couponatlas.

Гуру Грантх Сахиб (гурмукхи): Анг 1210

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਗੁਣ ਨਿਧਾਨ ਮਨਮੋਹਨ ਲਾਲਨ; ਸੁਖਦਾਈ ਸਰਬਾਂਗੈ ॥ ਗੁਰਿ ਨਾਨਕ. ਪ੍ਰਭ ਪਾਹਿ ਪਠਾਇਓ; ਮਿਲਹੁ ਸਖਾ ਗਲਿ ਲਾਗੈ ॥੨॥੫॥੨੮॥ ਸਾਰਗ ਮਹਲਾ ੫ ॥ ਅਬ ਮੋਰੋ; ਠਾਕੁਰ ਸਿਉ ਮਨੁ ਮਾਨਾਂ ॥ ਸਾਧ ਕ੍ਰਿਪਾਲ ਦਇਆਲ ਭਏ ਹੈ; ਇਹੁ ਛੇਦਿਓ ਦੁਸਟੁ ਬਿਗਾਨਾ ॥੧॥ ਰਹਾਉ ॥ ਤੁਮ ਹੀ ਸੁੰਦਰ. ਤੁਮਹਿ ਸਿਆਨੇ; ਤੁਮ ਹੀ ਸੁਘਰ ਸੁਜਾਨਾ ॥ ਸਗਲ ਜੋਗ ਅਰੁ ਗਿਆਨ ਧਿਆਨ; ਇਕ ਨਿਮਖ. ਨ ਕੀਮਤਿ ਜਾਨਾਂ ॥੧॥ ਤੁਮ ਹੀ ਨਾਇਕ. ਤੁਮੑਹਿ ਛਤ੍ਰਪਤਿ; ਤੁਮ ਪੂਰਿ ਰਹੇ ਭਗਵਾਨਾ ॥ ਪਾਵਉ ਦਾਨੁ. ਸੰਤ ਸੇਵਾ ਹਰਿ; ਨਾਨਕ. ਸਦ ਕੁਰਬਾਨਾਂ ॥੨॥੬॥੨੯॥ ਸਾਰਗ ਮਹਲਾ ੫ ॥ ਮੇਰੈ ਮਨਿ. ਚੀਤਿ ਆਏ; ਪ੍ਰਿਅ ਰੰਗਾ ॥ ਬਿਸਰਿਓ. ਧੰਧੁ ਬੰਧੁ ਮਾਇਆ ਕੋ; ਰਜਨਿ ਸਬਾਈ ਜੰਗਾ ॥੧॥ ਰਹਾਉ ॥ ਹਰਿ ਸੇਵਉ. ਹਰਿ ਰਿਦੈ ਬਸਾਵਉ; ਹਰਿ ਪਾਇਆ ਸਤਸੰਗਾ ॥ ਐਸੋ ਮਿਲਿਓ ਮਨੋਹਰੁ ਪ੍ਰੀਤਮੁ. ਸੁਖ ਪਾਏ ਮੁਖ ਮੰਗਾ ॥੧॥ ਪ੍ਰਿਉ ਅਪਨਾ. ਗੁਰਿ, ਬਸਿ ਕਰਿ ਦੀਨਾ; ਭੋਗਉ ਭੋਗ ਨਿਸੰਗਾ ॥ ਨਿਰਭਉ ਭਏ. ਨਾਨਕ ਭਉ ਮਿਟਿਆ; ਹਰਿ ਪਾਇਓ ਪਾਠੰਗਾ ॥੨॥੭॥੩੦॥ ਸਾਰਗ ਮਹਲਾ ੫ ॥ ਹਰਿ ਜੀਉ ਕੇ; ਦਰਸਨ ਕਉ ਕੁਰਬਾਨੀ ॥ ਬਚਨ ਨਾਦ. ਮੇਰੇ ਸ੍ਰਵਨਹੁ ਪੂਰੇ; ਦੇਹਾ ਪ੍ਰਿਅ ਅੰਕਿ ਸਮਾਨੀ ॥੧॥ ਰਹਾਉ ॥ ਛੂਟਰਿ ਤੇ. ਗੁਰਿ ਕੀਈ ਸੋੁਹਾਗਨਿ; ਹਰਿ ਪਾਇਓ ਸੁਘੜ ਸੁਜਾਨੀ ॥ ਜਿਹ ਘਰ ਮਹਿ ਬੈਸਨੁ. ਨਹੀ ਪਾਵਤ; ਸੋ ਥਾਨੁ ਮਿਲਿਓ ਬਾਸਾਨੀ ॥੧॥ ਉਨੑ ਕੈ. ਬਸਿ ਆਇਓ ਭਗਤਿ ਬਛਲੁ; ਜਿਨਿ ਰਾਖੀ ਆਨ ਸੰਤਾਨੀ ॥ ਕਹੁ ਨਾਨਕ. ਹਰਿ ਸੰਗਿ ਮਨੁ ਮਾਨਿਆ; ਸਭ ਚੂਕੀ ਕਾਣਿ ਲੋੁਕਾਨੀ ॥੨॥੮॥੩੧॥ ਸਾਰਗ ਮਹਲਾ ੫ ॥ ਅਬ ਮੇਰੋ; ਪੰਚਾ ਤੇ ਸੰਗੁ ਤੂਟਾ ॥ ਦਰਸਨੁ ਦੇਖਿ ਭਏ ਮਨਿ ਆਨਦ; ਗੁਰ ਕਿਰਪਾ ਤੇ ਛੂਟਾ ॥੧॥ ਰਹਾਉ ॥ ਬਿਖਮ ਥਾਨ. ਬਹੁਤ ਬਹੁ ਧਰੀਆ; ਅਨਿਕ ਰਾਖ ਸੂਰੂਟਾ ॥ ਬਿਖਮ ਗਾਰ੍ਹ, ਕਰੁ ਪਹੁਚੈ ਨਾਹੀ; ਸੰਤ ਸਾਨਥ ਭਏ. ਲੂਟਾ ॥੧॥ ਬਹੁਤੁ ਖਜਾਨੇ ਮੇਰੈ ਪਾਲੈ ਪਰਿਆ; ਅਮੋਲ ਲਾਲ ਆਖੂਟਾ ॥ ਜਨ ਨਾਨਕ. ਪ੍ਰਭਿ ਕਿਰਪਾ ਧਾਰੀ; ਤਉ ਮਨ ਮਹਿ ਹਰਿ ਰਸੁ ਘੂਟਾ ॥੨॥੯॥੩੨॥ ਸਾਰਗ ਮਹਲਾ ੫ ॥ ਅਬ ਮੇਰੋ; ਠਾਕੁਰ ਸਿਉ ਮਨੁ ਲੀਨਾ ॥ ਪ੍ਰਾਨ ਦਾਨੁ. ਗੁਰਿ ਪੂਰੈ ਦੀਆ; ਉਰਝਾਇਓ ਜਿਉ ਜਲ ਮੀਨਾ ॥੧॥ ਰਹਾਉ ॥ ਕਾਮ ਕ੍ਰੋਧ ਲੋਭ ਮਦ ਮਤਸਰ; ਇਹ ਅਰਪਿ ਸਗਲ ਦਾਨੁ ਕੀਨਾ ॥ ਮੰਤ੍ਰ ਦ੍ਰਿੜਾਇ. ਹਰਿ ਅਉਖਧੁ ਗੁਰਿ ਦੀਓ; ਤਉ ਮਿਲਿਓ ਸਗਲ ਪ੍ਰਬੀਨਾ ॥੧॥ ਗ੍ਰਿਹੁ ਤੇਰਾ. ਤੂ ਠਾਕੁਰੁ ਮੇਰਾ; ਗੁਰਿ. ਹਉ ਖੋਈ ਪ੍ਰਭੁ ਦੀਨਾ ॥
Источники и права