couponatlas.

Гуру Грантх Сахиб (гурмукхи): Анг 1215

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਾਰਗ ਮਹਲਾ ੫ ॥ ਅੰਮ੍ਰਿਤ ਨਾਮੁ; ਮਨਹਿ ਆਧਾਰੋ ॥ ਜਿਨ ਦੀਆ ਤਿਸ ਕੈ ਕੁਰਬਾਨੈ; ਗੁਰ ਪੂਰੇ ਨਮਸਕਾਰੋ ॥੧॥ ਰਹਾਉ ॥ ਬੂਝੀ ਤ੍ਰਿਸਨਾ ਸਹਜਿ ਸੁਹੇਲਾ; ਕਾਮੁ ਕ੍ਰੋਧੁ ਬਿਖੁ ਜਾਰੋ ॥ ਆਇ ਨ ਜਾਇ. ਬਸੈ ਇਹ ਠਾਹਰ; ਜਹ ਆਸਨੁ ਨਿਰੰਕਾਰੋ ॥੧॥ ਏਕੈ ਪਰਗਟੁ. ਏਕੈ ਗੁਪਤਾ; ਏਕੈ ਧੁੰਧੂਕਾਰੋ ॥ ਆਦਿ ਮਧਿ ਅੰਤਿ ਪ੍ਰਭੁ ਸੋਈ; ਕਹੁ ਨਾਨਕ. ਸਾਚੁ ਬੀਚਾਰੋ ॥੨॥੩੧॥੫੪॥ ਸਾਰਗ ਮਹਲਾ ੫ ॥ ਬਿਨੁ ਪ੍ਰਭ; ਰਹਨੁ. ਨ ਜਾਇ. ਘਰੀ ॥ ਸਰਬ ਸੂਖ ਤਾਹੂ ਕੈ ਪੂਰਨ; ਜਾ ਕੈ ਸੁਖੁ ਹੈ ਹਰੀ ॥੧॥ ਰਹਾਉ ॥ ਮੰਗਲ ਰੂਪ ਪ੍ਰਾਨ ਜੀਵਨ ਧਨ; ਸਿਮਰਤ ਅਨਦ ਘਨਾ ॥ ਵਡ ਸਮਰਥੁ ਸਦਾ ਸਦ ਸੰਗੇ; ਗੁਨ ਰਸਨਾ ਕਵਨ ਭਨਾ ॥੧॥ ਥਾਨ ਪਵਿਤ੍ਰਾ. ਮਾਨ ਪਵਿਤ੍ਰਾ; ਪਵਿਤ੍ਰ ਸੁਨਨ ਕਹਨਹਾਰੇ ॥ ਕਹੁ ਨਾਨਕ. ਤੇ ਭਵਨ ਪਵਿਤ੍ਰਾ; ਜਾ ਮਹਿ ਸੰਤ ਤੁਮੑਾਰੇ ॥੨॥੩੨॥੫੫॥ ਸਾਰਗ ਮਹਲਾ ੫ ॥ ਰਸਨਾ ਜਪਤੀ; ਤੂਹੀ ਤੂਹੀ ॥ ਮਾਤ ਗਰਭ ਤੁਮ ਹੀ ਪ੍ਰਤਿਪਾਲਕ; ਮ੍ਰਿਤ ਮੰਡਲ ਇਕ ਤੁਹੀ ॥੧॥ ਰਹਾਉ ॥ ਤੁਮਹਿ ਪਿਤਾ. ਤੁਮ ਹੀ ਫੁਨਿ ਮਾਤਾ; ਤੁਮਹਿ ਮੀਤ ਹਿਤ ਭ੍ਰਾਤਾ ॥ ਤੁਮ ਪਰਵਾਰ ਤੁਮਹਿ ਆਧਾਰਾ; ਤੁਮਹਿ ਜੀਅ ਪ੍ਰਾਨਦਾਤਾ ॥