couponatlas.

Гуру Грантх Сахиб (гурмукхи): Анг 1182

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਤੂ ਕਰਿ ਗਤਿ ਮੇਰੀ; ਪ੍ਰਭ ਦਇਆਰ ॥੧॥ ਰਹਾਉ ॥ ਜਾਪ ਨ ਤਾਪ; ਨ ਕਰਮ ਕੀਤਿ ॥ ਆਵੈ ਨਾਹੀ ਕਛੂ ਰੀਤਿ ॥ ਮਨ ਮਹਿ ਰਾਖਉ; ਆਸ ਏਕ ॥ ਨਾਮ ਤੇਰੇ ਕੀ; ਤਰਉ ਟੇਕ ॥੨॥ ਸਰਬ ਕਲਾ ਪ੍ਰਭ; ਤੁਮੑ ਪ੍ਰਬੀਨ ॥ ਅੰਤੁ. ਨ ਪਾਵਹਿ; ਜਲਹਿ ਮੀਨ ॥ ਅਗਮ ਅਗਮ; ਊਚਹ ਤੇ ਊਚ ॥ ਹਮ ਥੋਰੇ; ਤੁਮ ਬਹੁਤ ਮੂਚ ॥੩॥ ਜਿਨ ਤੂ ਧਿਆਇਆ; ਸੇ ਗਨੀ ॥ ਜਿਨ ਤੂ ਪਾਇਆ; ਸੇ ਧਨੀ ॥ ਜਿਨਿ ਤੂ ਸੇਵਿਆ; ਸੁਖੀ ਸੇ ॥ ਸੰਤ ਸਰਣਿ; ਨਾਨਕ ਪਰੇ ॥੪॥੭॥ ਬਸੰਤੁ ਮਹਲਾ ੫ ॥ ਤਿਸੁ ਤੂ ਸੇਵਿ; ਜਿਨਿ ਤੂ ਕੀਆ ॥ ਤਿਸੁ ਅਰਾਧਿ; ਜਿਨਿ ਜੀਉ ਦੀਆ ॥ ਤਿਸ ਕਾ ਚਾਕਰੁ ਹੋਹਿ; ਫਿਰਿ ਡਾਨੁ. ਨ ਲਾਗੈ ॥ ਤਿਸ ਕੀ ਕਰਿ ਪੋਤਦਾਰੀ; ਫਿਰਿ ਦੂਖੁ. ਨ ਲਾਗੈ ॥੧॥ ਏਵਡ ਭਾਗ ਹੋਹਿ; ਜਿਸੁ ਪ੍ਰਾਣੀ ॥ ਸੋ ਪਾਏ; ਇਹੁ ਪਦੁ ਨਿਰਬਾਣੀ ॥੧॥ ਰਹਾਉ ॥ ਦੂਜੀ ਸੇਵਾ; ਜੀਵਨੁ ਬਿਰਥਾ ॥ ਕਛੂ. ਨ ਹੋਈ ਹੈ; ਪੂਰਨ ਅਰਥਾ ॥ ਮਾਣਸ ਸੇਵਾ; ਖਰੀ ਦੁਹੇਲੀ ॥ ਸਾਧ ਕੀ ਸੇਵਾ; ਸਦਾ ਸੁਹੇਲੀ ॥੨॥ ਜੇ ਲੋੜਹਿ; ਸਦਾ ਸੁਖੁ ਭਾਈ ॥ ਸਾਧੂ ਸੰਗਤਿ; ਗੁਰਹਿ ਬਤਾਈ ॥ ਊਹਾ ਜਪੀਐ; ਕੇਵਲ ਨਾਮ ॥ ਸਾਧੂ ਸੰਗਤਿ; ਪਾਰਗਰਾਮ ॥