couponatlas.

Гуру Грантх Сахиб (гурмукхи): Анг 1181

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਬਸੰਤੁ ਮਹਲਾ ੫ ॥ ਜੀਅ ਪ੍ਰਾਣ ਤੁਮੑ ਪਿੰਡ ਦੀਨੑ ॥ ਮੁਗਧ ਸੁੰਦਰ ਧਾਰਿ ਜੋਤਿ ਕੀਨੑ ॥ ਸਭਿ ਜਾਚਿਕ; ਪ੍ਰਭ ਤੁਮੑ ਦਇਆਲ ॥ ਨਾਮੁ ਜਪਤ; ਹੋਵਤ ਨਿਹਾਲ ॥੧॥ ਮੇਰੇ ਪ੍ਰੀਤਮ; ਕਾਰਣ ਕਰਣ ਜੋਗ ॥ ਹਉ ਪਾਵਉ ਤੁਮ ਤੇ; ਸਗਲ ਥੋਕ ॥੧॥ ਰਹਾਉ ॥ ਨਾਮੁ ਜਪਤ; ਹੋਵਤ ਉਧਾਰ ॥ ਨਾਮੁ ਜਪਤ; ਸੁਖ ਸਹਜ ਸਾਰ ॥ ਨਾਮੁ ਜਪਤ; ਪਤਿ ਸੋਭਾ ਹੋਇ ॥ ਨਾਮੁ ਜਪਤ; ਬਿਘਨੁ ਨਾਹੀ ਕੋਇ ॥੨॥ ਜਾ ਕਾਰਣਿ; ਇਹ ਦੁਲਭ ਦੇਹ ॥ ਸੋ ਬੋਲੁ; ਮੇਰੇ ਪ੍ਰਭੂ ਦੇਹਿ ॥ ਸਾਧਸੰਗਤਿ ਮਹਿ; ਇਹੁ ਬਿਸ੍ਰਾਮੁ ॥ ਸਦਾ ਰਿਦੈ ਜਪੀ; ਪ੍ਰਭ ਤੇਰੋ ਨਾਮੁ ॥੩॥ ਤੁਝ ਬਿਨੁ; ਦੂਜਾ ਕੋਇ ਨਾਹਿ ॥ ਸਭੁ ਤੇਰੋ ਖੇਲੁ; ਤੁਝ ਮਹਿ ਸਮਾਹਿ ॥ ਜਿਉ ਭਾਵੈ; ਤਿਉ ਰਾਖਿ ਲੇ ॥ ਸੁਖੁ ਨਾਨਕ; ਪੂਰਾ ਗੁਰੁ ਮਿਲੇ ॥੪॥੪॥ ਬਸੰਤੁ ਮਹਲਾ ੫ ॥ ਪ੍ਰਭ ਪ੍ਰੀਤਮ; ਮੇਰੈ ਸੰਗਿ ਰਾਇ ॥ ਜਿਸਹਿ ਦੇਖਿ; ਹਉ ਜੀਵਾ ਮਾਇ ॥ ਜਾ ਕੈ ਸਿਮਰਨਿ; ਦੁਖੁ. ਨ ਹੋਇ ॥ ਕਰਿ ਦਇਆ ਮਿਲਾਵਹੁ; ਤਿਸਹਿ ਮੋਹਿ ॥੧॥ ਮੇਰੇ ਪ੍ਰੀਤਮ; ਪ੍ਰਾਨ ਅਧਾਰ ਮਨ ॥ ਜੀਉ ਪ੍ਰਾਨ; ਸਭੁ ਤੇਰੋ ਧਨ ॥੧॥ ਰਹਾਉ ॥ ਜਾ ਕਉ ਖੋਜਹਿ; ਸੁਰਿ ਨਰ ਦੇਵ ॥ ਮੁਨਿ ਜਨ ਸੇਖ; ਨ ਲਹਹਿ ਭੇਵ ॥ ਜਾ ਕੀ ਗਤਿ ਮਿਤਿ; ਕਹੀ. ਨ ਜਾਇ ॥ ਘਟਿ ਘਟਿ ਘਟਿ ਘਟਿ; ਰਹਿਆ ਸਮਾਇ ॥੨॥ ਜਾ ਕੇ ਭਗਤ; ਆਨੰਦ ਮੈ ॥ ਜਾ ਕੇ ਭਗਤ ਕਉ; ਨਾਹੀ ਖੈ ॥ ਜਾ ਕੇ ਭਗਤ ਕਉ; ਨਾਹੀ ਭੈ ॥ ਜਾ ਕੇ ਭਗਤ ਕਉ; ਸਦਾ ਜੈ ॥੩॥ ਕਉਨ ਉਪਮਾ ਤੇਰੀ; ਕਹੀ ਜਾਇ ॥ ਸੁਖਦਾਤਾ ਪ੍ਰਭੁ ਰਹਿਓ ਸਮਾਇ ॥ ਨਾਨਕੁ ਜਾਚੈ; ਏਕੁ ਦਾਨੁ ॥ ਕਰਿ ਕਿਰਪਾ; ਮੋਹਿ ਦੇਹੁ ਨਾਮੁ ॥੪॥੫॥ ਬਸੰਤੁ ਮਹਲਾ ੫ ॥ ਮਿਲਿ ਪਾਣੀ ਜਿਉ ਹਰੇ ਬੂਟ ॥ ਸਾਧਸੰਗਤਿ. ਤਿਉ ਹਉਮੈ ਛੂਟ ॥ ਜੈਸੀ; ਦਾਸੇ ਧੀਰ ਮੀਰ ॥ ਤੈਸੇ ਉਧਾਰਨ; ਗੁਰਹ ਪੀਰ ॥੧॥ ਤੁਮ ਦਾਤੇ; ਪ੍ਰਭ ਦੇਨਹਾਰ ॥ ਨਿਮਖ ਨਿਮਖ; ਤਿਸੁ ਨਮਸਕਾਰ ॥੧॥ ਰਹਾਉ ॥ ਜਿਸਹਿ ਪਰਾਪਤਿ ਸਾਧਸੰਗੁ ॥ ਤਿਸੁ ਜਨ ਲਾਗਾ; ਪਾਰਬ੍ਰਹਮ ਰੰਗੁ ॥ ਤੇ ਬੰਧਨ ਤੇ; ਭਏ ਮੁਕਤਿ ॥ ਭਗਤ ਅਰਾਧਹਿ; ਜੋਗ ਜੁਗਤਿ ॥੨॥ ਨੇਤ੍ਰ ਸੰਤੋਖੇ; ਦਰਸੁ ਪੇਖਿ ॥ ਰਸਨਾ ਗਾਏ; ਗੁਣ ਅਨੇਕ ॥ ਤ੍ਰਿਸਨਾ ਬੂਝੀ; ਗੁਰ ਪ੍ਰਸਾਦਿ ॥ ਮਨੁ ਆਘਾਨਾ; ਹਰਿ ਰਸਹਿ ਸੁਆਦਿ ॥੩॥ ਸੇਵਕੁ ਲਾਗੋ; ਚਰਣ ਸੇਵ ॥ ਆਦਿ ਪੁਰਖ ਅਪਰੰਪਰ ਦੇਵ ॥ ਸਗਲ ਉਧਾਰਣ; ਤੇਰੋ ਨਾਮੁ ॥ ਨਾਨਕ ਪਾਇਓ; ਇਹੁ ਨਿਧਾਨੁ ॥੪॥੬॥ ਬਸੰਤੁ ਮਹਲਾ ੫ ॥ ਤੁਮ ਬਡ ਦਾਤੇ. ਦੇ ਰਹੇ ॥ ਜੀਅ ਪ੍ਰਾਣ ਮਹਿ; ਰਵਿ ਰਹੇ ॥ ਦੀਨੇ ਸਗਲੇ ਭੋਜਨ ਖਾਨ ॥ ਮੋਹਿ ਨਿਰਗੁਨ; ਇਕੁ ਗੁਨੁ. ਨ ਜਾਨ ॥੧॥ ਹਉ ਕਛੂ. ਨ ਜਾਨਉ; ਤੇਰੀ ਸਾਰ ॥
Источники и права