couponatlas.

Гуру Грантх Сахиб (гурмукхи): Анг 1201

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਾਰੰਗ ਮਹਲਾ ੪ ॥ ਜਪਿ ਮਨ. ਨਰਹਰੇ ਨਰਹਰ ਸੁਆਮੀ, ਹਰਿ ਸਗਲ ਦੇਵ ਦੇਵਾ; ਸ੍ਰੀ ਰਾਮ ਰਾਮ ਨਾਮਾ, ਹਰਿ ਪ੍ਰੀਤਮੁ ਮੋਰਾ ॥੧॥ ਰਹਾਉ ॥ ਜਿਤੁ ਗ੍ਰਿਹਿ ਗੁਨ ਗਾਵਤੇ, ਹਰਿ ਕੇ ਗੁਨ ਗਾਵਤੇ, ਰਾਮ ਗੁਨ ਗਾਵਤੇ; ਤਿਤੁ ਗ੍ਰਿਹਿ ਵਾਜੇ ਪੰਚ ਸਬਦ, ਵਡ ਭਾਗ ਮਥੋਰਾ ॥ ਤਿਨੑ ਜਨ ਕੇ ਸਭਿ ਪਾਪ ਗਏ; ਸਭਿ ਦੋਖ ਗਏ. ਸਭਿ ਰੋਗ ਗਏ; ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਗਏ; ਤਿਨੑ ਜਨ ਕੇ, ਹਰਿ ਮਾਰਿ ਕਢੇ ਪੰਚ ਚੋਰਾ ॥੧॥ ਹਰਿ ਰਾਮ ਬੋਲਹੁ ਹਰਿ ਸਾਧੂ, ਹਰਿ ਕੇ ਜਨ ਸਾਧੂ; ਜਗਦੀਸੁ ਜਪਹੁ, ਮਨਿ ਬਚਨਿ ਕਰਮਿ, ਹਰਿ ਹਰਿ ਆਰਾਧੂ; ਹਰਿ ਕੇ ਜਨ ਸਾਧੂ ॥ ਹਰਿ ਰਾਮ ਬੋਲਿ. ਹਰਿ ਰਾਮ ਬੋਲਿ. ਸਭਿ ਪਾਪ ਗਵਾਧੂ ॥ ਨਿਤ ਨਿਤ ਜਾਗਰਣੁ ਕਰਹੁ; ਸਦਾ ਸਦਾ ਆਨੰਦੁ, ਜਪਿ ਜਗਦੀਸੋੁਰਾ ॥ ਮਨ ਇਛੇ ਫਲ ਪਾਵਹੁ, ਸਭੈ ਫਲ ਪਾਵਹੁ, ਧਰਮੁ ਅਰਥੁ ਕਾਮ ਮੋਖੁ; ਜਨ ਨਾਨਕ. ਹਰਿ ਸਿਉ ਮਿਲੇ; ਹਰਿ ਭਗਤ ਤੋਰਾ ॥੨॥੨॥੯॥ ਸਾਰਗ ਮਹਲਾ ੪ ॥ ਜਪਿ ਮਨ ਮਾਧੋ ਮਧੁਸੂਦਨੋ; ਹਰਿ ਸ੍ਰੀਰੰਗੋ ਪਰਮੇਸਰੋ; ਸਤਿ ਪਰਮੇਸਰੋ ਪ੍ਰਭੁ ਅੰਤਰਜਾਮੀ ॥ ਸਭ ਦੂਖਨ ਕੋ ਹੰਤਾ. ਸਭ ਸੂਖਨ ਕੋ ਦਾਤਾ; ਹਰਿ ਪ੍ਰੀਤਮ ਗੁਨ ਗਾਓੁ ॥