couponatlas.

Гуру Грантх Сахиб (гурмукхи): Анг 1218

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਾਰਗ ਮਹਲਾ ੫ ॥ ਮੇਰੈ ਗੁਰਿ; ਮੋਰੋ ਸਹਸਾ ਉਤਾਰਿਆ ॥ ਤਿਸੁ ਗੁਰ ਕੈ ਜਾਈਐ ਬਲਿਹਾਰੀ; ਸਦਾ ਸਦਾ ਹਉ ਵਾਰਿਆ ॥੧॥ ਰਹਾਉ ॥ ਗੁਰ ਕਾ ਨਾਮੁ ਜਪਿਓ ਦਿਨੁ ਰਾਤੀ; ਗੁਰ ਕੇ ਚਰਨ ਮਨਿ ਧਾਰਿਆ ॥ ਗੁਰ ਕੀ ਧੂਰਿ. ਕਰਉ ਨਿਤ ਮਜਨੁ; ਕਿਲਵਿਖ ਮੈਲੁ ਉਤਾਰਿਆ ॥੧॥ ਗੁਰ ਪੂਰੇ ਕੀ. ਕਰਉ ਨਿਤ ਸੇਵਾ; ਗੁਰੁ ਅਪਨਾ ਨਮਸਕਾਰਿਆ ॥ ਸਰਬ ਫਲਾ ਦੀਨੑੇ ਗੁਰਿ ਪੂਰੈ; ਨਾਨਕ. ਗੁਰਿ ਨਿਸਤਾਰਿਆ ॥੨॥੪੭॥੭੦॥ ਸਾਰਗ ਮਹਲਾ ੫ ॥ ਸਿਮਰਤ ਨਾਮੁ; ਪ੍ਰਾਨ ਗਤਿ ਪਾਵੈ ॥ ਮਿਟਹਿ ਕਲੇਸ. ਤ੍ਰਾਸ ਸਭ ਨਾਸੈ; ਸਾਧਸੰਗਿ ਹਿਤੁ ਲਾਵੈ ॥੧॥ ਰਹਾਉ ॥ ਹਰਿ ਹਰਿ ਹਰਿ ਹਰਿ. ਮਨਿ ਆਰਾਧੇ; ਰਸਨਾ ਹਰਿ ਜਸੁ ਗਾਵੈ ॥ ਤਜਿ ਅਭਿਮਾਨੁ ਕਾਮ ਕ੍ਰੋਧੁ ਨਿੰਦਾ; ਬਾਸੁਦੇਵ ਰੰਗੁ ਲਾਵੈ ॥੧॥ ਦਾਮੋਦਰ ਦਇਆਲ ਆਰਾਧਹੁ; ਗੋਬਿੰਦ ਕਰਤ ਸੋੁਹਾਵੈ ॥ ਕਹੁ ਨਾਨਕ. ਸਭ ਕੀ ਹੋਇ ਰੇਨਾ; ਹਰਿ ਹਰਿ ਦਰਸਿ ਸਮਾਵੈ ॥੨॥੪੮॥੭੧॥ ਸਾਰਗ ਮਹਲਾ ੫ ॥ ਅਪੁਨੇ ਗੁਰ ਪੂਰੇ ਬਲਿਹਾਰੈ ॥ ਪ੍ਰਗਟ ਪ੍ਰਤਾਪੁ ਕੀਓ ਨਾਮ ਕੋ; ਰਾਖੇ ਰਾਖਨਹਾਰੈ ॥੧॥ ਰਹਾਉ ॥ ਨਿਰਭਉ ਕੀਏ. ਸੇਵਕ ਦਾਸ ਅਪਨੇ; ਸਗਲੇ ਦੂਖ ਬਿਦਾਰੈ ॥ ਆਨ ਉਪਾਵ ਤਿਆਗਿ. ਜਨ ਸਗਲੇ; ਚਰਨ ਕਮਲ ਰਿਦ ਧਾਰੈ ॥੧॥ ਪ੍ਰਾਨ ਅਧਾਰ ਮੀਤ ਸਾਜਨ; ਪ੍ਰਭ ਏਕੈ ਏਕੰਕਾਰੈ ॥ ਸਭ ਤੇ ਊਚ ਠਾਕੁਰੁ ਨਾਨਕ ਕਾ; ਬਾਰ ਬਾਰ ਨਮਸਕਾਰੈ ॥੨॥੪੯॥੭੨॥ ਸਾਰਗ ਮਹਲਾ ੫ ॥ ਬਿਨੁ ਹਰਿ; ਹੈ ਕੋ ਕਹਾ. ਬਤਾਵਹੁ ॥ ਸੁਖ ਸਮੂਹ ਕਰੁਣਾ ਮੈ ਕਰਤਾ; ਤਿਸੁ ਪ੍ਰਭ ਸਦਾ ਧਿਆਵਹੁ ॥੧॥ ਰਹਾਉ ॥ ਜਾ ਕੈ ਸੂਤਿ ਪਰੋਏ ਜੰਤਾ; ਤਿਸੁ ਪ੍ਰਭ ਕਾ ਜਸੁ ਗਾਵਹੁ ॥ ਸਿਮਰਿ ਠਾਕੁਰੁ. ਜਿਨਿ ਸਭੁ ਕਿਛੁ ਦੀਨਾ; ਆਨ. ਕਹਾ ਪਹਿ ਜਾਵਹੁ ॥੧॥ ਸਫਲ ਸੇਵਾ ਸੁਆਮੀ ਮੇਰੇ ਕੀ; ਮਨ ਬਾਂਛਤ ਫਲ ਪਾਵਹੁ ॥ ਕਹੁ ਨਾਨਕ. ਲਾਭੁ ਲਾਹਾ ਲੈ ਚਾਲਹੁ; ਸੁਖ ਸੇਤੀ ਘਰਿ ਜਾਵਹੁ ॥੨॥੫੦॥੭੩॥ ਸਾਰਗ ਮਹਲਾ ੫ ॥ ਠਾਕੁਰ; ਤੁਮੑ ਸਰਣਾਈ ਆਇਆ ॥ ਉਤਰਿ ਗਇਓ ਮੇਰੇ ਮਨ ਕਾ ਸੰਸਾ; ਜਬ ਤੇ ਦਰਸਨੁ ਪਾਇਆ ॥੧॥ ਰਹਾਉ ॥ ਅਨਬੋਲਤ ਮੇਰੀ ਬਿਰਥਾ ਜਾਨੀ; ਅਪਨਾ ਨਾਮੁ ਜਪਾਇਆ ॥ ਦੁਖ ਨਾਠੇ. ਸੁਖ ਸਹਜਿ ਸਮਾਏ; ਅਨਦ ਅਨਦ ਗੁਣ ਗਾਇਆ ॥੧॥ ਬਾਹ ਪਕਰਿ ਕਢਿ ਲੀਨੇ ਅਪੁਨੇ; ਗ੍ਰਿਹ ਅੰਧ ਕੂਪ ਤੇ ਮਾਇਆ ॥ ਕਹੁ ਨਾਨਕ. ਗੁਰਿ, ਬੰਧਨ ਕਾਟੇ; ਬਿਛੁਰਤ ਆਨਿ ਮਿਲਾਇਆ ॥੨॥੫੧॥੭੪॥
Источники и права