couponatlas.

Гуру Грантх Сахиб (гурмукхи): Анг 1233

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਮਨ ਰਤਿ ਨਾਮਿ ਰਤੇ ਨਿਹਕੇਵਲ; ਆਦਿ ਜੁਗਾਦਿ ਦਇਆਲਾ ॥੩॥ ਮੋਹਨਿ. ਮੋਹਿ ਲੀਆ ਮਨੁ ਮੋਰਾ; ਬਡੈ ਭਾਗ ਲਿਵ ਲਾਗੀ ॥ ਸਾਚੁ ਬੀਚਾਰਿ ਕਿਲਵਿਖ ਦੁਖ ਕਾਟੇ; ਮਨੁ ਨਿਰਮਲੁ ਅਨਰਾਗੀ ॥੪॥ ਗਹਿਰ ਗੰਭੀਰ ਸਾਗਰ ਰਤਨਾਗਰ; ਅਵਰ ਨਹੀ ਅਨ ਪੂਜਾ ॥ ਸਬਦੁ ਬੀਚਾਰਿ ਭਰਮ ਭਉ ਭੰਜਨੁ; ਅਵਰੁ. ਨ ਜਾਨਿਆ ਦੂਜਾ ॥੫॥ ਮਨੂਆ ਮਾਰਿ ਨਿਰਮਲ ਪਦੁ ਚੀਨਿਆ; ਹਰਿ ਰਸ ਰਤੇ ਅਧਿਕਾਈ ॥ ਏਕਸ ਬਿਨੁ ਮੈ ਅਵਰੁ. ਨ ਜਾਨਾਂ; ਸਤਿਗੁਰਿ ਬੂਝ ਬੁਝਾਈ ॥੬॥ ਅਗਮ ਅਗੋਚਰੁ ਅਨਾਥੁ ਅਜੋਨੀ; ਗੁਰਮਤਿ ਏਕੋ ਜਾਨਿਆ ॥ ਸੁਭਰ ਭਰੇ. ਨਾਹੀ ਚਿਤੁ ਡੋਲੈ; ਮਨ ਹੀ ਤੇ ਮਨੁ ਮਾਨਿਆ ॥੭॥ ਗੁਰ ਪਰਸਾਦੀ ਅਕਥਉ ਕਥੀਐ; ਕਹਉ ਕਹਾਵੈ ਸੋਈ ॥ ਨਾਨਕ ਦੀਨ ਦਇਆਲ ਹਮਾਰੇ; ਅਵਰੁ. ਨ ਜਾਨਿਆ ਕੋਈ ॥੮॥੨॥ ਸਾਰਗ ਮਹਲਾ ੩ ਅਸਟਪਦੀਆ ਘਰੁ ੧ ॥ ੴ ਸਤਿਗੁਰ ਪ੍ਰਸਾਦਿ ॥ ਮਨ ਮੇਰੇ; ਹਰਿ ਕੈ ਨਾਮਿ ਵਡਾਈ ॥ ਹਰਿ ਬਿਨੁ ਅਵਰੁ. ਨ ਜਾਣਾ ਕੋਈ; ਹਰਿ ਕੈ ਨਾਮਿ ਮੁਕਤਿ ਗਤਿ ਪਾਈ ॥੧॥ ਰਹਾਉ ॥ ਸਬਦਿ ਭਉ ਭੰਜਨੁ, ਜਮਕਾਲ ਨਿਖੰਜਨੁ; ਹਰਿ ਸੇਤੀ ਲਿਵ ਲਾਈ ॥ ਹਰਿ ਸੁਖਦਾਤਾ ਗੁਰਮੁਖਿ ਜਾਤਾ; ਸਹਜੇ ਰਹਿਆ ਸਮਾਈ ॥੧॥ ਭਗਤਾਂ ਕਾ ਭੋਜਨੁ. ਹਰਿ ਨਾਮ ਨਿਰੰਜਨੁ; ਪੈਨੑਣੁ ਭਗਤਿ ਬਡਾਈ ॥ ਨਿਜ ਘਰਿ ਵਾਸਾ. ਸਦਾ ਹਰਿ ਸੇਵਨਿ; ਹਰਿ ਦਰਿ ਸੋਭਾ ਪਾਈ ॥੨॥ ਮਨਮੁਖ ਬੁਧਿ ਕਾਚੀ. ਮਨੂਆ ਡੋਲੈ; ਅਕਥੁ. ਨ ਕਥੈ ਕਹਾਨੀ ॥ ਗੁਰਮਤਿ ਨਿਹਚਲੁ. ਹਰਿ ਮਨਿ ਵਸਿਆ; ਅੰਮ੍ਰਿਤ ਸਾਚੀ ਬਾਨੀ ॥੩॥ ਮਨ ਕੇ ਤਰੰਗ ਸਬਦਿ ਨਿਵਾਰੇ; ਰਸਨਾ ਸਹਜਿ ਸੁਭਾਈ ॥ ਸਤਿਗੁਰ ਮਿਲਿ ਰਹੀਐ ਸਦ ਅਪੁਨੇ; ਜਿਨਿ ਹਰਿ ਸੇਤੀ ਲਿਵ ਲਾਈ ॥੪॥ ਮਨੁ ਸਬਦਿ ਮਰੈ. ਤਾ ਮੁਕਤੋ ਹੋਵੈ; ਹਰਿ ਚਰਣੀ ਚਿਤੁ ਲਾਈ ॥ ਹਰਿ ਸਰੁ ਸਾਗਰੁ. ਸਦਾ ਜਲੁ ਨਿਰਮਲੁ; ਨਾਵੈ ਸਹਜਿ ਸੁਭਾਈ ॥੫॥ ਸਬਦੁ ਵੀਚਾਰਿ ਸਦਾ ਰੰਗਿ ਰਾਤੇ; ਹਉਮੈ ਤ੍ਰਿਸਨਾ ਮਾਰੀ ॥ ਅੰਤਰਿ ਨਿਹਕੇਵਲੁ ਹਰਿ ਰਵਿਆ; ਸਭੁ ਆਤਮ ਰਾਮੁ ਮੁਰਾਰੀ ॥੬॥ ਸੇਵਕ ਸੇਵਿ ਰਹੇ ਸਚਿ ਰਾਤੇ; ਜੋ ਤੇਰੈ ਮਨਿ ਭਾਣੇ ॥ ਦੁਬਿਧਾ. ਮਹਲੁ, ਨ ਪਾਵੈ. ਜਗਿ ਝੂਠੀ; ਗੁਣ ਅਵਗਣ. ਨ ਪਛਾਣੇ ॥੭॥ ਆਪੇ ਮੇਲਿ ਲਏ. ਅਕਥੁ ਕਥੀਐ; ਸਚੁ ਸਬਦੁ ਸਚੁ ਬਾਣੀ ॥ ਨਾਨਕ ਸਾਚੇ ਸਚਿ ਸਮਾਣੇ; ਹਰਿ ਕਾ ਨਾਮੁ ਵਖਾਣੀ ॥੮॥੧॥ ਸਾਰਗ ਮਹਲਾ ੩ ॥ ਮਨ ਮੇਰੇ; ਹਰਿ ਕਾ ਨਾਮੁ ਅਤਿ ਮੀਠਾ ॥
Источники и права