couponatlas.

Гуру Грантх Сахиб (гурмукхи): Анг 1209

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਾਰਗ ਮਹਲਾ ੫ ਦੁਪਦੇ ਘਰੁ ੪ ॥ ੴ ਸਤਿਗੁਰ ਪ੍ਰਸਾਦਿ ॥ ਮੋਹਨ ਘਰਿ ਆਵਹੁ; ਕਰਉ ਜੋਦਰੀਆ ॥ ਮਾਨੁ ਕਰਉ. ਅਭਿਮਾਨੈ ਬੋਲਉ; ਭੂਲ ਚੂਕ ਤੇਰੀ ਪ੍ਰਿਅ ਚਿਰੀਆ ॥੧॥ ਰਹਾਉ ॥ ਨਿਕਟਿ ਸੁਨਉ ਅਰੁ ਪੇਖਉ ਨਾਹੀ; ਭਰਮਿ ਭਰਮਿ ਦੁਖ ਭਰੀਆ ॥ ਹੋਇ ਕ੍ਰਿਪਾਲ ਗੁਰ. ਲਾਹਿ ਪਾਰਦੋ; ਮਿਲਉ ਲਾਲ. ਮਨੁ ਹਰੀਆ ॥੧॥ ਏਕ ਨਿਮਖ. ਜੇ ਬਿਸਰੈ ਸੁਆਮੀ; ਜਾਨਉ ਕੋਟਿ ਦਿਨਸ ਲਖ ਬਰੀਆ ॥ ਸਾਧਸੰਗਤਿ ਕੀ ਭੀਰ ਜਉ ਪਾਈ; ਤਉ ਨਾਨਕ. ਹਰਿ ਸੰਗਿ ਮਿਰੀਆ ॥੨॥੧॥੨੪॥ ਸਾਰਗ ਮਹਲਾ ੫ ॥ ਅਬ ਕਿਆ ਸੋਚਉ. ਸੋਚ ਬਿਸਾਰੀ ॥ ਕਰਣਾ ਸਾ. ਸੋਈ ਕਰਿ ਰਹਿਆ; ਦੇਹਿ ਨਾਉ ਬਲਿਹਾਰੀ ॥੧॥ ਰਹਾਉ ॥ ਚਹੁ ਦਿਸ ਫੂਲਿ ਰਹੀ ਬਿਖਿਆ ਬਿਖੁ; ਗੁਰ ਮੰਤ੍ਰੁ ਮੂਖਿ ਗਰੁੜਾਰੀ ॥ ਹਾਥ ਦੇਇ ਰਾਖਿਓ, ਕਰਿ ਅਪੁਨਾ; ਜਿਉ ਜਲ, ਕਮਲਾ ਅਲਿਪਾਰੀ ॥੧॥ ਹਉ ਨਾਹੀ ਕਿਛੁ. ਮੈ ਕਿਆ ਹੋਸਾ; ਸਭ ਤੁਮ ਹੀ ਕਲ ਧਾਰੀ ॥ ਨਾਨਕ. ਭਾਗਿ ਪਰਿਓ, ਹਰਿ ਪਾਛੈ; ਰਾਖੁ ਸੰਤ ਸਦਕਾਰੀ ॥੨॥੨॥੨੫॥ ਸਾਰਗ ਮਹਲਾ ੫ ॥ ਅਬ ਮੋਹਿ; ਸਰਬ ਉਪਾਵ ਬਿਰਕਾਤੇ ॥ ਕਰਣ ਕਾਰਣ ਸਮਰਥ ਸੁਆਮੀ; ਹਰਿ ਏਕਸੁ ਤੇ. ਮੇਰੀ ਗਾਤੇ ॥੧॥ ਰਹਾਉ ॥ ਦੇਖੇ ਨਾਨਾ ਰੂਪ ਬਹੁ ਰੰਗਾ; ਅਨ ਨਾਹੀ. ਤੁਮ ਭਾਂਤੇ ॥ ਦੇਂਹਿ ਅਧਾਰੁ ਸਰਬ ਕਉ ਠਾਕੁਰ; ਜੀਅ ਪ੍ਰਾਨ ਸੁਖਦਾਤੇ ॥੧॥ ਭ੍ਰਮਤੌ ਭ੍ਰਮਤੌ ਹਾਰਿ ਜਉ ਪਰਿਓ; ਤਉ ਗੁਰ ਮਿਲਿ. ਚਰਨ ਪਰਾਤੇ ॥ ਕਹੁ ਨਾਨਕ. ਮੈ ਸਰਬ ਸੁਖੁ ਪਾਇਆ; ਇਹ ਸੂਖਿ ਬਿਹਾਨੀ ਰਾਤੇ ॥੨॥੩॥੨੬॥ ਸਾਰਗ ਮਹਲਾ ੫ ॥ ਅਬ ਮੋਹਿ; ਲਬਧਿਓ ਹੈ. ਹਰਿ ਟੇਕਾ ॥ ਗੁਰ ਦਇਆਲ ਭਏ ਸੁਖਦਾਈ; ਅੰਧੁਲੈ ਮਾਣਿਕੁ ਦੇਖਾ ॥੧॥ ਰਹਾਉ ॥ ਕਾਟੇ ਅਗਿਆਨ ਤਿਮਰ. ਨਿਰਮਲੀਆ; ਬੁਧਿ ਬਿਗਾਸ ਬਿਬੇਕਾ ॥ ਜਿਉ ਜਲ ਤਰੰਗ. ਫੇਨੁ ਜਲ ਹੋਈ ਹੈ; ਸੇਵਕ ਠਾਕੁਰ ਭਏ ਏਕਾ ॥੧॥ ਜਹ ਤੇ ਉਠਿਓ. ਤਹ ਹੀ ਆਇਓ; ਸਭ ਹੀ ਏਕੈ ਏਕਾ ॥ ਨਾਨਕ ਦ੍ਰਿਸਟਿ ਆਇਓ ਸ੍ਰਬ ਠਾਈ; ਪ੍ਰਾਣਪਤੀ ਹਰਿ ਸਮਕਾ ॥੨॥੪॥੨੭॥ ਸਾਰਗ ਮਹਲਾ ੫ ॥ ਮੇਰਾ ਮਨੁ; ਏਕੈ ਹੀ ਪ੍ਰਿਅ ਮਾਂਗੈ ॥ ਪੇਖਿ ਆਇਓ. ਸਰਬ ਥਾਨ ਦੇਸ; ਪ੍ਰਿਅ ਰੋਮ ਨ ਸਮਸਰਿ. ਲਾਗੈ ॥੧॥ ਰਹਾਉ ॥ ਮੈ ਨੀਰੇ. ਅਨਿਕ ਭੋਜਨ ਬਹੁ ਬਿੰਜਨ; ਤਿਨ ਸਿਉ. ਦ੍ਰਿਸਟਿ ਨ ਕਰੈ ਰੁਚਾਂਗੈ ॥ ਹਰਿ ਰਸੁ ਚਾਹੈ, ਪ੍ਰਿਅ ਪ੍ਰਿਅ ਮੁਖਿ ਟੇਰੈ; ਜਿਉ ਅਲਿ ਕਮਲਾ ਲੋਭਾਂਗੈ ॥੧॥
Источники и права