couponatlas.

Гуру Грантх Сахиб (гурмукхи): Анг 1237

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਕਿਉ. ਨ ਅਰਾਧਹੁ, ਮਿਲਿ ਕਰਿ ਸਾਧਹੁ; ਘਰੀ ਮੁਹਤਕ ਬੇਲਾ ਆਈ ॥ ਅਰਥੁ ਦਰਬੁ ਸਭੁ. ਜੋ ਕਿਛੁ ਦੀਸੈ; ਸੰਗਿ. ਨ ਕਛਹੂ ਜਾਈ ॥ ਕਹੁ ਨਾਨਕ. ਹਰਿ ਹਰਿ ਆਰਾਧਹੁ; ਕਵਨ ਉਪਮਾ ਦੇਉ. ਕਵਨ ਬਡਾਈ ॥੨॥ ਪੂਛਉ ਸੰਤ; ਮੇਰੋ ਠਾਕੁਰੁ ਕੈਸਾ ॥ ਹਂ‍ੀਉ ਅਰਾਪਉਂ; ਦੇਹੁ ਸਦੇਸਾ ॥ ਦੇਹੁ ਸਦੇਸਾ. ਪ੍ਰਭ ਜੀਉ ਕੈਸਾ; ਕਹ ਮੋਹਨ ਪਰਵੇਸਾ ॥ ਅੰਗ ਅੰਗ ਸੁਖਦਾਈ. ਪੂਰਨ ਬ੍ਰਹਮਾਈ; ਥਾਨ ਥਾਨੰਤਰ ਦੇਸਾ ॥ ਬੰਧਨ ਤੇ ਮੁਕਤਾ. ਘਟਿ ਘਟਿ ਜੁਗਤਾ; ਕਹਿ. ਨ ਸਕਉ ਹਰਿ ਜੈਸਾ ॥ ਦੇਖਿ ਚਰਿਤ. ਨਾਨਕ ਮਨੁ ਮੋਹਿਓ; ਪੂਛੈ ਦੀਨੁ. ਮੇਰੋ ਠਾਕੁਰੁ ਕੈਸਾ ॥੩॥ ਕਰਿ ਕਿਰਪਾ; ਅਪੁਨੇ ਪਹਿ ਆਇਆ ॥ ਧੰਨਿ ਸੁ ਰਿਦਾ; ਜਿਹ ਚਰਨ ਬਸਾਇਆ ॥ ਚਰਨ ਬਸਾਇਆ. ਸੰਤ ਸੰਗਾਇਆ; ਅਗਿਆਨ ਅੰਧੇਰੁ ਗਵਾਇਆ ॥ ਭਇਆ ਪ੍ਰਗਾਸੁ. ਰਿਦੈ ਉਲਾਸੁ; ਪ੍ਰਭੁ ਲੋੜੀਦਾ ਪਾਇਆ ॥ ਦੁਖੁ ਨਾਠਾ. ਸੁਖੁ ਘਰ ਮਹਿ ਵੂਠਾ; ਮਹਾ ਅਨੰਦ ਸਹਜਾਇਆ ॥ ਕਹੁ ਨਾਨਕ. ਮੈ ਪੂਰਾ ਪਾਇਆ; ਕਰਿ ਕਿਰਪਾ ਅਪੁਨੇ ਪਹਿ ਆਇਆ ॥੪॥੧॥ ਸਾਰੰਗ ਕੀ ਵਾਰ. ਮਹਲਾ ੪; ਰਾਇ ਮਹਮੇ ਹਸਨੇ ਕੀ ਧੁਨਿ ॥ ੴ ਸਤਿਗੁਰ ਪ੍ਰਸਾਦਿ ॥ ਸਲੋਕ ਮਹਲਾ ੨ ॥ ਗੁਰੁ ਕੁੰਜੀ ਪਾਹੂ, ਨਿਵਲੁ; ਮਨੁ ਕੋਠਾ, ਤਨੁ ਛਤਿ ॥ ਨਾਨਕ ਗੁਰ ਬਿਨੁ. ਮਨ ਕਾ ਤਾਕੁ, ਨ ਉਘੜੈ; ਅਵਰ. ਨ ਕੁੰਜੀ ਹਥਿ ॥੧॥ ਮਹਲਾ ੧ ॥ ਨ ਭੀਜੈ; ਰਾਗੀ ਨਾਦੀ ਬੇਦਿ ॥ ਨ ਭੀਜੈ; ਸੁਰਤੀ ਗਿਆਨੀ ਜੋਗਿ ॥ ਨ ਭੀਜੈ; ਸੋਗੀ ਕੀਤੈ ਰੋਜਿ ॥ ਨ ਭੀਜੈ; ਰੂਪਂ‍ੀ ਮਾਲਂ‍ੀ ਰੰਗਿ ॥ ਨ ਭੀਜੈ; ਤੀਰਥਿ ਭਵਿਐ ਨੰਗਿ ॥ ਨ ਭੀਜੈ; ਦਾਤਂ‍ੀ ਕੀਤੈ ਪੁੰਨਿ ॥ ਨ ਭੀਜੈ; ਬਾਹਰਿ ਬੈਠਿਆ ਸੁੰਨਿ ॥ ਨ ਭੀਜੈ; ਭੇੜਿ ਮਰਹਿ ਭਿੜਿ ਸੂਰ ॥ ਨ ਭੀਜੈ; ਕੇਤੇ ਹੋਵਹਿ ਧੂੜ ॥ ਲੇਖਾ ਲਿਖੀਐ; ਮਨ ਕੈ ਭਾਇ ॥ ਨਾਨਕ ਭੀਜੈ; ਸਾਚੈ ਨਾਇ ॥੨॥ ਮਹਲਾ ੧ ॥ ਨਵ ਛਿਅ ਖਟ ਕਾ. ਕਰੇ ਬੀਚਾਰੁ ॥ ਨਿਸਿ ਦਿਨ ਉਚਰੈ; ਭਾਰ ਅਠਾਰ ॥ ਤਿਨਿ ਭੀ; ਅੰਤੁ. ਨ ਪਾਇਆ ਤੋਹਿ ॥ ਨਾਮ ਬਿਹੂਣ ਮੁਕਤਿ; ਕਿਉ ਹੋਇ ॥ ਨਾਭਿ ਵਸਤ ਬ੍ਰਹਮੈ; ਅੰਤੁ. ਨ ਜਾਣਿਆ ॥ ਗੁਰਮੁਖਿ ਨਾਨਕ; ਨਾਮੁ ਪਛਾਣਿਆ ॥੩॥ ਪਉੜੀ ॥ ਆਪੇ ਆਪਿ ਨਿਰੰਜਨਾ; ਜਿਨਿ ਆਪੁ ਉਪਾਇਆ ॥ ਆਪੇ ਖੇਲੁ ਰਚਾਇਓਨੁ; ਸਭੁ ਜਗਤੁ ਸਬਾਇਆ ॥ ਤ੍ਰੈ ਗੁਣ ਆਪਿ ਸਿਰਜਿਅਨੁ; ਮਾਇਆ ਮੋਹੁ ਵਧਾਇਆ ॥ ਗੁਰ ਪਰਸਾਦੀ ਉਬਰੇ; ਜਿਨ ਭਾਣਾ ਭਾਇਆ ॥ ਨਾਨਕ ਸਚੁ ਵਰਤਦਾ; ਸਭ ਸਚਿ ਸਮਾਇਆ ॥੧॥
Источники и права