couponatlas.

Гуру Грантх Сахиб (гурмукхи): Анг 1230

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸੰਤਨ ਕੈ ਚਰਨ ਲਾਗੇ. ਕਾਮ ਕ੍ਰੋਧ ਲੋਭ ਤਿਆਗੇ; ਗੁਰ ਗੋਪਾਲ ਭਏ ਕ੍ਰਿਪਾਲ, ਲਬਧਿ ਅਪਨੀ ਪਾਈ ॥੧॥ ਬਿਨਸੇ ਭ੍ਰਮ ਮੋਹ ਅੰਧ, ਟੂਟੇ ਮਾਇਆ ਕੇ ਬੰਧ; ਪੂਰਨ ਸਰਬਤ੍ਰ ਠਾਕੁਰ. ਨਹ ਕੋਊ ਬੈਰਾਈ ॥ ਸੁਆਮੀ ਸੁਪ੍ਰਸੰਨ ਭਏ. ਜਨਮ ਮਰਨ ਦੋਖ ਗਏ; ਸੰਤਨ ਕੈ ਚਰਨ ਲਾਗਿ. ਨਾਨਕ ਗੁਨ ਗਾਈ ॥੨॥੩॥੧੩੨॥ ਸਾਰਗ ਮਹਲਾ ੫ ॥ ਹਰਿ ਹਰੇ ਹਰਿ ਮੁਖਹੁ ਬੋਲਿ; ਹਰਿ ਹਰੇ ਮਨਿ ਧਾਰੇ ॥੧॥ ਰਹਾਉ ॥ ਸ੍ਰਵਨ ਸੁਨਨ ਭਗਤਿ ਕਰਨ; ਅਨਿਕ ਪਾਤਿਕ ਪੁਨਹਚਰਨ ॥ ਸਰਨ ਪਰਨ ਸਾਧੂ; ਆਨ ਬਾਨਿ ਬਿਸਾਰੇ ॥੧॥ ਹਰਿ ਚਰਨ ਪ੍ਰੀਤਿ, ਨੀਤ ਨੀਤਿ; ਪਾਵਨਾ ਮਹਿ. ਮਹਾ ਪੁਨੀਤ ॥ ਸੇਵਕ ਭੈ. ਦੂਰਿ ਕਰਨ; ਕਲਿਮਲ; ਦੋਖ ਜਾਰੇ ॥ ਕਹਤ ਮੁਕਤ. ਸੁਨਤ ਮੁਕਤ; ਰਹਤ ਜਨਮ ਰਹਤੇ ॥ ਰਾਮ ਰਾਮ ਸਾਰ ਭੂਤ; ਨਾਨਕ ਤਤੁ ਬੀਚਾਰੇ ॥੨॥੪॥੧੩੩॥ ਸਾਰਗ ਮਹਲਾ ੫ ॥ ਨਾਮ ਭਗਤਿ ਮਾਗੁ ਸੰਤ; ਤਿਆਗਿ ਸਗਲ ਕਾਮੀ ॥੧॥ ਰਹਾਉ ॥ ਪ੍ਰੀਤਿ ਲਾਇ ਹਰਿ ਧਿਆਇ; ਗੁਨ ਗੋੁਬਿੰਦ ਸਦਾ ਗਾਇ ॥ ਹਰਿ ਜਨ ਕੀ ਰੇਨ ਬਾਂਛੁ; ਦੈਨਹਾਰ ਸੁਆਮੀ ॥੧॥ ਸਰਬ ਕੁਸਲ ਸੁਖ ਬਿਸ੍ਰਾਮ, ਆਨਦਾ ਆਨੰਦ ਨਾਮ; ਜਮ ਕੀ ਕਛੁ. ਨਾਹਿ ਤ੍ਰਾਸ, ਸਿਮਰਿ ਅੰਤਰਜਾਮੀ ॥ ਏਕ ਸਰਨ ਗੋਬਿੰਦ ਚਰਨ; ਸੰਸਾਰ ਸਗਲ ਤਾਪ ਹਰਨ ॥ ਨਾਵ ਰੂਪ ਸਾਧਸੰਗ; ਨਾਨਕ ਪਾਰਗਰਾਮੀ ॥੨॥੫॥੧੩੪॥ ਸਾਰਗ ਮਹਲਾ ੫ ॥ ਗੁਨ ਲਾਲ ਗਾਵਉ; ਗੁਰ ਦੇਖੇ ॥ ਪੰਚਾ ਤੇ ਏਕੁ ਛੂਟਾ; ਜਉ. ਸਾਧਸੰਗਿ ਪਗ ਰਉ ॥੧॥ ਰਹਾਉ ॥ ਦ੍ਰਿਸਟਉ ਕਛੁ ਸੰਗਿ. ਨ ਜਾਇ. ਮਾਨੁ ਤਿਆਗਿ ਮੋਹਾ ॥ ਏਕੈ ਹਰਿ ਪ੍ਰੀਤਿ ਲਾਇ. ਮਿਲਿ ਸਾਧਸੰਗਿ ਸੋਹਾ ॥੧॥ ਪਾਇਓ ਹੈ ਗੁਣ ਨਿਧਾਨੁ; ਸਗਲ ਆਸ ਪੂਰੀ ॥ ਨਾਨਕ. ਮਨਿ ਅਨੰਦ ਭਏ; ਗੁਰਿ. ਬਿਖਮ ਗਾਰ੍ਹ ਤੋਰੀ ॥੨॥੬॥੧੩੫॥ ਸਾਰਗ ਮਹਲਾ ੫ ॥ ਮਨਿ. ਬਿਰਾਗੈਗੀ ॥ ਖੋਜਤੀ. ਦਰਸਾਰ ॥੧॥ ਰਹਾਉ ॥ ਸਾਧੂ ਸੰਤਨ ਸੇਵਿ ਕੈ; ਪ੍ਰਿਉ ਹੀਅਰੈ ਧਿਆਇਓ ॥ ਆਨੰਦ ਰੂਪੀ ਪੇਖਿ ਕੈ; ਹਉ. ਮਹਲੁ ਪਾਵਉਗੀ ॥੧॥ ਕਾਮ ਕਰੀ. ਸਭ ਤਿਆਗਿ ਕੈ; ਹਉ ਸਰਣਿ ਪਰਉਗੀ ॥ ਨਾਨਕ ਸੁਆਮੀ ਗਰਿ ਮਿਲੇ; ਹਉ. ਗੁਰ ਮਨਾਵਉਗੀ ॥੨॥੭॥੧੩੬॥ ਸਾਰਗ ਮਹਲਾ ੫ ॥ ਐਸੀ ਹੋਇ ਪਰੀ ॥ ਜਾਨਤੇ ਦਇਆਰ ॥੧॥ ਰਹਾਉ ॥ ਮਾਤਰ ਪਿਤਰ ਤਿਆਗਿ ਕੈ; ਮਨੁ. ਸੰਤਨ ਪਾਹਿ ਬੇਚਾਇਓ ॥ ਜਾਤਿ ਜਨਮ ਕੁਲ ਖੋਈਐ; ਹਉ. ਗਾਵਉ ਹਰਿ ਹਰੀ ॥੧॥ ਲੋਕ ਕੁਟੰਬ ਤੇ ਟੂਟੀਐ; ਪ੍ਰਭ ਕਿਰਤਿ ਕਿਰਤਿ ਕਰੀ ॥ ਗੁਰਿ. ਮੋ ਕਉ ਉਪਦੇਸਿਆ; ਨਾਨਕ ਸੇਵਿ ਏਕ ਹਰੀ ॥੨॥੮॥੧੩੭॥
Источники и права