couponatlas.

Гуру Грантх Сахиб (гурмукхи): Анг 1219

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਾਰਗ ਮਹਲਾ ੫ ॥ ਹਰਿ ਕੇ ਨਾਮ ਕੀ; ਗਤਿ ਠਾਂਢੀ ॥ ਬੇਦ ਪੁਰਾਨ ਸਿਮ੍ਰਿਤਿ ਸਾਧੂ ਜਨ; ਖੋਜਤ ਖੋਜਤ ਕਾਢੀ ॥੧॥ ਰਹਾਉ ॥ ਸਿਵ ਬਿਰੰਚ ਅਰੁ ਇੰਦ੍ਰ ਲੋਕ; ਤਾ ਮਹਿ ਜਲਤੌ ਫਿਰਿਆ ॥ ਸਿਮਰਿ ਸਿਮਰਿ ਸੁਆਮੀ. ਭਏ ਸੀਤਲ; ਦੂਖੁ ਦਰਦੁ ਭ੍ਰਮੁ ਹਿਰਿਆ ॥੧॥ ਜੋ ਜੋ ਤਰਿਓ ਪੁਰਾਤਨੁ ਨਵਤਨੁ; ਭਗਤਿ ਭਾਇ ਹਰਿ ਦੇਵਾ ॥ ਨਾਨਕ ਕੀ ਬੇਨੰਤੀ ਪ੍ਰਭ ਜੀਉ; ਮਿਲੈ ਸੰਤ ਜਨ ਸੇਵਾ ॥੨॥੫੨॥੭੫॥ ਸਾਰਗ ਮਹਲਾ ੫ ॥ ਜਿਹਵੇ; ਅੰਮ੍ਰਿਤ ਗੁਣ ਹਰਿ ਗਾਉ ॥ ਹਰਿ ਹਰਿ ਬੋਲਿ. ਕਥਾ ਸੁਨਿ ਹਰਿ ਕੀ; ਉਚਰਹੁ ਪ੍ਰਭ ਕੋ ਨਾਉ ॥੧॥ ਰਹਾਉ ॥ ਰਾਮ ਨਾਮੁ ਰਤਨ ਧਨੁ ਸੰਚਹੁ; ਮਨਿ ਤਨਿ ਲਾਵਹੁ ਭਾਉ ॥ ਆਨ ਬਿਭੂਤ ਮਿਥਿਆ ਕਰਿ ਮਾਨਹੁ; ਸਾਚਾ ਇਹੈ ਸੁਆਉ ॥੧॥ ਜੀਅ ਪ੍ਰਾਨ ਮੁਕਤਿ ਕੋ ਦਾਤਾ; ਏਕਸ ਸਿਉ ਲਿਵ ਲਾਉ ॥ ਕਹੁ ਨਾਨਕ. ਤਾ ਕੀ ਸਰਣਾਈ; ਦੇਤ ਸਗਲ ਅਪਿਆਉ ॥੨॥੫੩॥੭੬॥ ਸਾਰਗ ਮਹਲਾ ੫ ॥ ਹੋਤੀ ਨਹੀ; ਕਵਨ ਕਛੁ ਕਰਣੀ ॥ ਇਹੈ ਓਟ ਪਾਈ ਮਿਲਿ ਸੰਤਹ; ਗੋਪਾਲ ਏਕ ਕੀ ਸਰਣੀ ॥੧॥ ਰਹਾਉ ॥ ਪੰਚ ਦੋਖ ਛਿਦ੍ਰ ਇਆ ਤਨ ਮਹਿ; ਬਿਖੈ ਬਿਆਧਿ ਕੀ ਕਰਣੀ ॥ ਆਸ ਅਪਾਰ, ਦਿਨਸ ਗਣਿ ਰਾਖੇ; ਗ੍ਰਸਤ ਜਾਤ ਬਲੁ, ਜਰਣੀ ॥੧॥ ਅਨਾਥਹ ਨਾਥ. ਦਇਆਲ ਸੁਖ ਸਾਗਰ; ਸਰਬ ਦੋਖ ਭੈ ਹਰਣੀ ॥ ਮਨਿ ਬਾਂਛਤ ਚਿਤਵਤ ਨਾਨਕ ਦਾਸ; ਪੇਖਿ ਜੀਵਾ ਪ੍ਰਭ ਚਰਣੀ ॥੨॥੫੪॥੭੭॥ ਸਾਰਗ ਮਹਲਾ ੫ ॥ ਫੀਕੇ; ਹਰਿ ਕੇ ਨਾਮ ਬਿਨੁ ਸਾਦ ॥ ਅੰਮ੍ਰਿਤ ਰਸੁ ਕੀਰਤਨੁ ਹਰਿ ਗਾਈਐ; ਅਹਿਨਿਸਿ ਪੂਰਨ ਨਾਦ ॥੧॥ ਰਹਾਉ ॥ ਸਿਮਰਤ ਸਾਂਤਿ ਮਹਾ ਸੁਖੁ ਪਾਈਐ; ਮਿਟਿ ਜਾਹਿ ਸਗਲ ਬਿਖਾਦ ॥ ਹਰਿ ਹਰਿ ਲਾਭੁ ਸਾਧਸੰਗਿ ਪਾਈਐ; ਘਰਿ ਲੈ ਆਵਹੁ ਲਾਦਿ ॥੧॥ ਸਭ ਤੇ ਊਚ. ਊਚ ਤੇ ਊਚੋ; ਅੰਤੁ ਨਹੀ. ਮਰਜਾਦ ॥ ਬਰਨਿ. ਨ ਸਾਕਉ, ਨਾਨਕ ਮਹਿਮਾ; ਪੇਖਿ ਰਹੇ ਬਿਸਮਾਦ ॥੨॥੫੫॥੭੮॥ ਸਾਰਗ ਮਹਲਾ ੫ ॥ ਆਇਓ; ਸੁਨਨ ਪੜਨ ਕਉ ਬਾਣੀ ॥ ਨਾਮੁ ਵਿਸਾਰਿ. ਲਗਹਿ ਅਨ ਲਾਲਚਿ; ਬਿਰਥਾ ਜਨਮੁ ਪਰਾਣੀ ॥੧॥ ਰਹਾਉ ॥ ਸਮਝੁ ਅਚੇਤ. ਚੇਤਿ ਮਨ ਮੇਰੇ; ਕਥੀ ਸੰਤਨ ਅਕਥ ਕਹਾਣੀ ॥ ਲਾਭੁ ਲੈਹੁ. ਹਰਿ ਰਿਦੈ ਅਰਾਧਹੁ; ਛੁਟਕੈ ਆਵਣ ਜਾਣੀ ॥੧॥ ਉਦਮੁ ਸਕਤਿ ਸਿਆਣਪ ਤੁਮੑਰੀ; ਦੇਹਿ. ਤ ਨਾਮੁ ਵਖਾਣੀ ॥ ਸੇਈ ਭਗਤ. ਭਗਤਿ ਸੇ ਲਾਗੇ; ਨਾਨਕ ਜੋ ਪ੍ਰਭ ਭਾਣੀ ॥੨॥੫੬॥੭੯॥ ਸਾਰਗ ਮਹਲਾ ੫ ॥ ਧਨਵੰਤ; ਨਾਮ ਕੇ ਵਣਜਾਰੇ ॥ ਸਾਂਝੀ ਕਰਹੁ. ਨਾਮ ਧਨੁ ਖਾਟਹੁ; ਗੁਰ ਕਾ ਸਬਦੁ ਵੀਚਾਰੇ ॥੧॥ ਰਹਾਉ ॥
Источники и права