couponatlas.

Гуру Грантх Сахиб (гурмукхи): Анг 1200

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸ੍ਰਵਣੀ ਕੀਰਤਨੁ ਸੁਨਉ ਦਿਨੁ ਰਾਤੀ; ਹਿਰਦੈ ਹਰਿ ਹਰਿ ਭਾਨੀ ॥੩॥ ਪੰਚ ਜਨਾ. ਗੁਰਿ ਵਸਗਤਿ ਆਣੇ; ਤਉ ਉਨਮਨਿ ਨਾਮਿ ਲਗਾਨੀ ॥ ਜਨ ਨਾਨਕ. ਹਰਿ ਕਿਰਪਾ ਧਾਰੀ; ਹਰਿ ਰਾਮੈ ਨਾਮਿ ਸਮਾਨੀ ॥੪॥੫॥ ਸਾਰਗ ਮਹਲਾ ੪ ॥ ਜਪਿ ਮਨ ਰਾਮ ਨਾਮੁ ਪੜ੍ਹੁ ਸਾਰੁ ॥ ਰਾਮ ਨਾਮ ਬਿਨੁ ਥਿਰੁ. ਨਹੀ ਕੋਈ; ਹੋਰੁ ਨਿਹਫਲ ਸਭੁ ਬਿਸਥਾਰੁ ॥੧॥ ਰਹਾਉ ॥ ਕਿਆ ਲੀਜੈ. ਕਿਆ ਤਜੀਐ ਬਉਰੇ; ਜੋ ਦੀਸੈ ਸੋ ਛਾਰੁ ॥ ਜਿਸੁ ਬਿਖਿਆ ਕਉ. ਤੁਮੑ ਅਪੁਨੀ ਕਰਿ ਜਾਨਹੁ; ਸਾ ਛਾਡਿ ਜਾਹੁ. ਸਿਰਿ ਭਾਰੁ ॥੧॥ ਤਿਲੁ ਤਿਲੁ ਪਲੁ ਪਲੁ. ਅਉਧ ਫੁਨਿ ਘਾਟੈ; ਬੂਝਿ. ਨ ਸਕੈ, ਗਵਾਰੁ ॥ ਸੋ ਕਿਛੁ ਕਰੈ. ਜਿ ਸਾਥਿ, ਨ ਚਾਲੈ; ਇਹੁ ਸਾਕਤ ਕਾ ਆਚਾਰੁ ॥੨॥ ਸੰਤ ਜਨਾ ਕੈ ਸੰਗਿ ਮਿਲੁ ਬਉਰੇ; ਤਉ ਪਾਵਹਿ ਮੋਖ ਦੁਆਰੁ ॥ ਬਿਨੁ ਸਤਸੰਗ ਸੁਖੁ ਕਿਨੈ. ਨ ਪਾਇਆ; ਜਾਇ ਪੂਛਹੁ ਬੇਦ ਬੀਚਾਰੁ ॥੩॥ ਰਾਣਾ ਰਾਉ ਸਭੈ ਕੋਊ ਚਾਲੈ; ਝੂਠੁ ਛੋਡਿ ਜਾਇ ਪਾਸਾਰੁ ॥ ਨਾਨਕ ਸੰਤ ਸਦਾ ਥਿਰੁ ਨਿਹਚਲੁ; ਜਿਨ ਰਾਮ ਨਾਮੁ ਆਧਾਰੁ ॥੪॥੬॥ ਸਾਰਗ ਮਹਲਾ ੪ ਘਰੁ ੩ ਦੁਪਦਾ ॥ ੴ ਸਤਿਗੁਰ ਪ੍ਰਸਾਦਿ ॥ ਕਾਹੇ ਪੂਤ ਝਗਰਤ ਹਉ, ਸੰਗਿ ਬਾਪ ॥ ਜਿਨ ਕੇ ਜਣੇ ਬਡੀਰੇ. ਤੁਮ ਹਉ; ਤਿਨ ਸਿਉ ਝਗਰਤ ਪਾਪ ॥੧॥ ਰਹਾਉ ॥ ਜਿਸੁ ਧਨ ਕਾ. ਤੁਮ ਗਰਬੁ ਕਰਤ ਹਉ; ਸੋ ਧਨੁ ਕਿਸਹਿ. ਨ ਆਪ ॥ ਖਿਨ ਮਹਿ ਛੋਡਿ ਜਾਇ ਬਿਖਿਆ ਰਸੁ; ਤਉ ਲਾਗੈ ਪਛੁਤਾਪ ॥੧॥ ਜੋ ਤੁਮਰੇ ਪ੍ਰਭ ਹੋਤੇ ਸੁਆਮੀ; ਹਰਿ ਤਿਨ ਕੇ ਜਾਪਹੁ ਜਾਪ ॥ ਉਪਦੇਸੁ ਕਰਤ. ਨਾਨਕ ਜਨ ਤੁਮ ਕਉ; ਜਉ ਸੁਨਹੁ. ਤਉ ਜਾਇ ਸੰਤਾਪ ॥੨॥੧॥੭॥ ਸਾਰਗ ਮਹਲਾ ੪ ਘਰੁ ੫ ਦੁਪਦੇ ਪੜਤਾਲ ॥ ੴ ਸਤਿਗੁਰ ਪ੍ਰਸਾਦਿ ॥ ਜਪਿ ਮਨ. ਜਗੰਨਾਥ ਜਗਦੀਸਰੋ ਜਗਜੀਵਨੋ; ਮਨਮੋਹਨ ਸਿਉ ਪ੍ਰੀਤਿ ਲਾਗੀ; ਮੈ ਹਰਿ ਹਰਿ ਹਰਿ ਟੇਕ, ਸਭ ਦਿਨਸੁ ਸਭ ਰਾਤਿ ॥੧॥ ਰਹਾਉ ॥ ਹਰਿ ਕੀ ਉਪਮਾ ਅਨਿਕ, ਅਨਿਕ ਅਨਿਕ ਗੁਨ ਗਾਵਤ; ਸੁਕ ਨਾਰਦ ਬ੍ਰਹਮਾਦਿਕ, ਤਵ ਗੁਨ ਸੁਆਮੀ ਗਨਿਨ. ਨ ਜਾਤਿ ॥ ਤੂ ਹਰਿ ਬੇਅੰਤੁ. ਤੂ ਹਰਿ ਬੇਅੰਤੁ, ਤੂ ਹਰਿ ਸੁਆਮੀ; ਤੂ ਆਪੇ ਹੀ ਜਾਨਹਿ, ਆਪਨੀ ਭਾਂਤਿ ॥੧॥ ਹਰਿ ਕੈ ਨਿਕਟਿ ਨਿਕਟਿ, ਹਰਿ ਨਿਕਟ ਹੀ ਬਸਤੇ; ਤੇ ਹਰਿ ਕੇ ਜਨ ਸਾਧੂ, ਹਰਿ ਭਗਾਤ ॥ ਤੇ ਹਰਿ ਕੇ ਜਨ, ਹਰਿ ਸਿਉ ਰਲਿ ਮਿਲੇ; ਜੈਸੇ ਜਨ ਨਾਨਕ. ਸਲਲੈ ਸਲਲ ਮਿਲਾਤਿ ॥੨॥੧॥੮॥
Источники и права