couponatlas.

Гуру Грантх Сахиб (гурмукхи): Анг 1206

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਖੋਜਤ ਖੋਜਤ ਇਹੈ ਬੀਚਾਰਿਓ; ਸਰਬ ਸੁਖਾ ਹਰਿ ਨਾਮਾ ॥ ਕਹੁ ਨਾਨਕ. ਤਿਸੁ ਭਇਓ ਪਰਾਪਤਿ; ਜਾ ਕੈ ਲੇਖੁ ਮਥਾਮਾ ॥੪॥੧੧॥ ਸਾਰਗ ਮਹਲਾ ੫ ॥ ਅਨਦਿਨੁ; ਰਾਮ ਕੇ ਗੁਣ ਕਹੀਐ ॥ ਸਗਲ ਪਦਾਰਥ. ਸਰਬ ਸੂਖ ਸਿਧਿ; ਮਨ ਬਾਂਛਤ ਫਲ ਲਹੀਐ ॥੧॥ ਰਹਾਉ ॥ ਆਵਹੁ ਸੰਤ. ਪ੍ਰਾਨ ਸੁਖਦਾਤੇ; ਸਿਮਰਹ ਪ੍ਰਭੁ ਅਬਿਨਾਸੀ ॥ ਅਨਾਥਹ ਨਾਥੁ. ਦੀਨ ਦੁਖ ਭੰਜਨ; ਪੂਰਿ ਰਹਿਓ ਘਟ ਵਾਸੀ ॥੧॥ ਗਾਵਤ ਸੁਨਤ ਸੁਨਾਵਤ ਸਰਧਾ; ਹਰਿ ਰਸੁ ਪੀ ਵਡਭਾਗੇ ॥ ਕਲਿ ਕਲੇਸ ਮਿਟੇ ਸਭਿ ਤਨ ਤੇ; ਰਾਮ ਨਾਮ ਲਿਵ ਜਾਗੇ ॥੨॥ ਕਾਮੁ ਕ੍ਰੋਧੁ ਝੂਠੁ ਤਜਿ ਨਿੰਦਾ; ਹਰਿ ਸਿਮਰਨਿ. ਬੰਧਨ ਤੂਟੇ ॥ ਮੋਹ ਮਗਨ ਅਹੰ ਅੰਧ ਮਮਤਾ; ਗੁਰ ਕਿਰਪਾ ਤੇ ਛੂਟੇ ॥੩॥ ਤੂ ਸਮਰਥੁ ਪਾਰਬ੍ਰਹਮ ਸੁਆਮੀ; ਕਰਿ ਕਿਰਪਾ ਜਨੁ ਤੇਰਾ ॥ ਪੂਰਿ ਰਹਿਓ ਸਰਬ ਮਹਿ ਠਾਕੁਰੁ; ਨਾਨਕ ਸੋ ਪ੍ਰਭੁ ਨੇਰਾ ॥੪॥੧੨॥ ਸਾਰਗ ਮਹਲਾ ੫ ॥ ਬਲਿਹਾਰੀ ਗੁਰਦੇਵ ਚਰਨ ॥ ਜਾ ਕੈ ਸੰਗਿ. ਪਾਰਬ੍ਰਹਮੁ ਧਿਆਈਐ; ਉਪਦੇਸੁ ਹਮਾਰੀ ਗਤਿ ਕਰਨ ॥੧॥ ਰਹਾਉ ॥ ਦੂਖ ਰੋਗ ਭੈ ਸਗਲ ਬਿਨਾਸੇ; ਜੋ ਆਵੈ ਹਰਿ ਸੰਤ ਸਰਨ ॥ ਆਪਿ ਜਪੈ. ਅਵਰਹ ਨਾਮੁ ਜਪਾਵੈ; ਵਡ ਸਮਰਥ ਤਾਰਨ ਤਰਨ ॥੧॥ ਜਾ ਕੋ ਮੰਤ੍ਰੁ ਉਤਾਰੈ ਸਹਸਾ; ਊਣੇ ਕਉ. ਸੁਭਰ ਭਰਨ ॥ ਹਰਿ ਦਾਸਨ ਕੀ ਆਗਿਆ ਮਾਨਤ; ਤੇ. ਨਾਹੀ ਫੁਨਿ ਗਰਭ ਪਰਨ ॥੨॥ ਭਗਤਨ ਕੀ ਟਹਲ ਕਮਾਵਤ ਗਾਵਤ; ਦੁਖ ਕਾਟੇ ਤਾ ਕੇ ਜਨਮ ਮਰਨ ॥ ਜਾ ਕਉ ਭਇਓ ਕ੍ਰਿਪਾਲੁ ਬੀਠੁਲਾ; ਤਿਨਿ ਹਰਿ ਹਰਿ ਅਜਰ ਜਰਨ ॥੩॥ ਹਰਿ ਰਸਹਿ ਅਘਾਨੇ. ਸਹਜਿ ਸਮਾਨੇ; ਮੁਖ. ਤੇ ਨਾਹੀ ਜਾਤ ਬਰਨ ॥ ਗੁਰ ਪ੍ਰਸਾਦਿ ਨਾਨਕ ਸੰਤੋਖੇ; ਨਾਮੁ ਪ੍ਰਭੂ ਜਪਿ ਜਪਿ ਉਧਰਨ ॥੪॥੧੩॥ ਸਾਰਗ ਮਹਲਾ ੫ ॥ ਗਾਇਓ ਰੀ; ਮੈ ਗੁਣ ਨਿਧਿ ਮੰਗਲ ਗਾਇਓ ॥ ਭਲੇ ਸੰਜੋਗ ਭਲੇ ਦਿਨ ਅਉਸਰ; ਜਉ ਗੋਪਾਲੁ ਰੀਝਾਇਓ ॥੧॥ ਰਹਾਉ ॥ ਸੰਤਹ ਚਰਨ; ਮੋਰਲੋ ਮਾਥਾ ॥ ਹਮਰੇ ਮਸਤਕਿ; ਸੰਤ ਧਰੇ ਹਾਥਾ ॥੧॥ ਸਾਧਹ ਮੰਤ੍ਰੁ; ਮੋਰਲੋ ਮਨੂਆ ॥ ਤਾ ਤੇ. ਗਤੁ ਹੋਏ; ਤ੍ਰੈ ਗੁਨੀਆ ॥੨॥ ਭਗਤਹ ਦਰਸੁ ਦੇਖਿ; ਨੈਨ ਰੰਗਾ ॥ ਲੋਭ ਮੋਹ ਤੂਟੇ; ਭ੍ਰਮ ਸੰਗਾ ॥੩॥ ਕਹੁ ਨਾਨਕ. ਸੁਖ ਸਹਜ ਅਨੰਦਾ ॥ ਖੋਲੑਿ ਭੀਤਿ; ਮਿਲੇ ਪਰਮਾਨੰਦਾ ॥੪॥੧੪॥ ਸਾਰਗ ਮਹਲਾ ੫ ਘਰੁ ੨ ॥ ੴ ਸਤਿਗੁਰ ਪ੍ਰਸਾਦਿ ॥ ਕੈਸੇ ਕਹਉ ਮੋਹਿ; ਜੀਅ ਬੇਦਨਾਈ ॥ ਦਰਸਨ ਪਿਆਸ ਪ੍ਰਿਅ ਪ੍ਰੀਤਿ ਮਨੋਹਰ; ਮਨੁ. ਨ ਰਹੈ, ਬਹੁ ਬਿਧਿ ਉਮਕਾਈ ॥੧॥ ਰਹਾਉ ॥
Источники и права