couponatlas.

Гуру Грантх Сахиб (гурмукхи): Анг 1229

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਾਰੰਗ ਮਹਲਾ ੫ ਚਉਪਦੇ ਘਰੁ ੫ ॥ ੴ ਸਤਿਗੁਰ ਪ੍ਰਸਾਦਿ ॥ ਹਰਿ ਭਜਿ; ਆਨ ਕਰਮ ਬਿਕਾਰ ॥ ਮਾਨ ਮੋਹੁ ਨ ਬੁਝਤ ਤ੍ਰਿਸਨਾ; ਕਾਲ ਗ੍ਰਸ ਸੰਸਾਰ ॥੧॥ ਰਹਾਉ ॥ ਖਾਤ ਪੀਵਤ ਹਸਤ ਸੋਵਤ; ਅਉਧ ਬਿਤੀ ਅਸਾਰ ॥ ਨਰਕ ਉਦਰਿ ਭ੍ਰਮੰਤ ਜਲਤੋ; ਜਮਹਿ ਕੀਨੀ ਸਾਰ ॥੧॥ ਪਰ ਦ੍ਰੋਹ ਕਰਤ ਬਿਕਾਰ ਨਿੰਦਾ; ਪਾਪ ਰਤ. ਕਰ ਝਾਰ ॥ ਬਿਨਾ ਸਤਿਗੁਰ. ਬੂਝ ਨਾਹੀ; ਤਮ ਮੋਹ ਮਹਾਂ ਅੰਧਾਰ ॥੨॥ ਬਿਖੁ ਠਗਉਰੀ ਖਾਇ ਮੂਠੋ; ਚਿਤਿ ਨ. ਸਿਰਜਨਹਾਰ ॥ ਗੋਬਿੰਦ ਗੁਪਤ ਹੋਇ ਰਹਿਓ ਨਿਆਰੋ; ਮਾਤੰਗ ਮਤਿ ਅਹੰਕਾਰ ॥੩॥ ਕਰਿ ਕ੍ਰਿਪਾ ਪ੍ਰਭ ਸੰਤ ਰਾਖੇ; ਚਰਨ ਕਮਲ ਅਧਾਰ ॥ ਕਰ ਜੋਰਿ ਨਾਨਕੁ. ਸਰਨਿ ਆਇਓ; ਗੋੁਪਾਲ ਪੁਰਖ ਅਪਾਰ ॥੪॥੧॥੧੨੯॥ ਸਾਰਗ ਮਹਲਾ ੫ ਘਰੁ ੬ ਪੜਤਾਲ ॥ ੴ ਸਤਿਗੁਰ ਪ੍ਰਸਾਦਿ ॥ ਸੁਭ ਬਚਨ ਬੋਲਿ; ਗੁਨ ਅਮੋਲ ॥ ਕਿੰਕਰੀ; ਬਿਕਾਰ ॥ ਦੇਖੁ ਰੀ. ਬੀਚਾਰ ॥ ਗੁਰਸਬਦੁ ਧਿਆਇ; ਮਹਲੁ ਪਾਇ ॥ ਹਰਿ ਸੰਗਿ ਰੰਗ ਕਰਤੀ; ਮਹਾ ਕੇਲ ॥੧॥ ਰਹਾਉ ॥ ਸੁਪਨ ਰੀ. ਸੰਸਾਰੁ ॥ ਮਿਥਨੀ ਬਿਸਥਾਰੁ ॥ ਸਖੀ. ਕਾਇ ਮੋਹਿ ਮੋਹਿਲੀ; ਪ੍ਰਿਅ ਪ੍ਰੀਤਿ ਰਿਦੈ ਮੇਲ ॥੧॥ ਸਰਬ ਰੀ. ਪ੍ਰੀਤਿ ਪਿਆਰੁ ॥ ਪ੍ਰਭੁ ਸਦਾ ਰੀ ਦਇਆਰੁ ॥ ਕਾਂਏਂ; ਆਨ ਆਨ ਰੁਚੀਐ ॥ ਹਰਿ ਸੰਗਿ; ਸੰਗਿ ਖਚੀਐ ॥ ਜਉ ਸਾਧਸੰਗ ਪਾਏ ॥ ਕਹੁ ਨਾਨਕ. ਹਰਿ ਧਿਆਏ ॥ ਅਬ ਰਹੇ; ਜਮਹਿ ਮੇਲ ॥੨॥੧॥੧੩੦॥ ਸਾਰਗ ਮਹਲਾ ੫ ॥ ਕੰਚਨਾ ਬਹੁ; ਦਤ ਕਰਾ ॥ ਭੂਮਿ ਦਾਨੁ ਅਰਪਿ ਧਰਾ ॥ ਮਨ ਅਨਿਕ ਸੋਚ; ਪਵਿਤ੍ਰ ਕਰਤ ॥ ਨਾਹੀ ਰੇ. ਨਾਮ ਤੁਲਿ; ਮਨ ਚਰਨ ਕਮਲ ਲਾਗੇ ॥੧॥ ਰਹਾਉ ॥ ਚਾਰਿ ਬੇਦ; ਜਿਹਵ ਭਨੇ ॥ ਦਸ ਅਸਟ ਖਸਟ; ਸ੍ਰਵਨ ਸੁਨੇ ॥ ਨਹੀ ਤੁਲਿ; ਗੋਬਿਦ ਨਾਮ ਧੁਨੇ ॥ ਮਨ ਚਰਨ ਕਮਲ ਲਾਗੇ ॥੧॥ ਬਰਤ ਸੰਧਿ; ਸੋਚ ਚਾਰ ॥ ਕ੍ਰਿਆ ਕੁੰਟਿ ਨਿਰਾਹਾਰ ॥ ਅਪਰਸ. ਕਰਤ ਪਾਕਸਾਰ ॥ ਨਿਵਲੀ ਕਰਮ; ਬਹੁ ਬਿਸਥਾਰ ॥ ਧੂਪ ਦੀਪ ਕਰਤੇ; ਹਰਿ ਨਾਮ ਤੁਲਿ. ਨ ਲਾਗੇ ॥ ਰਾਮ ਦਇਆਰ; ਸੁਨਿ ਦੀਨ ਬੇਨਤੀ ॥ ਦੇਹੁ ਦਰਸੁ. ਨੈਨ ਪੇਖਉ; ਜਨ ਨਾਨਕ, ਨਾਮ ਮਿਸਟ ਲਾਗੇ ॥੨॥੨॥੧੩੧॥ ਸਾਰਗ ਮਹਲਾ ੫ ॥ ਰਾਮ ਰਾਮ ਰਾਮ ਜਾਪਿ; ਰਮਤ ਰਾਮ ਸਹਾਈ ॥੧॥ ਰਹਾਉ ॥
Источники и права