couponatlas.

Гуру Грантх Сахиб (гурмукхи): Анг 1234

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜਨਮ ਜਨਮ ਕੇ ਕਿਲਵਿਖ ਭਉ ਭੰਜਨ; ਗੁਰਮੁਖਿ ਏਕੋ ਡੀਠਾ ॥੧॥ ਰਹਾਉ ॥ ਕੋਟਿ ਕੋਟੰਤਰ ਕੇ ਪਾਪ ਬਿਨਾਸਨ; ਹਰਿ ਸਾਚਾ ਮਨਿ ਭਾਇਆ ॥ ਹਰਿ ਬਿਨੁ. ਅਵਰੁ, ਨ ਸੂਝੈ ਦੂਜਾ; ਸਤਿਗੁਰਿ. ਏਕੁ ਬੁਝਾਇਆ ॥੧॥ ਪ੍ਰੇਮ ਪਦਾਰਥੁ ਜਿਨ ਘਟਿ ਵਸਿਆ; ਸਹਜੇ ਰਹੇ ਸਮਾਈ ॥ ਸਬਦਿ ਰਤੇ. ਸੇ ਰੰਗਿ ਚਲੂਲੇ; ਰਾਤੇ ਸਹਜਿ ਸੁਭਾਈ ॥੨॥ ਰਸਨਾ ਸਬਦੁ ਵੀਚਾਰਿ. ਰਸਿ ਰਾਤੀ; ਲਾਲ ਭਈ ਰੰਗੁ ਲਾਈ ॥ ਰਾਮ ਨਾਮੁ ਨਿਹਕੇਵਲੁ ਜਾਣਿਆ; ਮਨੁ ਤ੍ਰਿਪਤਿਆ ਸਾਂਤਿ ਆਈ ॥੩॥ ਪੰਡਿਤ ਪੜੑਿ ਪੜੑਿ ਮੋਨੀ ਸਭਿ ਥਾਕੇ; ਭ੍ਰਮਿ ਭੇਖ ਥਕੇ ਭੇਖਧਾਰੀ ॥ ਗੁਰ ਪਰਸਾਦਿ ਨਿਰੰਜਨੁ ਪਾਇਆ; ਸਾਚੈ ਸਬਦਿ ਵੀਚਾਰੀ ॥੪॥ ਆਵਾ ਗਉਣੁ ਨਿਵਾਰਿ. ਸਚਿ ਰਾਤੇ; ਸਾਚ ਸਬਦੁ ਮਨਿ ਭਾਇਆ ॥ ਸਤਿਗੁਰੁ ਸੇਵਿ. ਸਦਾ ਸੁਖੁ ਪਾਈਐ; ਜਿਨਿ. ਵਿਚਹੁ ਆਪੁ ਗਵਾਇਆ ॥੫॥ ਸਾਚੈ ਸਬਦਿ ਸਹਜ ਧੁਨਿ ਉਪਜੈ; ਮਨਿ ਸਾਚੈ ਲਿਵ ਲਾਈ ॥ ਅਗਮ ਅਗੋਚਰੁ ਨਾਮੁ ਨਿਰੰਜਨੁ; ਗੁਰਮੁਖਿ ਮੰਨਿ ਵਸਾਈ ॥੬॥ ਏਕਸ ਮਹਿ ਸਭੁ ਜਗਤੋ ਵਰਤੈ; ਵਿਰਲਾ ਏਕੁ ਪਛਾਣੈ ॥ ਸਬਦਿ ਮਰੈ. ਤਾ ਸਭੁ ਕਿਛੁ ਸੂਝੈ; ਅਨਦਿਨੁ ਏਕੋ ਜਾਣੈ ॥੭॥ ਜਿਸ ਨੋ ਨਦਰਿ ਕਰੇ. ਸੋਈ ਜਨੁ ਬੂਝੈ; ਹੋਰੁ ਕਹਣਾ ਕਥਨੁ. ਨ ਜਾਈ ॥ ਨਾਨਕ ਨਾਮਿ ਰਤੇ ਸਦਾ ਬੈਰਾਗੀ; ਏਕ ਸਬਦਿ ਲਿਵ ਲਾਈ ॥੮॥੨॥ ਸਾਰਗ ਮਹਲਾ ੩ ॥ ਮਨ ਮੇਰੇ; ਹਰਿ ਕੀ ਅਕਥ ਕਹਾਣੀ ॥ ਹਰਿ ਨਦਰਿ ਕਰੇ. ਸੋਈ ਜਨੁ ਪਾਏ; ਗੁਰਮੁਖਿ ਵਿਰਲੈ ਜਾਣੀ ॥੧॥ ਰਹਾਉ ॥ ਹਰਿ ਗਹਿਰ ਗੰਭੀਰੁ ਗੁਣੀ ਗਹੀਰੁ; ਗੁਰ ਕੈ ਸਬਦਿ ਪਛਾਨਿਆ ॥ ਬਹੁ ਬਿਧਿ ਕਰਮ ਕਰਹਿ ਭਾਇ ਦੂਜੈ; ਬਿਨੁ ਸਬਦੈ. ਬਉਰਾਨਿਆ ॥੧॥ ਹਰਿ ਨਾਮਿ ਨਾਵੈ. ਸੋਈ ਜਨੁ ਨਿਰਮਲੁ; ਫਿਰਿ ਮੈਲਾ ਮੂਲਿ. ਨ ਹੋਈ ॥ ਨਾਮ ਬਿਨਾ. ਸਭੁ ਜਗੁ ਹੈ ਮੈਲਾ; ਦੂਜੈ ਭਰਮਿ ਪਤਿ ਖੋਈ ॥੨॥ ਕਿਆ ਦ੍ਰਿੜਾਂ. ਕਿਆ ਸੰਗ੍ਰਹਿ ਤਿਆਗੀ; ਮੈ ਤਾ ਬੂਝ. ਨ ਪਾਈ ॥ ਹੋਹਿ ਦਇਆਲੁ ਕ੍ਰਿਪਾ ਕਰਿ ਹਰਿ ਜੀਉ; ਨਾਮੋ ਹੋਇ ਸਖਾਈ ॥੩॥ ਸਚਾ ਸਚੁ ਦਾਤਾ. ਕਰਮ ਬਿਧਾਤਾ; ਜਿਸੁ ਭਾਵੈ ਤਿਸੁ ਨਾਇ ਲਾਏ ॥ ਗੁਰੂ ਦੁਆਰੈ ਸੋਈ ਬੂਝੈ; ਜਿਸ ਨੋ ਆਪਿ ਬੁਝਾਏ ॥੪॥ ਦੇਖਿ ਬਿਸਮਾਦੁ. ਇਹੁ ਮਨੁ ਨਹੀ ਚੇਤੇ; ਆਵਾ ਗਉਣੁ ਸੰਸਾਰਾ ॥ ਸਤਿਗੁਰੁ ਸੇਵੇ ਸੋਈ ਬੂਝੈ; ਪਾਏ ਮੋਖ ਦੁਆਰਾ ॥੫॥ ਜਿਨੑ ਦਰੁ ਸੂਝੈ. ਸੇ ਕਦੇ, ਨ ਵਿਗਾੜਹਿ; ਸਤਿਗੁਰਿ ਬੂਝ ਬੁਝਾਈ ॥ ਸਚੁ ਸੰਜਮੁ ਕਰਣੀ ਕਿਰਤਿ ਕਮਾਵਹਿ; ਆਵਣ ਜਾਣੁ ਰਹਾਈ ॥੬॥ ਸੇ ਦਰਿ ਸਾਚੈ. ਸਾਚੁ ਕਮਾਵਹਿ; ਜਿਨ ਗੁਰਮੁਖਿ ਸਾਚੁ ਅਧਾਰਾ ॥
Источники и права