couponatlas.

Гуру Грантх Сахиб (гурмукхи): Анг 1205

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਚਰਣੀ ਚਲਉ. ਮਾਰਗਿ ਠਾਕੁਰ ਕੈ; ਰਸਨਾ ਹਰਿ ਗੁਣ ਗਾਏ ॥੨॥ ਦੇਖਿਓ ਦ੍ਰਿਸਟਿ ਸਰਬ ਮੰਗਲ ਰੂਪ; ਉਲਟੀ ਸੰਤ ਕਰਾਏ ॥ ਪਾਇਓ ਲਾਲੁ, ਅਮੋਲੁ ਨਾਮੁ ਹਰਿ; ਛੋਡਿ. ਨ ਕਤਹੂ ਜਾਏ ॥੩॥ ਕਵਨ ਉਪਮਾ. ਕਉਨ ਬਡਾਈ; ਕਿਆ ਗੁਨ ਕਹਉ ਰੀਝਾਏ ॥ ਹੋਤ ਕ੍ਰਿਪਾਲ ਦੀਨ ਦਇਆ ਪ੍ਰਭ; ਜਨ ਨਾਨਕ. ਦਾਸ ਦਸਾਏ ॥੪॥੮॥ ਸਾਰਗ ਮਹਲਾ ੫ ॥ ਓੁਇ ਸੁਖ; ਕਾ ਸਿਉ ਬਰਨਿ ਸੁਨਾਵਤ ॥ ਅਨਦ ਬਿਨੋਦ ਪੇਖਿ ਪ੍ਰਭ ਦਰਸਨ; ਮਨਿ ਮੰਗਲ ਗੁਨ ਗਾਵਤ ॥੧॥ ਰਹਾਉ ॥ ਬਿਸਮ ਭਈ. ਪੇਖਿ ਬਿਸਮਾਦੀ; ਪੂਰਿ ਰਹੇ ਕਿਰਪਾਵਤ ॥ ਪੀਓ ਅੰਮ੍ਰਿਤ ਨਾਮੁ ਅਮੋਲਕ; ਜਿਉ ਚਾਖਿ ਗੂੰਗਾ ਮੁਸਕਾਵਤ ॥੧॥ ਜੈਸੇ ਪਵਨੁ, ਬੰਧ ਕਰਿ ਰਾਖਿਓ; ਬੂਝ ਨ. ਆਵਤ ਜਾਵਤ ॥ ਜਾ ਕਉ, ਰਿਦੈ ਪ੍ਰਗਾਸੁ ਭਇਓ ਹਰਿ; ਉਆ ਕੀ ਕਹੀ. ਨ ਜਾਇ ਕਹਾਵਤ ॥੨॥ ਆਨ ਉਪਾਵ. ਜੇਤੇ ਕਿਛੁ ਕਹੀਅਹਿ; ਤੇਤੇ ਸੀਖੇ ਪਾਵਤ ॥ ਅਚਿੰਤ ਲਾਲੁ. ਗ੍ਰਿਹ ਭੀਤਰਿ ਪ੍ਰਗਟਿਓ; ਅਗਮ ਜੈਸੇ ਪਰਖਾਵਤ ॥੩॥ ਨਿਰਗੁਣ ਨਿਰੰਕਾਰ ਅਬਿਨਾਸੀ; ਅਤੁਲੋ. ਤੁਲਿਓ ਨ ਜਾਵਤ ॥ ਕਹੁ ਨਾਨਕ. ਅਜਰੁ ਜਿਨਿ ਜਰਿਆ; ਤਿਸ ਹੀ ਕਉ ਬਨਿ ਆਵਤ ॥੪॥੯॥ ਸਾਰਗ ਮਹਲਾ ੫ ॥ ਬਿਖਈ; ਦਿਨੁ ਰੈਨਿ ਇਵ ਹੀ ਗੁਦਾਰੈ ॥ ਗੋਬਿੰਦੁ. ਨ ਭਜੈ, ਅਹੰਬੁਧਿ ਮਾਤਾ; ਜਨਮੁ ਜੂਐ ਜਿਉ ਹਾਰੈ ॥੧॥ ਰਹਾਉ ॥ ਨਾਮੁ ਅਮੋਲਾ. ਪ੍ਰੀਤਿ ਨ, ਤਿਸ ਸਿਉ; ਪਰ ਨਿੰਦਾ ਹਿਤਕਾਰੈ ॥ ਛਾਪਰੁ ਬਾਂਧਿ ਸਵਾਰੈ ਤ੍ਰਿਣ ਕੋ; ਦੁਆਰੈ ਪਾਵਕੁ ਜਾਰੈ ॥੧॥ ਕਾਲਰ ਪੋਟ ਉਠਾਵੈ ਮੂੰਡਹਿ; ਅੰਮ੍ਰਿਤੁ ਮਨ ਤੇ ਡਾਰੈ ॥ ਓਢੈ ਬਸਤ੍ਰ ਕਾਜਰ ਮਹਿ ਪਰਿਆ; ਬਹੁਰਿ ਬਹੁਰਿ ਫਿਰਿ ਝਾਰੈ ॥੨॥ ਕਾਟੈ ਪੇਡੁ. ਡਾਲ ਪਰਿ ਠਾਢੌ; ਖਾਇ ਖਾਇ ਮੁਸਕਾਰੈ ॥ ਗਿਰਿਓ. ਜਾਇ ਰਸਾਤਲਿ ਪਰਿਓ; ਛਿਟੀ ਛਿਟੀ, ਸਿਰ ਭਾਰੈ ॥੩॥ ਨਿਰਵੈਰੈ ਸੰਗਿ ਵੈਰੁ ਰਚਾਏ; ਪਹੁਚਿ ਨ ਸਕੈ, ਗਵਾਰੈ ॥ ਕਹੁ ਨਾਨਕ. ਸੰਤਨ ਕਾ ਰਾਖਾ; ਪਾਰਬ੍ਰਹਮੁ ਨਿਰੰਕਾਰੈ ॥੪॥੧੦॥ ਸਾਰਗ ਮਹਲਾ ੫ ॥ ਅਵਰਿ ਸਭਿ ਭੂਲੇ; ਭ੍ਰਮਤ. ਨ ਜਾਨਿਆ ॥ ਏਕੁ ਸੁਧਾਖਰੁ. ਜਾ ਕੈ ਹਿਰਦੈ ਵਸਿਆ; ਤਿਨਿ ਬੇਦਹਿ ਤਤੁ ਪਛਾਨਿਆ ॥੧॥ ਰਹਾਉ ॥ ਪਰਵਿਰਤਿ ਮਾਰਗੁ. ਜੇਤਾ ਕਿਛੁ ਹੋਈਐ; ਤੇਤਾ ਲੋਗ ਪਚਾਰਾ ॥ ਜਉ ਲਉ ਰਿਦੈ. ਨਹੀ ਪਰਗਾਸਾ; ਤਉ ਲਉ ਅੰਧ ਅੰਧਾਰਾ ॥੧॥ ਜੈਸੇ ਧਰਤੀ ਸਾਧੈ ਬਹੁ ਬਿਧਿ; ਬਿਨੁ ਬੀਜੈ. ਨਹੀ ਜਾਂਮੈ ॥ ਰਾਮ ਨਾਮ ਬਿਨੁ. ਮੁਕਤਿ, ਨ ਹੋਈ ਹੈ; ਤੁਟੈ ਨਾਹੀ. ਅਭਿਮਾਨੈ ॥੨॥ ਨੀਰੁ ਬਿਲੋਵੈ, ਅਤਿ ਸ੍ਰਮੁ ਪਾਵੈ; ਨੈਨੂ. ਕੈਸੇ ਰੀਸੈ ॥ ਬਿਨੁ ਗੁਰ ਭੇਟੇ. ਮੁਕਤਿ, ਨ ਕਾਹੂ; ਮਿਲਤ ਨਹੀ. ਜਗਦੀਸੈ ॥੩॥
Источники и права