couponatlas.

Гуру Грантх Сахиб (гурмукхи): Анг 1207

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਚਿਤਵਨਿ ਚਿਤਵਉ. ਪ੍ਰਿਅ ਪ੍ਰੀਤਿ ਬੈਰਾਗੀ; ਕਦਿ ਪਾਵਉ ਹਰਿ ਦਰਸਾਈ ॥ ਜਤਨ ਕਰਉ. ਇਹੁ ਮਨੁ, ਨਹੀ ਧੀਰੈ; ਕੋਊ ਹੈ ਰੇ ਸੰਤੁ ਮਿਲਾਈ ॥੧॥ ਜਪ ਤਪ ਸੰਜਮ ਪੁੰਨ ਸਭਿ ਹੋਮਉ; ਤਿਸੁ ਅਰਪਉ ਸਭਿ ਸੁਖ ਜਾਂਈ ॥ ਏਕ ਨਿਮਖ. ਪ੍ਰਿਅ ਦਰਸੁ ਦਿਖਾਵੈ; ਤਿਸੁ ਸੰਤਨ ਕੈ ਬਲਿ ਜਾਂਈ ॥੨॥ ਕਰਉ ਨਿਹੋਰਾ ਬਹੁਤੁ ਬੇਨਤੀ; ਸੇਵਉ ਦਿਨੁ ਰੈਨਾਈ ॥ ਮਾਨੁ ਅਭਿਮਾਨੁ ਹਉ ਸਗਲ ਤਿਆਗਉ; ਜੋ ਪ੍ਰਿਅ ਬਾਤ ਸੁਨਾਈ ॥੩॥ ਦੇਖਿ ਚਰਿਤ੍ਰ ਭਈ ਹਉ ਬਿਸਮਨਿ; ਗੁਰਿ ਸਤਿਗੁਰਿ. ਪੁਰਖਿ ਮਿਲਾਈ ॥ ਪ੍ਰਭ ਰੰਗ ਦਇਆਲ ਮੋਹਿ ਗ੍ਰਿਹ ਮਹਿ ਪਾਇਆ; ਜਨ ਨਾਨਕ. ਤਪਤਿ ਬੁਝਾਈ ॥੪॥੧॥੧੫॥ ਸਾਰਗ ਮਹਲਾ ੫ ॥ ਰੇ ਮੂੜੑੇ; ਤੂ. ਕਿਉ ਸਿਮਰਤ ਅਬ ਨਾਹੀ ॥ ਨਰਕ ਘੋਰ ਮਹਿ ਉਰਧ ਤਪੁ ਕਰਤਾ; ਨਿਮਖ ਨਿਮਖ ਗੁਣ ਗਾਂਹੀ ॥੧॥ ਰਹਾਉ ॥ ਅਨਿਕ ਜਨਮ, ਭ੍ਰਮਤੌ ਹੀ ਆਇਓ; ਮਾਨਸ ਜਨਮੁ ਦੁਲਭਾਹੀ ॥ ਗਰਭ ਜੋਨਿ ਛੋਡਿ ਜਉ ਨਿਕਸਿਓ; ਤਉ ਲਾਗੋ ਅਨ ਠਾਂਹੀ ॥੧॥ ਕਰਹਿ ਬੁਰਾਈ ਠਗਾਈ ਦਿਨੁ ਰੈਨਿ; ਨਿਹਫਲ ਕਰਮ ਕਮਾਹੀ ॥ ਕਣੁ ਨਾਹੀ. ਤੁਹ ਗਾਹਣ ਲਾਗੇ; ਧਾਇ ਧਾਇ ਦੁਖ ਪਾਂਹੀ ॥੨॥ ਮਿਥਿਆ ਸੰਗਿ ਕੂੜਿ ਲਪਟਾਇਓ; ਉਰਝਿ ਪਰਿਓ ਕੁਸਮਾਂਹੀ ॥ ਧਰਮ ਰਾਇ ਜਬ ਪਕਰਸਿ ਬਵਰੇ; ਤਉ ਕਾਲ ਮੁਖਾ ਉਠਿ ਜਾਹੀ ॥੩॥ ਸੋ ਮਿਲਿਆ. ਜੋ ਪ੍ਰਭੂ ਮਿਲਾਇਆ; ਜਿਸੁ ਮਸਤਕਿ ਲੇਖੁ ਲਿਖਾਂਹੀ ॥ ਕਹੁ ਨਾਨਕ. ਤਿਨੑ ਜਨ ਬਲਿਹਾਰੀ; ਜੋ ਅਲਿਪ ਰਹੇ ਮਨ ਮਾਂਹੀ ॥੪॥੨॥੧੬॥ ਸਾਰਗ ਮਹਲਾ ੫ ॥ ਕਿਉ ਜੀਵਨੁ; ਪ੍ਰੀਤਮ ਬਿਨੁ. ਮਾਈ ॥ ਜਾ ਕੇ ਬਿਛੁਰਤ ਹੋਤ ਮਿਰਤਕਾ; ਗ੍ਰਿਹ ਮਹਿ ਰਹਨੁ. ਨ ਪਾਈ ॥੧॥ ਰਹਾਉ ॥ ਜੀਅ ਹਂ‍ੀਅ ਪ੍ਰਾਨ ਕੋ ਦਾਤਾ; ਜਾ ਕੈ ਸੰਗਿ ਸੁਹਾਈ ॥ ਕਰਹੁ ਕ੍ਰਿਪਾ ਸੰਤਹੁ ਮੋਹਿ ਅਪੁਨੀ; ਪ੍ਰਭ ਮੰਗਲ ਗੁਣ ਗਾਈ ॥੧॥ ਚਰਨ ਸੰਤਨ ਕੇ. ਮਾਥੇ ਮੇਰੇ ਊਪਰਿ; ਨੈਨਹੁ ਧੂਰਿ ਬਾਂਛਾਈਁ ॥ ਜਿਹ ਪ੍ਰਸਾਦਿ, ਮਿਲੀਐ ਪ੍ਰਭ ਨਾਨਕ; ਬਲਿ ਬਲਿ ਤਾ ਕੈ, ਹਉ ਜਾਈ ॥੨॥੩॥੧੭॥ ਸਾਰਗ ਮਹਲਾ ੫ ॥ ਉਆ ਅਉਸਰ ਕੈ; ਹਉ ਬਲਿ ਜਾਈ ॥ ਆਠ ਪਹਰ ਅਪਨਾ ਪ੍ਰਭੁ ਸਿਮਰਨੁ; ਵਡਭਾਗੀ ਹਰਿ ਪਾਂਈ ॥੧॥ ਰਹਾਉ ॥ ਭਲੋ ਕਬੀਰੁ ਦਾਸੁ ਦਾਸਨ ਕੋ; ਊਤਮੁ ਸੈਨੁ ਜਨੁ ਨਾਈ ॥ ਊਚ ਤੇ ਊਚ ਨਾਮਦੇਉ ਸਮਦਰਸੀ; ਰਵਿਦਾਸ ਠਾਕੁਰ ਬਣਿ ਆਈ ॥੧॥ ਜੀਉ ਪਿੰਡੁ, ਤਨੁ ਧਨੁ ਸਾਧਨ ਕਾ; ਇਹੁ ਮਨੁ, ਸੰਤ ਰੇਨਾਈ ॥ ਸੰਤ ਪ੍ਰਤਾਪਿ ਭਰਮ ਸਭਿ ਨਾਸੇ; ਨਾਨਕ ਮਿਲੇ ਗੁਸਾਈ ॥੨॥੪॥੧੮॥ ਸਾਰਗ ਮਹਲਾ ੫ ॥ ਮਨੋਰਥ ਪੂਰੇ ਸਤਿਗੁਰ ਆਪਿ ॥
Источники и права