couponatlas.

Гуру Грантх Сахиб (гурмукхи): Анг 1238

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਲੋਕ ਮਹਲਾ ੨ ॥ ਆਪਿ ਉਪਾਏ ਨਾਨਕਾ; ਆਪੇ ਰਖੈ ਵੇਕ ॥ ਮੰਦਾ. ਕਿਸ ਨੋ ਆਖੀਐ; ਜਾਂ ਸਭਨਾ ਸਾਹਿਬੁ ਏਕੁ ॥ ਸਭਨਾ ਸਾਹਿਬੁ ਏਕੁ ਹੈ; ਵੇਖੈ ਧੰਧੈ ਲਾਇ ॥ ਕਿਸੈ ਥੋੜਾ. ਕਿਸੈ ਅਗਲਾ; ਖਾਲੀ ਕੋਈ ਨਾਹਿ ॥ ਆਵਹਿ ਨੰਗੇ. ਜਾਹਿ ਨੰਗੇ; ਵਿਚੇ; ਕਰਹਿ ਵਿਥਾਰ ॥ ਨਾਨਕ. ਹੁਕਮੁ, ਨ ਜਾਣੀਐ; ਅਗੈ ਕਾਈ ਕਾਰ ॥੧॥ ਮਹਲਾ ੧ ॥ ਜਿਨਸਿ ਥਾਪਿ. ਜੀਆਂ ਕਉ ਭੇਜੈ; ਜਿਨਸਿ ਥਾਪਿ. ਲੈ ਜਾਵੈ ॥ ਆਪੇ ਥਾਪਿ. ਉਥਾਪੈ ਆਪੇ; ਏਤੇ ਵੇਸ ਕਰਾਵੈ ॥ ਜੇਤੇ ਜੀਅ ਫਿਰਹਿ ਅਉਧੂਤੀ; ਆਪੇ ਭਿਖਿਆ ਪਾਵੈ ॥ ਲੇਖੈ ਬੋਲਣੁ. ਲੇਖੈ ਚਲਣੁ; ਕਾਇਤੁ ਕੀਚਹਿ ਦਾਵੇ ॥ ਮੂਲੁ ਮਤਿ ਪਰਵਾਣਾ ਏਹੋ; ਨਾਨਕੁ ਆਖਿ ਸੁਣਾਏ ॥ ਕਰਣੀ ਉਪਰਿ. ਹੋਇ ਤਪਾਵਸੁ; ਜੇ ਕੋ ਕਹੈ ਕਹਾਏ ॥੨॥ ਪਉੜੀ ॥ ਗੁਰਮੁਖਿ ਚਲਤੁ ਰਚਾਇਓਨੁ; ਗੁਣ ਪਰਗਟੀ ਆਇਆ ॥ ਗੁਰਬਾਣੀ ਸਦ ਉਚਰੈ; ਹਰਿ ਮੰਨਿ ਵਸਾਇਆ ॥ ਸਕਤਿ ਗਈ. ਭ੍ਰਮੁ ਕਟਿਆ; ਸਿਵ ਜੋਤਿ ਜਗਾਇਆ ॥ ਜਿਨ ਕੈ ਪੋਤੈ ਪੁੰਨੁ ਹੈ; ਗੁਰੁ ਪੁਰਖੁ ਮਿਲਾਇਆ ॥ ਨਾਨਕ. ਸਹਜੇ ਮਿਲਿ ਰਹੇ; ਹਰਿ ਨਾਮਿ ਸਮਾਇਆ ॥੨॥ ਸਲੋਕ ਮਹਲਾ ੨ ॥ ਸਾਹ ਚਲੇ ਵਣਜਾਰਿਆ; ਲਿਖਿਆ ਦੇਵੈ ਨਾਲਿ ॥ ਲਿਖੇ ਉਪਰਿ. ਹੁਕਮੁ ਹੋਇ; ਲਈਐ ਵਸਤੁ ਸਮੑਾਲਿ ॥ ਵਸਤੁ ਲਈ ਵਣਜਾਰਈ; ਵਖਰੁ ਬਧਾ ਪਾਇ ॥ ਕੇਈ ਲਾਹਾ ਲੈ ਚਲੇ; ਇਕਿ ਚਲੇ ਮੂਲੁ ਗਵਾਇ ॥ ਥੋੜਾ ਕਿਨੈ. ਨ ਮੰਗਿਓ; ਕਿਸੁ ਕਹੀਐ ਸਾਬਾਸਿ ॥ ਨਦਰਿ ਤਿਨਾ ਕਉ ਨਾਨਕਾ; ਜਿ ਸਾਬਤੁ ਲਾਏ ਰਾਸਿ ॥੧॥ ਮਹਲਾ ੧ ॥ ਜੁੜਿ ਜੁੜਿ ਵਿਛੁੜੇ; ਵਿਛੁੜਿ ਜੁੜੇ ॥ ਜੀਵਿ ਜੀਵਿ ਮੁਏ; ਮੁਏ ਜੀਵੇ ॥ ਕੇਤਿਆ ਕੇ ਬਾਪ. ਕੇਤਿਆ ਕੇ ਬੇਟੇ; ਕੇਤੇ ਗੁਰ ਚੇਲੇ ਹੂਏ ॥ ਆਗੈ ਪਾਛੈ ਗਣਤ. ਨ ਆਵੈ; ਕਿਆ ਜਾਤੀ. ਕਿਆ ਹੁਣਿ ਹੂਏ ॥ ਸਭੁ ਕਰਣਾ ਕਿਰਤੁ ਕਰਿ ਲਿਖੀਐ; ਕਰਿ ਕਰਿ ਕਰਤਾ ਕਰੇ ਕਰੇ ॥ ਮਨਮੁਖਿ ਮਰੀਐ. ਗੁਰਮੁਖਿ ਤਰੀਐ; ਨਾਨਕ ਨਦਰੀ ਨਦਰਿ ਕਰੇ ॥੨॥ ਪਉੜੀ ॥ ਮਨਮੁਖਿ ਦੂਜਾ ਭਰਮੁ ਹੈ; ਦੂਜੈ ਲੋਭਾਇਆ ॥ ਕੂੜੁ ਕਪਟੁ ਕਮਾਵਦੇ; ਕੂੜੋ ਆਲਾਇਆ ॥ ਪੁਤ੍ਰ ਕਲਤ੍ਰੁ ਮੋਹੁ ਹੇਤੁ ਹੈ; ਸਭੁ ਦੁਖੁ ਸਬਾਇਆ ॥ ਜਮ ਦਰਿ ਬਧੇ ਮਾਰੀਅਹਿ; ਭਰਮਹਿ ਭਰਮਾਇਆ ॥ ਮਨਮੁਖਿ ਜਨਮੁ ਗਵਾਇਆ; ਨਾਨਕ. ਹਰਿ ਭਾਇਆ ॥੩॥ ਸਲੋਕ ਮਹਲਾ ੨ ॥ ਜਿਨ ਵਡਿਆਈ ਤੇਰੇ ਨਾਮ ਕੀ; ਤੇ ਰਤੇ ਮਨ ਮਾਹਿ ॥ ਨਾਨਕ. ਅੰਮ੍ਰਿਤੁ ਏਕੁ ਹੈ; ਦੂਜਾ ਅੰਮ੍ਰਿਤੁ ਨਾਹਿ ॥ ਨਾਨਕ. ਅੰਮ੍ਰਿਤੁ ਮਨੈ ਮਾਹਿ; ਪਾਈਐ ਗੁਰ ਪਰਸਾਦਿ ॥ ਤਿਨੑੀ ਪੀਤਾ ਰੰਗ ਸਿਉ; ਜਿਨੑ ਕਉ ਲਿਖਿਆ ਆਦਿ ॥੧॥
Источники и права