couponatlas.

Гуру Грантх Сахиб (гурмукхи): Анг 1220

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਛੋਡਹੁ ਕਪਟੁ. ਹੋਇ ਨਿਰਵੈਰਾ; ਸੋ ਪ੍ਰਭੁ ਸੰਗਿ ਨਿਹਾਰੇ ॥ ਸਚੁ ਧਨੁ ਵਣਜਹੁ. ਸਚੁ ਧਨੁ ਸੰਚਹੁ; ਕਬਹੂ. ਨ ਆਵਹੁ ਹਾਰੇ ॥੧॥ ਖਾਤ ਖਰਚਤ. ਕਿਛੁ ਨਿਖੁਟਤ ਨਾਹੀ; ਅਗਨਤ ਭਰੇ ਭੰਡਾਰੇ ॥ ਕਹੁ ਨਾਨਕ. ਸੋਭਾ ਸੰਗਿ ਜਾਵਹੁ; ਪਾਰਬ੍ਰਹਮ ਕੈ ਦੁਆਰੇ ॥੨॥੫੭॥੮੦॥ ਸਾਰਗ ਮਹਲਾ ੫ ॥ ਪ੍ਰਭ ਜੀ; ਮੋਹਿ ਕਵਨੁ ਅਨਾਥੁ ਬਿਚਾਰਾ ॥ ਕਵਨ ਮੂਲ ਤੇ ਮਾਨੁਖੁ ਕਰਿਆ; ਇਹੁ ਪਰਤਾਪੁ ਤੁਹਾਰਾ ॥੧॥ ਰਹਾਉ ॥ ਜੀਅ ਪ੍ਰਾਣ ਸਰਬ ਕੇ ਦਾਤੇ; ਗੁਣ ਕਹੇ. ਨ ਜਾਹਿ, ਅਪਾਰਾ ॥ ਸਭ ਕੇ ਪ੍ਰੀਤਮ. ਸ੍ਰਬ ਪ੍ਰਤਿਪਾਲਕ; ਸਰਬ ਘਟਾਂ ਆਧਾਰਾ ॥੧॥ ਕੋਇ ਨ ਜਾਣੈ. ਤੁਮਰੀ ਗਤਿ ਮਿਤਿ; ਆਪਹਿ ਏਕ ਪਸਾਰਾ ॥ ਸਾਧ ਨਾਵ ਬੈਠਾਵਹੁ ਨਾਨਕ; ਭਵ ਸਾਗਰੁ ਪਾਰਿ ਉਤਾਰਾ ॥੨॥੫੮॥੮੧॥ ਸਾਰਗ ਮਹਲਾ ੫ ॥ ਆਵੈ; ਰਾਮ ਸਰਣਿ ਵਡਭਾਗੀ ॥ ਏਕਸ ਬਿਨੁ ਕਿਛੁ ਹੋਰੁ. ਨ ਜਾਣੈ; ਅਵਰਿ ਉਪਾਵ ਤਿਆਗੀ ॥੧॥ ਰਹਾਉ ॥ ਮਨ ਬਚ ਕ੍ਰਮ. ਆਰਾਧੈ ਹਰਿ; ਹਰਿ; ਸਾਧਸੰਗਿ ਸੁਖੁ ਪਾਇਆ ॥ ਅਨਦ ਬਿਨੋਦ ਅਕਥ ਕਥਾ ਰਸੁ; ਸਾਚੈ ਸਹਜਿ ਸਮਾਇਆ ॥੧॥ ਕਰਿ ਕਿਰਪਾ ਜੋ ਅਪੁਨਾ ਕੀਨੋ; ਤਾ ਕੀ ਊਤਮ ਬਾਣੀ ॥ ਸਾਧਸੰਗਿ ਨਾਨਕ ਨਿਸਤਰੀਐ; ਜੋ ਰਾਤੇ ਪ੍ਰਭ ਨਿਰਬਾਣੀ ॥੨॥੫੯॥੮੨॥ ਸਾਰਗ ਮਹਲਾ ੫ ॥ ਜਾ ਤੇ; ਸਾਧੂ ਸਰਣਿ ਗਹੀ ॥ ਸਾਂਤਿ ਸਹਜੁ ਮਨਿ ਭਇਓ ਪ੍ਰਗਾਸਾ; ਬਿਰਥਾ ਕਛੁ. ਨ ਰਹੀ ॥੧॥ ਰਹਾਉ ॥ ਹੋਹੁ ਕ੍ਰਿਪਾਲ ਨਾਮੁ ਦੇਹੁ ਅਪੁਨਾ; ਬਿਨਤੀ ਏਹ ਕਹੀ ॥ ਆਨ ਬਿਉਹਾਰ ਬਿਸਰੇ ਪ੍ਰਭ ਸਿਮਰਤ; ਪਾਇਓ ਲਾਭੁ ਸਹੀ ॥੧॥ ਜਹ ਤੇ ਉਪਜਿਓ. ਤਹੀ ਸਮਾਨੋ; ਸਾਈ ਬਸਤੁ ਅਹੀ ॥ ਕਹੁ ਨਾਨਕ. ਭਰਮੁ, ਗੁਰਿ ਖੋਇਓ; ਜੋਤੀ ਜੋਤਿ ਸਮਹੀ ॥੨॥੬੦॥੮੩॥ ਸਾਰਗ ਮਹਲਾ ੫ ॥ ਰਸਨਾ; ਰਾਮ ਕੋ ਜਸੁ ਗਾਉ ॥ ਆਨ ਸੁਆਦ ਬਿਸਾਰਿ ਸਗਲੇ; ਭਲੋ ਨਾਮ ਸੁਆਉ ॥੧॥ ਰਹਾਉ ॥ ਚਰਨ ਕਮਲ ਬਸਾਇ ਹਿਰਦੈ; ਏਕ ਸਿਉ ਲਿਵ ਲਾਉ ॥ ਸਾਧਸੰਗਤਿ ਹੋਹਿ ਨਿਰਮਲੁ; ਬਹੁੜਿ ਜੋਨਿ. ਨ ਆਉ ॥੧॥ ਜੀਉ ਪ੍ਰਾਨ ਅਧਾਰੁ ਤੇਰਾ; ਤੂ ਨਿਥਾਵੇ ਥਾਉ ॥ ਸਾਸਿ ਸਾਸਿ ਸਮੑਾਲਿ ਹਰਿ ਹਰਿ; ਨਾਨਕ ਸਦ ਬਲਿ ਜਾਉ ॥੨॥੬੧॥੮੪॥ ਸਾਰਗ ਮਹਲਾ ੫ ॥ ਬੈਕੁੰਠ; ਗੋਬਿੰਦ ਚਰਨ ਨਿਤ ਧਿਆਉ ॥ ਮੁਕਤਿ ਪਦਾਰਥੁ ਸਾਧੂ ਸੰਗਤਿ; ਅੰਮ੍ਰਿਤੁ ਹਰਿ ਕਾ ਨਾਉ ॥੧॥ ਰਹਾਉ ॥ ਊਤਮ ਕਥਾ ਸੁਣੀਜੈ ਸ੍ਰਵਣੀ; ਮਇਆ ਕਰਹੁ ਭਗਵਾਨ ॥ ਆਵਤ ਜਾਤ ਦੋਊ ਪਖ ਪੂਰਨ; ਪਾਈਐ ਸੁਖ ਬਿਸ੍ਰਾਮ ॥੧॥
Источники и права