੧॥ ਤੁਮਹਿ ਖਜੀਨਾ. ਤੁਮਹਿ ਜਰੀਨਾ; ਤੁਮ ਹੀ ਮਾਣਿਕ ਲਾਲਾ ॥ ਤੁਮਹਿ ਪਾਰਜਾਤ. ਗੁਰ ਤੇ ਪਾਏ; ਤਉ ਨਾਨਕ. ਭਏ ਨਿਹਾਲਾ ॥੨॥੩੩॥੫੬॥ ਸਾਰਗ ਮਹਲਾ ੫ ॥ ਜਾਹੂ ਕਾਹੂ; ਅਪੁਨੋ ਹੀ ਚਿਤਿ ਆਵੈ ॥ ਜੋ ਕਾਹੂ ਕੋ ਚੇਰੋ ਹੋਵਤ; ਠਾਕੁਰ ਹੀ ਪਹਿ ਜਾਵੈ ॥੧॥ ਰਹਾਉ ॥ ਅਪਨੇ ਪਹਿ ਦੂਖ. ਅਪਨੇ ਪਹਿ ਸੂਖਾ; ਅਪੁਨੇ ਹੀ ਪਹਿ ਬਿਰਥਾ ॥ ਅਪੁਨੇ ਪਹਿ ਮਾਨੁ. ਅਪੁਨੇ ਪਹਿ ਤਾਨਾ; ਅਪਨੇ ਹੀ ਪਹਿ ਅਰਥਾ ॥੧॥ ਕਿਨ ਹੀ ਰਾਜ ਜੋਬਨੁ ਧਨ ਮਿਲਖਾ; ਕਿਨ ਹੀ ਬਾਪ ਮਹਤਾਰੀ ॥ ਸਰਬ ਥੋਕ ਨਾਨਕ ਗੁਰ ਪਾਏ; ਪੂਰਨ ਆਸ ਹਮਾਰੀ ॥੨॥੩੪॥੫੭॥ ਸਾਰਗ ਮਹਲਾ ੫ ॥ ਝੂਠੋ; ਮਾਇਆ ਕੋ ਮਦ ਮਾਨੁ ॥ ਧ੍ਰੋਹ ਮੋਹ ਦੂਰਿ ਕਰਿ ਬਪੁਰੇ; ਸੰਗਿ ਗੋਪਾਲਹਿ ਜਾਨੁ ॥੧॥ ਰਹਾਉ ॥ ਮਿਥਿਆ ਰਾਜ ਜੋਬਨ ਅਰੁ ਉਮਰੇ; ਮੀਰ ਮਲਕ ਅਰੁ ਖਾਨ ॥ ਮਿਥਿਆ ਕਾਪਰ ਸੁਗੰਧ ਚਤੁਰਾਈ; ਮਿਥਿਆ ਭੋਜਨ ਪਾਨ ॥੧॥ ਦੀਨ ਬੰਧਰੋ. ਦਾਸ ਦਾਸਰੋ; ਸੰਤਹ ਕੀ ਸਾਰਾਨ ॥ ਮਾਂਗਨਿ ਮਾਂਗਉ. ਹੋਇ ਅਚਿੰਤਾ; ਮਿਲੁ ਨਾਨਕ ਕੇ ਹਰਿ ਪ੍ਰਾਨ ॥੨॥੩੫॥੫੮॥ ਸਾਰਗ ਮਹਲਾ ੫ ॥ ਅਪੁਨੀ; ਇਤਨੀ ਕਛੂ. ਨ ਸਾਰੀ ॥ ਅਨਿਕ ਕਾਜ. ਅਨਿਕ ਧਾਵਰਤਾ; ਉਰਝਿਓ ਆਨ ਜੰਜਾਰੀ ॥੧॥ ਰਹਾਉ ॥ ਦਿਉਸ ਚਾਰਿ ਕੇ ਦੀਸਹਿ ਸੰਗੀ; ਊਹਾਂ ਨਾਹੀ. ਜਹ ਭਾਰੀ ॥
Источники и права