ ॥੩॥ ਮਧੁਸੂਦਨ ਹਰਿ ਧਾਰਿ ਪ੍ਰਭ ਕਿਰਪਾ; ਕਰਿ ਕਿਰਪਾ ਗੁਰੂ ਮਿਲਾਈਐ ॥ ਜਨ ਨਾਨਕ. ਨਿਰਬਾਣ ਪਦੁ ਪਾਇਆ; ਮਿਲਿ ਸਾਧੂ ਹਰਿ ਗੁਣ ਗਾਈਐ ॥੪॥੪॥੬॥ ਬਸੰਤੁ ਹਿੰਡੋਲ ਮਹਲਾ ੪ ॥ ਆਵਣ ਜਾਣੁ ਭਇਆ ਦੁਖੁ ਬਿਖਿਆ; ਦੇਹ ਮਨਮੁਖ ਸੁੰਞੀ ਸੁੰਞੁ ॥ ਰਾਮ ਨਾਮੁ. ਖਿਨੁ ਪਲੁ, ਨਹੀ ਚੇਤਿਆ; ਜਮਿ ਪਕਰੇ, ਕਾਲਿ ਸਲੁੰਞੁ ॥੧॥ ਗੋਬਿੰਦ ਜੀਉ; ਬਿਖੁ ਹਉਮੈ ਮਮਤਾ ਮੁੰਞੁ ॥ ਸਤਸੰਗਤਿ ਗੁਰ ਕੀ ਹਰਿ ਪਿਆਰੀ; ਮਿਲਿ ਸੰਗਤਿ ਹਰਿ ਰਸੁ ਭੁੰਞੁ ॥੧॥ ਰਹਾਉ ॥ ਸਤਸੰਗਤਿ ਸਾਧ ਦਇਆ ਕਰਿ ਮੇਲਹੁ; ਸਰਣਾਗਤਿ ਸਾਧੂ ਪੰਞੁ ॥ ਹਮ ਡੁਬਦੇ ਪਾਥਰ. ਕਾਢਿ ਲੇਹੁ ਪ੍ਰਭ; ਤੁਮੑ ਦੀਨ ਦਇਆਲ ਦੁਖ ਭੰਞੁ ॥੨॥ ਹਰਿ ਉਸਤਤਿ ਧਾਰਹੁ ਰਿਦ ਅੰਤਰਿ ਸੁਆਮੀ; ਸਤਸੰਗਤਿ ਮਿਲਿ ਬੁਧਿ ਲੰਞੁ ॥ ਹਰਿ ਨਾਮੈ. ਹਮ ਪ੍ਰੀਤਿ ਲਗਾਨੀ; ਹਮ ਹਰਿ ਵਿਟਹੁ ਘੁਮਿ ਵੰਞੁ ॥੩॥ ਜਨ ਕੇ ਪੂਰਿ ਮਨੋਰਥ ਹਰਿ ਪ੍ਰਭ; ਹਰਿ ਨਾਮੁ ਦੇਵਹੁ ਹਰਿ ਲੰਞੁ ॥ ਜਨ ਨਾਨਕ. ਮਨਿ ਤਨਿ ਅਨਦੁ ਭਇਆ ਹੈ; ਗੁਰਿ ਮੰਤ੍ਰੁ ਦੀਓ ਹਰਿ ਭੰਞੁ ॥੪॥੫॥੭॥੧੨॥੧੮॥੭॥੩੭॥
Источники и права