੧॥ ਰਹਾਉ ॥ ਹਰਿ ਘਟਿ ਘਟੇ, ਘਟਿ ਬਸਤਾ; ਹਰਿ ਜਲਿ ਥਲੇ, ਹਰਿ ਬਸਤਾ; ਹਰਿ ਥਾਨ ਥਾਨੰਤਰਿ ਬਸਤਾ; ਮੈ. ਹਰਿ ਦੇਖਨ ਕੋ ਚਾਓੁ ॥ ਕੋਈ ਆਵੈ ਸੰਤੋ, ਹਰਿ ਕਾ ਜਨੁ ਸੰਤੋ; ਮੇਰਾ ਪ੍ਰੀਤਮ ਜਨੁ ਸੰਤੋ; ਮੋਹਿ ਮਾਰਗੁ ਦਿਖਲਾਵੈ ॥ ਤਿਸੁ ਜਨ ਕੇ; ਹਉ ਮਲਿ ਮਲਿ ਧੋਵਾ ਪਾਓੁ ॥੧॥ ਹਰਿ ਜਨ ਕਉ ਹਰਿ ਮਿਲਿਆ. ਹਰਿ ਸਰਧਾ ਤੇ ਮਿਲਿਆ; ਗੁਰਮੁਖਿ ਹਰਿ ਮਿਲਿਆ ॥ ਮੇਰੈ ਮਨਿ ਤਨਿ ਆਨੰਦ ਭਏ; ਮੈ ਦੇਖਿਆ ਹਰਿ ਰਾਓੁ ॥ ਜਨ ਨਾਨਕ ਕਉ. ਕਿਰਪਾ ਭਈ. ਹਰਿ ਕੀ ਕਿਰਪਾ ਭਈ; ਜਗਦੀਸੁਰ ਕਿਰਪਾ ਭਈ ॥ ਮੈ ਅਨਦਿਨੋ, ਸਦ ਸਦ ਸਦਾ; ਹਰਿ ਜਪਿਆ ਹਰਿ ਨਾਓੁ ॥੨॥੩॥੧੦॥ ਸਾਰਗ ਮਹਲਾ ੪ ॥ ਜਪਿ ਮਨ ਨਿਰਭਉ ॥ ਸਤਿ ਸਤਿ ਸਦਾ ਸਤਿ ॥ ਨਿਰਵੈਰੁ ਅਕਾਲ ਮੂਰਤਿ ॥ ਆਜੂਨੀ ਸੰਭਉ ॥ ਮੇਰੇ ਮਨ, ਅਨਦਿਨੋੁ ਧਿਆਇ; ਨਿਰੰਕਾਰੁ ਨਿਰਾਹਾਰੀ ॥੧॥ ਰਹਾਉ ॥ ਹਰਿ ਦਰਸਨ ਕਉ. ਹਰਿ ਦਰਸਨ ਕਉ; ਕੋਟਿ ਕੋਟਿ ਤੇਤੀਸ, ਸਿਧ ਜਤੀ ਜੋਗੀ; ਤਟ ਤੀਰਥ ਪਰਭਵਨ ਕਰਤ; ਰਹਤ ਨਿਰਾਹਾਰੀ ॥ ਤਿਨ ਜਨ ਕੀ ਸੇਵਾ ਥਾਇ ਪਈ; ਜਿਨੑ ਕਉ ਕਿਰਪਾਲ ਹੋਵਤੁ ਬਨਵਾਰੀ ॥੧॥ ਹਰਿ ਕੇ ਹੋ. ਸੰਤ ਭਲੇ, ਤੇ ਊਤਮ ਭਗਤ ਭਲੇ; ਜੋ ਭਾਵਤ ਹਰਿ ਰਾਮ ਮੁਰਾਰੀ ॥ ਜਿਨੑ ਕਾ ਅੰਗੁ ਕਰੈ ਮੇਰਾ ਸੁਆਮੀ; ਤਿਨੑ ਕੀ ਨਾਨਕ. ਹਰਿ ਪੈਜ ਸਵਾਰੀ ॥੨॥੪॥੧੧॥
Источники и права