couponatlas.

Гуру Грантх Сахиб (гурмукхи): Анг 1214

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਕਹੁ ਨਾਨਕ. ਮਿਲਿ ਸੰਤਸੰਗਤਿ ਤੇ; ਮਗਨ ਭਏ ਲਿਵ ਲਾਈ ॥੨॥੨੫॥੪੮॥ ਸਾਰਗ ਮਹਲਾ ੫ ॥ ਅਪਨਾ ਮੀਤੁ ਸੁਆਮੀ ਗਾਈਐ ॥ ਆਸ. ਨ ਅਵਰ ਕਾਹੂ ਕੀ ਕੀਜੈ; ਸੁਖਦਾਤਾ ਪ੍ਰਭੁ ਧਿਆਈਐ ॥੧॥ ਰਹਾਉ ॥ ਸੂਖ ਮੰਗਲ ਕਲਿਆਣ ਜਿਸਹਿ ਘਰਿ; ਤਿਸ ਹੀ ਸਰਣੀ ਪਾਈਐ ॥ ਤਿਸਹਿ ਤਿਆਗਿ. ਮਾਨੁਖੁ ਜੇ ਸੇਵਹੁ; ਤਉ ਲਾਜ ਲੋਨੁ ਹੋਇ ਜਾਈਐ ॥੧॥ ਏਕ ਓਟ ਪਕਰੀ ਠਾਕੁਰ ਕੀ; ਗੁਰ ਮਿਲਿ ਮਤਿ ਬੁਧਿ ਪਾਈਐ ॥ ਗੁਣ ਨਿਧਾਨ ਨਾਨਕ ਪ੍ਰਭੁ ਮਿਲਿਆ; ਸਗਲ ਚੁਕੀ ਮੁਹਤਾਈਐ ॥੨॥੨੬॥੪੯॥ ਸਾਰਗ ਮਹਲਾ ੫ ॥ ਓਟ ਸਤਾਣੀ; ਪ੍ਰਭ ਜੀਉ ਮੇਰੈ ॥ ਦ੍ਰਿਸਟਿ. ਨ ਲਿਆਵਉ, ਅਵਰ ਕਾਹੂ ਕਉ; ਮਾਣਿ ਮਹਤਿ ਪ੍ਰਭ ਤੇਰੈ ॥੧॥ ਰਹਾਉ ॥ ਅੰਗੀਕਾਰੁ ਕੀਓ ਪ੍ਰਭਿ ਅਪੁਨੈ; ਕਾਢਿ ਲੀਆ ਬਿਖੁ ਘੇਰੈ ॥ ਅੰਮ੍ਰਿਤ ਨਾਮੁ ਅਉਖਧੁ. ਮੁਖਿ ਦੀਨੋ; ਜਾਇ ਪਇਆ ਗੁਰ ਪੈਰੈ ॥੧॥ ਕਵਨ ਉਪਮਾ ਕਹਉ, ਏਕ ਮੁਖ; ਨਿਰਗੁਣ ਕੇ ਦਾਤੇਰੈ ॥ ਕਾਟਿ ਸਿਲਕ. ਜਉ ਅਪੁਨਾ ਕੀਨੋ; ਨਾਨਕ ਸੂਖ ਘਨੇਰੈ ॥੨॥੨੭॥੫੦॥ ਸਾਰਗ ਮਹਲਾ ੫ ॥ ਪ੍ਰਭ ਸਿਮਰਤ; ਦੂਖ ਬਿਨਾਸੀ ॥ ਭਇਓ ਕ੍ਰਿਪਾਲੁ ਜੀਅ ਸੁਖਦਾਤਾ; ਹੋਈ ਸਗਲ ਖਲਾਸੀ ॥੧॥ ਰਹਾਉ ॥ ਅਵਰੁ. ਨ ਕੋਊ ਸੂਝੈ, ਪ੍ਰਭ ਬਿਨੁ; ਕਹੁ. ਕੋ ਕਿਸੁ ਪਹਿ ਜਾਸੀ ॥ ਜਿਉ ਜਾਣਹੁ. ਤਿਉ ਰਾਖਹੁ ਠਾਕੁਰ; ਸਭੁ ਕਿਛੁ ਤੁਮ ਹੀ ਪਾਸੀ ॥੧॥ ਹਾਥ ਦੇਇ ਰਾਖੇ. ਪ੍ਰਭਿ ਅਪੁਨੇ; ਸਦ ਜੀਵਨ ਅਬਿਨਾਸੀ ॥ ਕਹੁ ਨਾਨਕ. ਮਨਿ ਅਨਦੁ ਭਇਆ ਹੈ; ਕਾਟੀ ਜਮ ਕੀ ਫਾਸੀ ॥੨॥੨੮॥੫੧॥ ਸਾਰਗ ਮਹਲਾ ੫ ॥ ਮੇਰੋ ਮਨੁ; ਜਤ ਕਤ ਤੁਝਹਿ ਸਮੑਾਰੈ ॥ ਹਮ ਬਾਰਿਕ ਦੀਨ. ਪਿਤਾ ਪ੍ਰਭ ਮੇਰੇ; ਜਿਉ ਜਾਨਹਿ ਤਿਉ ਪਾਰੈ ॥੧॥ ਰਹਾਉ ॥ ਜਬ ਭੁਖੌ. ਤਬ ਭੋਜਨੁ ਮਾਂਗੈ; ਅਘਾਏ ਸੂਖ ਸਘਾਰੈ ॥ ਤਬ ਅਰੋਗ. ਜਬ ਤੁਮ ਸੰਗਿ ਬਸਤੌ; ਛੁਟਕਤ ਹੋਇ ਰਵਾਰੈ ॥੧॥ ਕਵਨ ਬਸੇਰੋ. ਦਾਸ ਦਾਸਨ ਕੋ; ਥਾਪਿਉ ਥਾਪਨਹਾਰੈ ॥ ਨਾਮੁ. ਨ ਬਿਸਰੈ, ਤਬ ਜੀਵਨੁ ਪਾਈਐ; ਬਿਨਤੀ ਨਾਨਕ ਇਹ ਸਾਰੈ ॥੨॥੨੯॥੫੨॥ ਸਾਰਗ ਮਹਲਾ ੫ ॥ ਮਨ ਤੇ; ਭੈ ਭਉ. ਦੂਰਿ ਪਰਾਇਓ ॥ ਲਾਲ ਦਇਆਲ ਗੁਲਾਲ ਲਾਡਿਲੇ; ਸਹਜਿ ਸਹਜਿ ਗੁਨ ਗਾਇਓ ॥੧॥ ਰਹਾਉ ॥ ਗੁਰ ਬਚਨਾਤਿ ਕਮਾਤ ਕ੍ਰਿਪਾ ਤੇ; ਬਹੁਰਿ. ਨ ਕਤਹੂ ਧਾਇਓ ॥ ਰਹਤ ਉਪਾਧਿ. ਸਮਾਧਿ ਸੁਖ ਆਸਨ; ਭਗਤਿ ਵਛਲੁ ਗ੍ਰਿਹਿ ਪਾਇਓ ॥੧॥ ਨਾਦ ਬਿਨੋਦ ਕੋਡ ਆਨੰਦਾ; ਸਹਜੇ ਸਹਜਿ ਸਮਾਇਓ ॥ ਕਰਨਾ ਆਪਿ. ਕਰਾਵਨ ਆਪੇ; ਕਹੁ ਨਾਨਕ. ਆਪਿ ਆਪਾਇਓ ॥੨॥੩੦॥੫੩॥
Источники и права