couponatlas.

Гуру Грантх Сахиб (гурмукхи): Анг 1211

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਕਹੁ ਨਾਨਕ. ਮੈ ਸਹਜ ਘਰੁ ਪਾਇਆ; ਹਰਿ ਭਗਤਿ ਭੰਡਾਰ ਖਜੀਨਾ ॥੨॥੧੦॥੩੩॥ ਸਾਰਗ ਮਹਲਾ ੫ ॥ ਮੋਹਨ ਸਭਿ ਜੀਅ ਤੇਰੇ; ਤੂ ਤਾਰਹਿ ॥ ਛੁਟਹਿ ਸੰਘਾਰ. ਨਿਮਖ ਕਿਰਪਾ ਤੇ; ਕੋਟਿ ਬ੍ਰਹਮੰਡ ਉਧਾਰਹਿ ॥੧॥ ਰਹਾਉ ॥ ਕਰਹਿ ਅਰਦਾਸਿ ਬਹੁਤੁ ਬੇਨੰਤੀ; ਨਿਮਖ ਨਿਮਖ ਸਾਮੑਾਰਹਿ ॥ ਹੋਹੁ ਕ੍ਰਿਪਾਲ. ਦੀਨ ਦੁਖ ਭੰਜਨ; ਹਾਥ ਦੇਇ ਨਿਸਤਾਰਹਿ ॥੧॥ ਕਿਆ ਏ ਭੂਪਤਿ ਬਪੁਰੇ ਕਹੀਅਹਿ; ਕਹੁ. ਏ ਕਿਸ ਨੋ ਮਾਰਹਿ ॥ ਰਾਖੁ ਰਾਖੁ ਰਾਖੁ ਸੁਖਦਾਤੇ; ਸਭੁ ਨਾਨਕ ਜਗਤੁ ਤੁਮੑਾਰਹਿ ॥੨॥੧੧॥੩੪॥ ਸਾਰਗ ਮਹਲਾ ੫ ॥ ਅਬ ਮੋਹਿ; ਧਨੁ ਪਾਇਓ ਹਰਿ ਨਾਮਾ ॥ ਭਏ ਅਚਿੰਤ ਤ੍ਰਿਸਨ ਸਭ ਬੁਝੀ ਹੈ; ਇਹੁ ਲਿਖਿਓ ਲੇਖੁ ਮਥਾਮਾ ॥੧॥ ਰਹਾਉ ॥ ਖੋਜਤ ਖੋਜਤ ਭਇਓ ਬੈਰਾਗੀ; ਫਿਰਿ ਆਇਓ ਦੇਹ ਗਿਰਾਮਾ ॥ ਗੁਰਿ ਕ੍ਰਿਪਾਲਿ. ਸਉਦਾ ਇਹੁ ਜੋਰਿਓ; ਹਥਿ ਚਰਿਓ ਲਾਲੁ ਅਗਾਮਾ ॥੧॥ ਆਨ ਬਾਪਾਰ ਬਨਜ. ਜੋ ਕਰੀਅਹਿ; ਤੇਤੇ ਦੂਖ ਸਹਾਮਾ ॥ ਗੋਬਿਦ ਭਜਨ ਕੇ ਨਿਰਭੈ ਵਾਪਾਰੀ; ਹਰਿ ਰਾਸਿ ਨਾਨਕ ਰਾਮ ਨਾਮਾ ॥੨॥੧੨॥੩੫॥ ਸਾਰਗ ਮਹਲਾ ੫ ॥ ਮੇਰੈ ਮਨਿ ਮਿਸਟ ਲਗੇ; ਪ੍ਰਿਅ ਬੋਲਾ ॥ ਗੁਰਿ. ਬਾਹ ਪਕਰਿ ਪ੍ਰਭ ਸੇਵਾ ਲਾਏ; ਸਦ ਦਇਆਲੁ ਹਰਿ ਢੋਲਾ ॥੧॥ ਰਹਾਉ ॥ ਪ੍ਰਭ ਤੂ ਠਾਕੁਰੁ. ਸਰਬ ਪ੍ਰਤਿਪਾਲਕੁ; ਮੋਹਿ ਕਲਤ੍ਰ ਸਹਿਤ. ਸਭਿ ਗੋਲਾ ॥ ਮਾਣੁ ਤਾਣੁ ਸਭੁ ਤੂਹੈ ਤੂਹੈ; ਇਕੁ ਨਾਮੁ ਤੇਰਾ. ਮੈ ਓਲੑਾ ॥੧॥ ਜੇ ਤਖਤਿ ਬੈਸਾਲਹਿ. ਤਉ ਦਾਸ ਤੁਮੑਾਰੇ; ਘਾਸੁ ਬਢਾਵਹਿ ਕੇਤਕ ਬੋਲਾ ॥ ਜਨ ਨਾਨਕ ਕੇ ਪ੍ਰਭ ਪੁਰਖ ਬਿਧਾਤੇ; ਮੇਰੇ ਠਾਕੁਰ ਅਗਹ ਅਤੋਲਾ ॥੨॥੧੩॥੩੬॥ ਸਾਰਗ ਮਹਲਾ ੫ ॥ ਰਸਨਾ; ਰਾਮ ਕਹਤ ਗੁਣ. ਸੋਹੰ ॥ ਏਕ ਨਿਮਖ ਓਪਾਇ ਸਮਾਵੈ; ਦੇਖਿ ਚਰਿਤ ਮਨ ਮੋਹੰ ॥੧॥ ਰਹਾਉ ॥ ਜਿਸੁ ਸੁਣਿਐ. ਮਨਿ ਹੋਇ ਰਹਸੁ ਅਤਿ; ਰਿਦੈ ਮਾਨ ਦੁਖ ਜੋਹੰ ॥ ਸੁਖੁ ਪਾਇਓ. ਦੁਖੁ ਦੂਰਿ ਪਰਾਇਓ; ਬਣਿ ਆਈ ਪ੍ਰਭ ਤੋਹੰ ॥੧॥ ਕਿਲਵਿਖ ਗਏ. ਮਨ ਨਿਰਮਲ ਹੋਈ ਹੈ; ਗੁਰਿ. ਕਾਢੇ ਮਾਇਆ ਦ੍ਰੋਹੰ ॥ ਕਹੁ ਨਾਨਕ. ਮੈ, ਸੋ ਪ੍ਰਭੁ ਪਾਇਆ; ਕਰਣ ਕਾਰਣ ਸਮਰਥੋਹੰ ॥੨॥੧੪॥੩੭॥ ਸਾਰਗ ਮਹਲਾ ੫ ॥ ਨੈਨਹੁ ਦੇਖਿਓ ਚਲਤੁ ਤਮਾਸਾ ॥ ਸਭ ਹੂ ਦੂਰਿ. ਸਭ ਹੂ ਤੇ ਨੇਰੈ; ਅਗਮ ਅਗਮ ਘਟ ਵਾਸਾ ॥੧॥ ਰਹਾਉ ॥ ਅਭੂਲੁ. ਨ ਭੂਲੈ, ਲਿਖਿਓ. ਨ ਚਲਾਵੈ; ਮਤਾ ਨ ਕਰੈ ਪਚਾਸਾ ॥ ਖਿਨ ਮਹਿ ਸਾਜਿ ਸਵਾਰਿ ਬਿਨਾਹੈ; ਭਗਤਿ ਵਛਲ ਗੁਣਤਾਸਾ ॥੧॥ ਅੰਧ ਕੂਪ ਮਹਿ ਦੀਪਕੁ ਬਲਿਓ; ਗੁਰਿ. ਰਿਦੈ ਕੀਓ ਪਰਗਾਸਾ ॥
Источники и права