couponatlas.

Гуру Грантх Сахиб (гурмукхи): Анг 1213

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਕਹੁ ਨਾਨਕ. ਮੈ ਅਤੁਲ ਸੁਖੁ ਪਾਇਆ; ਜਨਮ ਮਰਣ ਭੈ ਲਾਥੇ ॥੨॥੨੦॥੪੩॥ ਸਾਰਗ ਮਹਲਾ ੫ ॥ ਰੇ ਮੂੜੑੇ; ਆਨ ਕਾਹੇ ਕਤ ਜਾਈ ॥ ਸੰਗਿ ਮਨੋਹਰੁ ਅੰਮ੍ਰਿਤੁ ਹੈ ਰੇ; ਭੂਲਿ ਭੂਲਿ ਬਿਖੁ ਖਾਈ ॥੧॥ ਰਹਾਉ ॥ ਪ੍ਰਭ ਸੁੰਦਰ ਚਤੁਰ ਅਨੂਪ ਬਿਧਾਤੇ; ਤਿਸ ਸਿਉ ਰੁਚ ਨਹੀ. ਰਾਈ ॥ ਮੋਹਨਿ ਸਿਉ. ਬਾਵਰ ਮਨੁ ਮੋਹਿਓ; ਝੂਠਿ ਠਗਉਰੀ ਪਾਈ ॥੧॥ ਭਇਓ ਦਇਆਲੁ ਕ੍ਰਿਪਾਲੁ ਦੁਖ ਹਰਤਾ; ਸੰਤਨ ਸਿਉ ਬਨਿ ਆਈ ॥ ਸਗਲ ਨਿਧਾਨ. ਘਰੈ ਮਹਿ ਪਾਏ; ਕਹੁ ਨਾਨਕ. ਜੋਤਿ ਸਮਾਈ ॥੨॥੨੧॥੪੪॥ ਸਾਰਗ ਮਹਲਾ ੫ ॥ ਓਅੰ ਪ੍ਰਿਅ ਪ੍ਰੀਤਿ ਚੀਤਿ; ਪਹਿਲਰੀਆ ॥ ਜੋ ਤਉ ਬਚਨੁ ਦੀਓ. ਮੇਰੇ ਸਤਿਗੁਰ; ਤਉ ਮੈ ਸਾਜ ਸੀਗਰੀਆ ॥੧॥ ਰਹਾਉ ॥ ਹਮ ਭੂਲਹ. ਤੁਮ ਸਦਾ ਅਭੂਲਾ; ਹਮ ਪਤਿਤ. ਤੁਮ ਪਤਿਤ ਉਧਰੀਆ ॥ ਹਮ ਨੀਚ ਬਿਰਖ. ਤੁਮ ਮੈਲਾਗਰ; ਲਾਜ ਸੰਗਿ ਸੰਗਿ ਬਸਰੀਆ ॥੧॥ ਤੁਮ ਗੰਭੀਰ ਧੀਰ ਉਪਕਾਰੀ; ਹਮ ਕਿਆ ਬਪੁਰੇ ਜੰਤਰੀਆ ॥ ਗੁਰ ਕ੍ਰਿਪਾਲ ਨਾਨਕ ਹਰਿ ਮੇਲਿਓ; ਤਉ ਮੇਰੀ ਸੂਖਿ ਸੇਜਰੀਆ ॥੨॥੨੨॥੪੫॥ ਸਾਰਗ ਮਹਲਾ ੫ ॥ ਮਨ. ਓਇ ਦਿਨਸ ਧੰਨਿ; ਪਰਵਾਨਾਂ ॥ ਸਫਲ ਤੇ ਘਰੀ ਸੰਜੋਗ ਸੁਹਾਵੇ; ਸਤਿਗੁਰ ਸੰਗਿ ਗਿਆਨਾਂ ॥੧॥ ਰਹਾਉ ॥ ਧੰਨਿ. ਸੁਭਾਗ, ਧੰਨਿ ਸੋਹਾਗਾ; ਧੰਨਿ. ਦੇਤ ਜਿਨਿ ਮਾਨਾਂ ॥ ਇਹੁ ਤਨੁ ਤੁਮੑਰਾ. ਸਭੁ ਗ੍ਰਿਹੁ ਧਨੁ ਤੁਮਰਾ; ਹੀਂਉ ਕੀਓ ਕੁਰਬਾਨਾਂ ॥੧॥ ਕੋਟਿ ਲਾਖ ਰਾਜ ਸੁਖ ਪਾਏ; ਇਕ ਨਿਮਖ ਪੇਖਿ ਦ੍ਰਿਸਟਾਨਾਂ ॥ ਜਉ ਕਹਹੁ ਮੁਖਹੁ. ਸੇਵਕ ਇਹ ਬੈਸੀਐ; ਸੁਖ ਨਾਨਕ. ਅੰਤੁ, ਨ ਜਾਨਾਂ ॥੨॥੨੩॥੪੬॥ ਸਾਰਗ ਮਹਲਾ ੫ ॥ ਅਬ ਮੋਰੋ; ਸਹਸਾ ਦੂਖੁ ਗਇਆ ॥ ਅਉਰ ਉਪਾਵ ਸਗਲ ਤਿਆਗਿ ਛੋਡੇ; ਸਤਿਗੁਰ ਸਰਣਿ ਪਇਆ ॥੧॥ ਰਹਾਉ ॥ ਸਰਬ ਸਿਧਿ ਕਾਰਜ ਸਭਿ ਸਵਰੇ; ਅਹੰ ਰੋਗ ਸਗਲ ਹੀ ਖਇਆ ॥ ਕੋਟਿ ਪਰਾਧ. ਖਿਨ ਮਹਿ ਖਉ ਭਈ ਹੈ; ਗੁਰ ਮਿਲਿ ਹਰਿ ਹਰਿ ਕਹਿਆ ॥੧॥ ਪੰਚ ਦਾਸ. ਗੁਰਿ ਵਸਗਤਿ ਕੀਨੇ; ਮਨ ਨਿਹਚਲ ਨਿਰਭਇਆ ॥ ਆਇ ਨ ਜਾਵੈ, ਨ ਕਤ ਹੀ ਡੋਲੈ; ਥਿਰੁ ਨਾਨਕ. ਰਾਜਇਆ ॥੨॥੨੪॥੪੭॥ ਸਾਰਗ ਮਹਲਾ ੫ ॥ ਪ੍ਰਭੁ ਮੇਰੋ; ਇਤ ਉਤ ਸਦਾ ਸਹਾਈ ॥ ਮਨਮੋਹਨੁ. ਮੇਰੇ ਜੀਅ ਕੋ ਪਿਆਰੋ; ਕਵਨ ਕਹਾ ਗੁਨ ਗਾਈ ॥੧॥ ਰਹਾਉ ॥ ਖੇਲਿ ਖਿਲਾਇ; ਲਾਡ ਲਾਡਾਵੈ; ਸਦਾ ਸਦਾ ਅਨਦਾਈ ॥ ਪ੍ਰਤਿਪਾਲੈ ਬਾਰਿਕ ਕੀ ਨਿਆਈ; ਜੈਸੇ ਮਾਤ ਪਿਤਾਈ ॥੧॥ ਤਿਸੁ ਬਿਨੁ ਨਿਮਖ. ਨਹੀ ਰਹਿ ਸਕੀਐ; ਬਿਸਰਿ ਨ ਕਬਹੂ ਜਾਈ ॥
Источники и права