੩॥ ਸਗਲ ਤਤ ਮਹਿ; ਤਤੁ ਗਿਆਨੁ ॥ ਸਰਬ ਧਿਆਨ ਮਹਿ; ਏਕੁ ਧਿਆਨੁ ॥ ਹਰਿ ਕੀਰਤਨ ਮਹਿ; ਊਤਮ ਧੁਨਾ ॥ ਨਾਨਕ ਗੁਰ ਮਿਲਿ; ਗਾਇ ਗੁਨਾ ॥੪॥੮॥ ਬਸੰਤੁ ਮਹਲਾ ੫ ॥ ਜਿਸੁ ਬੋਲਤ; ਮੁਖੁ ਪਵਿਤੁ ਹੋਇ ॥ ਜਿਸੁ ਸਿਮਰਤ; ਨਿਰਮਲ ਹੈ ਸੋਇ ॥ ਜਿਸੁ ਅਰਾਧੇ; ਜਮੁ ਕਿਛੁ. ਨ ਕਹੈ ॥ ਜਿਸ ਕੀ ਸੇਵਾ; ਸਭੁ ਕਿਛੁ ਲਹੈ ॥੧॥ ਰਾਮ ਰਾਮ ਬੋਲਿ ਰਾਮ ਰਾਮ ॥ ਤਿਆਗਹੁ ਮਨ ਕੇ; ਸਗਲ ਕਾਮ ॥੧॥ ਰਹਾਉ ॥ ਜਿਸ ਕੇ ਧਾਰੇ; ਧਰਣਿ ਅਕਾਸੁ ॥ ਘਟਿ ਘਟਿ; ਜਿਸ ਕਾ ਹੈ ਪ੍ਰਗਾਸੁ ॥ ਜਿਸੁ ਸਿਮਰਤ; ਪਤਿਤ. ਪੁਨੀਤ ਹੋਇ ॥ ਅੰਤ ਕਾਲਿ; ਫਿਰਿ ਫਿਰਿ. ਨ ਰੋਇ ॥੨॥ ਸਗਲ ਧਰਮ ਮਹਿ; ਊਤਮ ਧਰਮ ॥ ਕਰਮ ਕਰਤੂਤਿ ਕੈ; ਊਪਰਿ ਕਰਮ ॥ ਜਿਸ ਕਉ ਚਾਹਹਿ; ਸੁਰਿ ਨਰ ਦੇਵ ॥ ਸੰਤ ਸਭਾ ਕੀ; ਲਗਹੁ ਸੇਵ ॥੩॥ ਆਦਿ ਪੁਰਖਿ; ਜਿਸੁ ਕੀਆ ਦਾਨੁ ॥ ਤਿਸ ਕਉ ਮਿਲਿਆ; ਹਰਿ ਨਿਧਾਨੁ ॥ ਤਿਸ ਕੀ ਗਤਿ ਮਿਤਿ; ਕਹੀ. ਨ ਜਾਇ ॥ ਨਾਨਕ ਜਨ; ਹਰਿ ਹਰਿ ਧਿਆਇ ॥੪॥੯॥ ਬਸੰਤੁ ਮਹਲਾ ੫ ॥ ਮਨ ਤਨ ਭੀਤਰਿ; ਲਾਗੀ ਪਿਆਸ ॥ ਗੁਰਿ ਦਇਆਲਿ; ਪੂਰੀ ਮੇਰੀ ਆਸ ॥ ਕਿਲਵਿਖ ਕਾਟੇ; ਸਾਧਸੰਗਿ ॥ ਨਾਮੁ ਜਪਿਓ; ਹਰਿ ਨਾਮ ਰੰਗਿ ॥੧॥ ਗੁਰ ਪਰਸਾਦਿ; ਬਸੰਤੁ ਬਨਾ ॥ ਚਰਨ ਕਮਲ ਹਿਰਦੈ ਉਰਿ ਧਾਰੇ; ਸਦਾ ਸਦਾ ਹਰਿ ਜਸੁ ਸੁਨਾ ॥੧॥ ਰਹਾਉ ॥
Источники и права